ਟੁੱਟੇ ਵਾਅਦਿਆਂ ਦੇ, ਅਧੂਰੇ ਰਿਸ਼ਤਿਆਂ ਦਾ ਮੌਸਮ ਬਦਲਾਂਗੇ…

  • ਸੁਪਨਿਆਂ ਤੋਂ ਨਿਰਾਸ਼ਾ ਅਤੇ ਫਿਰ ਨਵੇਂ ਜੀਵਨ ਤੱਕ: ‘ਕਲਰਸ’ ਦਾ ਮੇਘਾ ਬਰਸੇਂਗੇ ਨੇ ਛੱਡੀਆਂ ਦੁਲਹਨਾਂ ਦੀ ਦੁਰਦਸ਼ਾ ਨੂੰ ਦਿਖਾਇਆ
  • ਨੇਹਾ ਰਾਣਾ, ਨੀਲ ਭੱਟ, ਅਤੇ ਕਿੰਸ਼ੁਕ ਮਹਾਜਨ ਅਭਿਨੀਤ, ਸੋਚ-ਪ੍ਰੇਰਕ ਵਿਆਹੁਤਾ ਨਾਟਕ ਦੁਲਹਨ ਨੂੰ ਛੱਡਣ ਦੇ ਚੁੱਪੀ ਦੇ ਸੰਕਟ ਦੇ ਬਾਰੇ ਵਿੱਚ ਜਾਗਰੂਕਤਾ ਵਧਾਉਂਦਾ ਹੈ~
  • ਪਰੀਨ ਮਲਟੀਮੀਡੀਆ ਦੁਆਰਾ ਨਿਰਮਿਤ, ‘ਮੇਘਾ ਬਰਸੇਂਗੇ’ 6 ਅਗਸਤ ਨੂੰ ਪ੍ਰੀਮੀਅਰ ਹੋਵੇਗਾ ਅਤੇ ਉਸ ਤੋਂ ਬਾਅਦ ਹਰ ਰੋਜ਼ ਸ਼ਾਮ 7:00 ਵਜੇ ਸਿਰਫ ਕਲਰਸ ‘ਤੇ ਦਿਖਾਇਆ ਜਾਵੇਗਾ

ਚੰਡੀਗੜ੍ਹ, 2 ਅਗਸਤ 2024: ਇੱਕ ਅਜਿਹੀ ਦੁਨੀਆਂ ਵਿੱਚ ਜਿੱਥੇ ਵਿਆਹ ਦੀਆਂ ਸਹੁੰਆਂ ਸਦੀਵੀ ਪਿਆਰ ਦੇ ਵਾਅਦਿਆਂ ਨਾਲ ਗੂੰਜਦੀਆਂ ਹਨ, ਭਾਰਤ ਵਿੱਚ, ਕਥਿਤ ਤੌਰ ‘ਤੇ 40,000 ਤੋਂ ਵੱਧ ਦੁਲਹਨਾਂ ਨੇ ਆਪਣੇ ਸੁਪਨਿਆਂ ਨੂੰ ਉਨ੍ਹਾਂ ਪਤੀਆਂ ਦੁਆਰਾ ਚੂਕਨਾਚੂਰ ਕਰਦੇ ਦੇਖਿਆ ਹੈ, ਜਿਨ੍ਹਾਂ ਨੇ ਪਿਆਰ ਦਾ ਵਾਅਦਾ ਕੀਤਾ ਪਰ ਉਹਨਾਂ ਨੂੰ ਛੱਡ ਕੇ ਵਿਸ਼ਵਾਸਘਾਤ ਕੀਤਾ। ਇਨ੍ਹਾਂ ਧੋਖਿਆਂ ਦੀ ਬਰਬਾਦੀ ਤੋਂ ਪ੍ਰੇਰਿਤ ਹੋ ਕੇ, ਕਲਰਸ ਆਪਣੀ ਨਵੀਂ ਪੇਸ਼ਕਸ਼ ‘ਮੇਘਾ ਬਰਸੇਂਗੇ’ ਦੇ ਨਾਲ ‘ਛੱਡੀ ਹੋਈ ਔਰਤ’ (ਦੁਲਹਨ ਤਿਆਗਣ ਦਾ ਮੁੱਦਾ) ‘ਤੇ ਰੌਸ਼ਨੀ ਪਾ ਕੇ ਤਬਦੀਲੀ ਦਾ ਤੂਫਾਨ ਲਿਆਉਣ ਦਾ ਯਤਨ ਕਰਦਾ ਹੈ। ਧੋਖੇ ਦੇ ਚੱਕਰ ਵਿੱਚ ਫਸੀ, ਮੇਘਾ, ਇੱਕ ਨਵ-ਵਿਆਹੀ ਦੁਲਹਨ, ਜਿਸ ਨੂੰ ਉਸਦੇ ਐਨਆਰਆਈ ਦੁਲਹੇ ਮਨੋਜ ਦੁਆਰਾ ਛੱਡ ਦਿੱਤਾ ਗਿਆ ਹੈ, ਨੂੰ ਧੋਖੇ ਤੋਂ ਬਾਹਰ ਕੱਢਣ ਅਤੇ ਆਪਣੇ ਪਰਿਵਾਰ ਦੀ ਪ੍ਰਤਿਸ਼ਠਾ ਨੂੰ ਬਹਾਲ ਕਰਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਆਪਣੇ ਸੰਘਰਸ਼ ਦੌਰਾਨ, ਉਸਨੂੰ ਅਰਜੁਨ ਵਿੱਚ ਇੱਕ ਸੰਭਾਵਿਤ ਸਹਿਯੋਗੀ ਮਿਲਦਾ ਹੈ, ਜੋ ਕਿ ਇੱਕ ਆਈਏਐਸ ਅਧਿਕਾਰੀ, ਜੋ ਧੋਖੇਬਾਜ਼ ਦੁਲਹੇ ਦਾ ਸਾਹਮਣਾ ਕਰਨ ਲਈ ਖੋਜ ਵਿੱਚ ਉਸਦੀ ਸਹਾਇਤਾ ਕਰਦਾ ਹੈ। ਭਾਰੀ ਮੁਸੀਬਤਾਂ ਦੇ ਬਾਵਜੂਦ, ਮੇਘਾ ਆਪਣੀ ਸਥਿਤੀ ਤੋਂ ਨਹੀਂ ਭੱਜਦੀ, ਉਹ ਉਸ ਪਰੰਪਰਾ ਦੇ ਜੋਰ ਨੂੰ ਚੁਣੌਤੀ ਦਿੰਦੀ ਹੈ ਜੋ ਛੱਡੀਆਂ ਗਈਆਂ ਦੁਲਹਨਾਂ ਨੂੰ ਚੁੱਪ ਕਰਾਉਂਦੀ ਹੈ ਅਤੇ ਉਹ ਆਪਣੇ ਭਗੌੜੇ ਪਤੀ ਨੂੰ ਭਾਰਤ ਵਾਪਸ ਆਉਣ ਲਈ ਮਜਬੂਰ ਕਰਦੀ ਹੈ। ਇੱਕ ਨਵ-ਵਿਆਹੀ ਕੁੜੀ ਦੀ ਹਿੰਮਤ ਦਾ ਜਸ਼ਨ ਮਨਾਉਂਦੇ ਹੋਏ, ਜੋ ਆਪਣੀ ਕਿਸਮਤ ਦੀ ਨਿਰਮਾਤਾ ਬਣ ਜਾਂਦੀ ਹੈ, ਨਵਾਂ ਸ਼ੋਅ ਇੱਕ ਸ਼ਕਤੀਸ਼ਾਲੀ ਸੰਦੇਸ਼ ਦਿੰਦਾ ਹੈ ਕਿ ਜ਼ਿੰਦਗੀ ਵਿਆਹ ਨਾਲ ਸ਼ੁਰੂ ਜਾਂ ਖਤਮ ਨਹੀਂ ਹੁੰਦੀ। ਮੇਘਾ ਦੇ ਰੂਪ ਵਿੱਚ ਨੇਹਾ ਰਾਣਾ, ਅਰਜੁਨ ਦੇ ਰੂਪ ਵਿੱਚ ਨੀਲ ਭੱਟ, ਅਤੇ ਮਨੋਜ ਦੇ ਰੂਪ ਵਿੱਚ ਕਿੰਸ਼ੁਕ ਮਹਾਜਨ ਅਤੇ ਪਰੀਨ ਮਲਟੀਮੀਡੀਆ ਦੁਆਰਾ ਨਿਰਮਿਤ, ‘ਮੇਘਾ ਬਰਸੇਂਗੇ’ ਦਾ ਪ੍ਰੀਮੀਅਰ 6 ਅਗਸਤ ਨੂੰ ਹੋਵੇਗਾ ਅਤੇ ਇਸ ਤੋਂ ਬਾਅਦ ਹਰ ਰੋਜ਼ ਸ਼ਾਮ 7:00 ਵਜੇ ਸਿਰਫ ਕਲਰਸ ‘ਤੇ ਪ੍ਰਸਾਰਿਤ ਹੋਵੇਗਾ।

ਵਾਇਆਕੌਮ 18 ਦੇ ਜਨਰਲ ਐਂਟਰਟੇਨਮੈਂਟ ਦੇ ਪ੍ਰੈਜ਼ੀਡੈਂਟ ਆਲੋਕ ਜੈਨ ਨੇ ਕਿਹਾ, “ਕਲਰਸ ਵਿੱਚ, ਅਸੀਂ ਹਮੇਸ਼ਾ ਸਮਾਜਕ ਪਰਿਵਰਤਨ ਲਈ ਉਤਪ੍ਰੇਰਕ ਰਹੇ ਹਾਂ ਕਿਉਂਕਿ ਅਸੀਂ ਸਮਾਜ ਦੀ ਬਿਹਤਰੀ ਵਿੱਚ ਯੋਗਦਾਨ ਪਾਉਣ ਵਿੱਚ ਵਿਸ਼ਵਾਸ ਰੱਖਦੇ ਹਾਂ। ਮੇਘਾ ਬਰਸੇਂਗੇ ਦੇ ਨਾਲ, ਅਸੀਂ ਅਹਿਮ ਮੁੱਦਿਆਂ ਨੂੰ ਧਿਆਨ ਵਿੱਚ ਰੱਖ ਕੇ ਇਸ ਵਿਰਾਸਤ ਨੂੰ ਅੱਗੇ ਵਧਾ ਰਹੇ ਹਾਂ। ਨਵਾਂ ਸ਼ੋਅ ਦੁਲਹਨ ਨੂੰ ਛੱਡੇ ਜਾਣ ਨੂੰ ਸੰਬੋਧਿਤ ਕਰਦਾ ਹੈ, ਜੋ ਇੱਕ ਦਰਦਨਾਕ ਹਕੀਕਤ ਹੈ ਜੋ ਭਾਰਤ ਭਰ ਵਿੱਚ ਹਜ਼ਾਰਾਂ ਔਰਤਾਂ, ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਪਰੇਸ਼ਾਨ ਕਰਦੀ ਹੈ। ਸਾਡਾ ਟੀਚਾ ਨਾ ਸਿਰਫ਼ ਇਸ ਵਿਆਪਕ ਮੁੱਦੇ ‘ਤੇ ਰੌਸ਼ਨੀ ਪਾਉਣਾ ਹੈ, ਸਗੋਂ ਔਰਤਾਂ ਦੀ ਅਟੁੱਟ ਭਾਵਨਾ ਦਾ ਜਸ਼ਨ ਵੀ ਮਨਾਉਣਾ ਹੈ। ‘ਮੇਘਾ ਬਰਸੇਂਗੇ’ ਵਿੱਚ ਚੁਣੌਤੀਆਂ ਦੇ ਬੱਦਲ ਵਰਦੇ ਹਨ, ਉਹ ਸਿਰਫ਼ ਮੀਂਹ ਹੀ ਨਹੀਂ ਸਗੋਂ ਜਾਗਰੂਕਤਾ, ਹਮਦਰਦੀ ਅਤੇ ਕਾਰਵਾਈ ਦਾ ਵਾਅਦਾ ਕਰਦੇ ਹਨ। ਸਾਨੂੰ ਵਿਸ਼ਵਾਸ ਹੈ ਕਿ ਸਾਡੀਆਂ ਕੋਸ਼ਿਸ਼ਾਂ ਤਬਦੀਲੀ ਦੇ ਬੀਜ ਬੀਜਣਗੀਆਂ, ਬੇਇਨਸਾਫ਼ੀ ਵਿਰੁੱਧ ਇੱਕਜੁੱਟ ਹੋਣ ਦਾ ਮਾਰਗ ਪੱਧਰਾ ਕਰਨਗੀਆਂ ਅਤੇ ਇੱਕ ਹੋਰ ਹਮਦਰਦ ਸੰਸਾਰ ਨੂੰ ਉਤਸ਼ਾਹਿਤ ਕਰਨਗੀਆਂ।”

ਅੰਮ੍ਰਿਤਸਰ ਦੇ ਹਲਚਲ ਵਾਲੇ ਸ਼ਹਿਰ ਵਿੱਚ, ਮੇਘਾ, ਆਪਣੇ ਮੱਧ-ਵਰਗੀ ਪਰਿਵਾਰ ਲਈ ਖੁਸ਼ੀ ਦੀ ਕਿਰਨ, ਇਸ ਗੱਲ ਤੋਂ ਅਨਜਾਨ ਹੈ ਕਿ ਇੱਕ ਖੁਸ਼ਹਾਲ ਵਿਆਹ ਦੇ ਉਸਦੇ ਸੁਪਨਿਆਂ ਦੇ ਦੁਆਲੇ ਪਰਛਾਵੇਂ ਇਕੱਠੇ ਹੋ ਰਹੇ ਹਨ। ਰਾਜਕੁਮਾਰ ਦੇ ਰੂਪ ਵਿੱਚ ਇੱਕ ਠੱਗ ਮਨੋਜ, ਉਸਦੀ ਪਰੀ-ਕਥਾ ਰੋਮਾਂਸ ਨੂੰ ਚਕਨਾਚੂਰ ਕਰਨ ਦੀ ਧਮਕੀ ਦਿੰਦਾ ਹੈ। ਪਿਆਰ ਵਿੱਚ ਅੰਨ੍ਹੀ, ਮੇਘਾ ੳਸਦੇ ਧੋਖੇ ਨੂੰ ਨਹੀਂ ਦੇਖ ਪਾਉਂਦੀ। ਜੋ ਵਿਆਹ ਦਾ ਅਨੰਦਮਈ ਦਿਨ ਹੋਣਾ ਚਾਹੀਦਾ ਸੀ ਉਹ ਜਲਦੀ ਹੀ ਧੋਖੇ ਦੇ ਇੱਕ ਦੁਖਦਾਈ ਨਾਟਕ ਵਿੱਚ ਬਦਲ ਜਾਂਦਾ ਹੈ। ਧੋਖੇ ਦੇ ਇਸ ਤੂਫਾਨ ਵਿੱਚ, ਧੋਖੇਬਾਜ਼ ਦੁਲਹਿਆਂ ਨੂੰ ਫੜਨ ਦੇ ਮਿਸ਼ਨ ‘ਤੇ ਇੱਕ ਆਈਏਐਸ ਅਫਸਰ ਅਰਜੁਨ, ਉਸਦੀ ਜ਼ਿੰਦਗੀ ਵਿੱਚ ਕਦਮ ਰੱਖਦਾ ਹੈ। ਜਿਵੇਂ ਮੇਘਾ ਵਿਸ਼ਵਾਸਘਾਤ ਦੇ ਇਸ ਤੂਫ਼ਾਨ ਵਿੱਚੋਂ ਲੰਘਦੀ ਹੈ, ਕੀ ਉਹ ਆਪਣੀ ਕਿਸਮਤ ਦੇ ਕਾਲੇ ਬੱਦਲਾਂ ਵਿੱਚ ਇੱਕ ਉਮੀਦ ਦੀ ਕਿਰਨ ਖੋਜ ਪਾਵੇਗੀ?

