ਚੰਡੀਗੜ੍ਹ ‘ਚ 11 ਜਨਵਰੀ ਤੱਕ ਵਧੀਆਂ ਸਕੂਲਾਂ ਦੀਆਂ ਛੁੱਟੀਆਂ

  • ਲੱਗਣਗੀਆਂ ਆਨਲਾਈਨ ਕਲਾਸਾਂ

ਚੰਡੀਗੜ੍ਹ, 5 ਜਨਵਰੀ 2025 – ਦੇਸ਼ ਭਰ ‘ਚ ਠੰਡ ਦਾ ਕਹਿਰ ਜਾਰੀ ਹੈ। ਜਿਸ ਨੂੰ ਦੇਖਦੇ ਹੋਏ ਸਕੂਲਾਂ ‘ਚ ਛੁੱਟੀਆਂ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ। ਡਾਇਰੈਕਟਰ ਆਫ਼ ਸਕੂਲ ਐਜੂਕੇਸ਼ਨ ਨੇ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਸਕੂਲਾਂ ਦੀਆਂ ਛੁੱਟੀਆਂ ਨੂੰ 11 ਜਨਵਰੀ ਤੱਕ ਵਧਾਉਣ ਦਾ ਫ਼ੈਸਲਾ ਕਰ ਲਿਆ ਹੈ। ਮੌਸਮ ਵਿਭਾਗ ਦੇ ਲਗਾਤਾਰ ਸੀਤ ਲਹਿਰ ਰਹਿਣ ਅਤੇ ਸੰਘਣੀ ਧੁੰਦ ਨੂੰ ਲੈ ਕੇ ਜਾਰੀ ਅਲਰਟ ਨੂੰ ਦੇਖਦੇ ਹੋਏ ਚੰਡੀਗੜ੍ਹ ਸਿੱਖਿਆ ਵਿਭਾਗ ਵਲੋਂ ਛੋਟੀ ਜਮਾਤ ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਬੱਚਿਆਂ ਲਈ ਛੁੱਟੀਆਂ ਨੂੰ ਵਧਾਉਂਦੇ ਹੋਏ ਹੁਣ 11 ਜਨਵਰੀ ਤੱਕ ਆਨਲਾਈਨ ਕਲਾਸਾਂ ਦਾ ਆਦੇਸ਼ ਦਿੱਤਾ ਹੈ।

ਉੱਥੇ ਹੀ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਦੇ ਬੱਚਿਆਂ ਨੂੰ ਸਵੇਰੇ 9.30 ਵਜੇ ਸਕੂਲ ਆਉਣਾ ਹੋਵੇਗਾ ਅਤੇ 3.30 ਵਜੇ ਸਕੂਲ ਤੋਂ ਛੁੱਟੀ ਦਿੱਤੀ ਜਾਵੇਗੀ। ਇਹ ਫ਼ੈਸਲਾ ਆਉਣ ਵਾਲੀਆਂ ਪ੍ਰੀਖਿਆਵਾਂ ਨੂੰ ਲੈਂਦੇ ਹੋਏ ਲਿਆ ਗਿਆ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਦੇ ਡਾਇਰੈਕਟਰ ਐੱਚ.ਐੱਸ. ਬਰਾਰ ਨੇ 24 ਦਸੰਬਰ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਸੀ। ਇਸ ਸਾਲ ਸੀਤ ਲਹਿਰ ਨੂੰ ਦੇਖਦੇ ਹੋਏ 13 ਦਿਨਾਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ। ਚੰਡੀਗੜ੍ਹ ਦੇ ਸਾਰੇ ਸਕੂਲ 26 ਦਸੰਬਰ ਤੋਂ ਲੈ ਕੇ 7 ਜਨਵਰੀ ਤੱਕ ਬੰਦ ਰਹਿਣ ਵਾਲੇ ਸਨ ਪਰ ਸਰਦੀ ਅਤੇ ਧੁੰਦ ਦੇ ਕਹਿਰ ਨੂੰ ਦੇਖਦੇ ਹੋਏ 8ਵੀਂ ਜਮਾਤ ਤੱਕ ਦੇ ਬੱਚਿਆਂ ਲਈ 11 ਜਨਵਰੀ ਤੱਕ ਛੁੱਟੀਆਂ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੀਨ ‘ਚ ਫੈਲ ਰਹੇ ਨਵੇਂ ਵਾਇਰਸ ‘ਤੇ ਸਿਹਤ ਮੰਤਰਾਲੇ ਨੇ ਕਿਹਾ, ‘ਚਿੰਤਾ ਦੀ ਕੋਈ ਲੋੜ ਨਹੀਂ, ਭਾਰਤ ਪੂਰੀ ਤਰ੍ਹਾਂ ਤਿਆਰ’

ਗਾਜ਼ਾ ‘ਚ ਇਜ਼ਰਾਇਲ ਦੀ ਏਅਰ ਸਟ੍ਰਾਈਕ, IDF ਦੇ ਹਮਲੇ ‘ਚ 70 ਫਲਸਤੀਨੀਆਂ ਦੀ ਮੌਤ