ਮੇਘਾ ਦੀ ਭੂਮਿਕਾ ਨਿਭਾਉਣ ਵਾਲੀ ਨੇਹਾ ਰਾਣਾ ਨੇ ਕਿਹਾ, “ਮੇਘਾ ਦੀ ਇੱਕ ਸੁੰਦਰ ਅੱਖਾਂ ਵਾਲੀ ਦੁਲਹਨ ਬਣਨ ਤੋਂ ਲੈ ਕੇ ਇੱਕ ਔਰਤ ਬਣਨ ਤੱਕ ਦੇ ਸਫ਼ਰ ਨੂੰ ਦਰਸਾਉਣਾ ਹੈਰਾਨੀਜਨਕ ਤਰੀਕੇ ਨਾਲ ਸੰਤੋਸ਼ਜਨਕ ਹੈ, ਜੋ ਆਪਣੇ ਆਪ ਨੂੰ ਹਰ ਉਸ ਚੀਜ਼ ‘ਤੇ ਸਵਾਲ ਉਠਾਉਂਦੇ ਹੋਏ ਪਾਉਂਦੀ ਹੈ ਜਿਹਨਾਂ ‘ਤੇ ਉਹ ਕਦੇ ਵਿਸ਼ਵਾਸ ਕਰਦੀ ਸੀ। ਸਭ ਤੋਂ ਚੁਣੌਤੀਪੂਰਨ ਪਹਿਲੂਆਂ ਵਿੱਚੋਂ ਇੱਕ ਮੇਘਾ ਦੀਆਂ ਕਈ ਭਾਵਨਾਵਾਂ ਨੂੰ ਪਕੜਣਾ ਸੀ- ਇੱਕ ਐਨਆਰਆਈ ਨਾਲ ਵਿਆਹ ਕਰਨ ਦੇ ਸ਼ੁਰੂਆਤੀ ਉਤਸ਼ਾਹ ਤੋਂ ਲੈ ਕੇ ਉਸਨੂੰ ਛੱਡਣ ਦੇ ਵਿਨਾਸ਼ਕਾਰੀ ਅਹਿਸਾਸ ਤੱਕ, ਅਤੇ ਅੰਤ ਵਿੱਚ, ਆਪਣੇ ਪਤੀ ਦਾ ਸਾਹਮਣਾ ਕਰਨ ਦਾ ਉਸਦਾ ਦ੍ਰਿੜ ਸੰਕਲਪ। ਮੈਂ ਹਰ ਭਾਵਨਾ ਨੂੰ ਪੂਰੀ ਇਮਾਨਦਾਰੀ ਅਤੇ ਸਹਿਜਤਾ ਨਾਲ ਸਾਹਮਣੇ ਲਿਆਉਣ ਲਈ ਜ਼ਿੰਮੇਵਾਰ ਮਹਿਸੂਸ ਕਰਦੀ ਹਾਂ, ਜੋ ਮੇਘਾ ਵਾਂਗ ਜਿਉਂ ਰਹੀਆਂ ਮਜ਼ਬੂਤ ਔਰਤਾਂ ਦਾ ਸਨਮਾਨ ਕਰਦੀ ਹੈ। ਮੈਨੂੰ ਉਮੀਦ ਹੈ ਕਿ ਸਾਡਾ ਸ਼ੋਅ ਦੁਲਹਨ ਦੇ ਛੱਡੇ ਜਾਣ ਦੇ ਖਾਮੋਸ਼ ਤੂਫਾਨ ਨੂੰ ਆਵਾਜ਼ ਦੇਵੇਗਾ।”

ਅਰਜੁਨ ਦੀ ਭੂਮਿਕਾ ਨਿਭਾਉਣ ਲਈ ਤਿਆਰ, ਨੀਲ ਭੱਟ ਨੇ ਕਿਹਾ, “ਮੈਂ ਕਲਰਸ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਅਜਿਹੇ ਸ਼ੋਅ ਵਿੱਚ ਭੂਮਿਕਾ ਦੀ ਪੇਸ਼ਕਸ਼ ਕੀਤੀ, ਜੋ ਦੁਲਹਨ ਨੂੰ ਛੱਡੇ ਜਾਣ ਦੇ ਬਾਰੇ ਮਹੱਤਵਪੂਰਨ ਗੱਲਬਾਤ ਨੂੰ ਪੇਸ਼ ਕਰਦਾ ਹੈ। ਇਹ ਮੁੱਦਾ ਅਕਸਰ ਅਣਗੌਲਿਆ ਜਾਂਦਾ ਹੈ, ਅਤੇ ਮੇਰਾ ਮੰਨਣਾ ਹੈ ਕਿ ਇੱਕ ਮਾਧਿਅਮ ਵਜੋਂ ਟੈਲੀਵਿਜ਼ਨ ਲਈ ਹਰ ਕਿਸੇ ਦਾ ਇਸ ਵੱਲ ਧਿਆਨ ਖਿੱਚਣਾ ਮਹੱਤਵਪੂਰਨ ਹੈ। ਕਲਰਸ ‘ਤੇ ਵਾਪਸ ਆਉਣਾ ਘਰ ਆਉਣ ਵਰਗਾ ਲੱਗਦਾ ਹੈ। ਅਜਿਹੀ ਦੁਨੀਆਂ ਵਿੱਚ ਜਿੱਥੇ ਅਸੀਂ ਅਕਸਰ ਜ਼ਹਿਰੀਲੀ ਮਰਦਾਨਗੀ ਬਾਰੇ ਸੁਣਦੇ ਹਾਂ, ਅਜਿਹੇ ਪੁਰਸ਼ਾਂ ਨੂੰ ਦਿਖਾਉਣਾ ਨਵੀਂ ਅਤੇ ਜ਼ਰੂਰੀ ਗੱਲ ਹੈ ਜੋ ਸਕਾਰਾਤਮਕ ਤਬਦੀਲੀ ਲਈ ਉਤਪ੍ਰੇਰਕ ਹਨ। ਜੇਕਰ ਮੇਰਾ ਕਿਰਦਾਰ ਮੁੱਠੀ ਭਰ ਦਰਸ਼ਕਾਂ ਨੂੰ ਇਨ੍ਹਾਂ ਮੁੱਦਿਆਂ ‘ਤੇ ਵਿਚਾਰ ਕਰਨ ਜਾਂ ਬੇਇਨਸਾਫ਼ੀ ਦੇ ਵਿਰੁੱਧ ਖੜ੍ਹੇ ਹੋਣ ਲਈ ਪ੍ਰੇਰਿਤ ਕਰ ਸਕਦਾ ਹੈ, ਤਾਂ ਮੈਂ ਇਸ ਨੂੰ ਵਧੀਆ ਕੰਮ ਸਮਝਾਂਗਾ।”

ਮਨੋਜ ਦੀ ਭੂਮਿਕਾ ਬਾਰੇ ਆਪਣੇ ਉਤਸ਼ਾਹ ਨੂੰ ਜ਼ਾਹਰ ਕਰਦੇ ਹੋਏ, ਕਿੰਸ਼ੂਕ ਮਹਾਜਨ ਨੇ ਕਿਹਾ, “ਮੇਘਾ ਬਰਸੇਂਗੇ ਵਿੱਚ ਮਨੋਜ ਦੀ ਭੂਮਿਕਾ ਨੂੰ ਨਿਭਾਉਣਾ ਚੁਣੌਤੀਪੂਰਨ ਅਤੇ ਅੱਖਾਂ ਖੋਲ੍ਹਣ ਵਾਲਾ ਦੋਵੇਂ ਹੀ ਰਿਹਾ ਹੈ। ਇੱਕ ਅਭਿਨੇਤਾ ਦੇ ਤੌਰ ‘ਤੇ, ਮੈਂ ਹਮੇਸ਼ਾ ਵੱਖ-ਵੱਖ ਕਿਰਦਾਰਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਇੱਕ ਅਜਿਹੇ ਠੱਗ ਦੀ ਭੂਮਿਕਾ ਨਿਭਾਉਣਾ ਜੋ ਮਾਸੂਮ ਦੁਲਹਨ ਦੇ ਸੁਪਨਿਆਂ ਅਤੇ ਭਰੋਸੇ ਦਾ ਸ਼ੋਸ਼ਣ ਕਰਦਾ ਹੈ, ਖਾਸ ਤੌਰ ‘ਤੇ ਤੀਬਰ ਰਿਹਾ ਹੈ। ਮੇਰਾ ਕਿਰਦਾਰ ਇੱਕ ਕਾਲੀ ਹਕੀਕਤ ਨੂੰ ਦਰਸਾਉਂਦਾ ਹੈ ਜੋ ਬਦਕਿਸਮਤੀ ਨਾਲ ਸਾਡੇ ਸਮਾਜ ਵਿੱਚ ਮੌਜੂਦ ਹੈ। ਮਨੋਜ ਦੀਆਂ ਹਰਕਤਾਂ ਨਿੰਦਣਯੋਗ ਹਨ, ਅਤੇ ਮੈਂ ਉਮੀਦ ਕਰਦਾ ਹਾਂ ਕਿ ਅਜਿਹੀਆਂ ਯੋਜਨਾਵਾਂ ਵਿੱਚ ਸ਼ਾਮਲ ਹੇਰਾਫੇਰੀ ਦਾ ਪ੍ਰਦਰਸ਼ਨ ਕਰਕੇ, ਦਰਸ਼ਕ ਇਹਨਾਂ ਖ਼ਤਰਿਆਂ ਤੋਂ ਸੁਚੇਤ ਹੋ ਜਾਣਗੇ।”

ਛੱਡੀਆਂ ਦੁਲਹਨਾਂ ਦੀ ਦੁਰਦਸ਼ਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਸ਼ਾਨਦਾਰ ਵਿਜ਼ੂਅਲ ਮੁਹਿੰਮ ਵਿੱਚ, ਚੰਡੀਗੜ੍ਹ ਹਵਾਈ ਅੱਡੇ ‘ਤੇ ਦੁਲਹਨ ਦੇ ਪਹਿਰਾਵੇ ਵਿੱਚ ਸਜੀਆਂ ਔਰਤਾਂ ਨੂੰ ਦੇਖਿਆ ਗਿਆ, ਯਾਤਰੀਆਂ ਦੀਆਂ ਉਤਸੁਕਤਾ ਭਰੀਆਂ ਨਜ਼ਰਾਂ ਖਿੱਚੀਆਂ ਗਈਆਂ। ਹਵਾਈ ਅੱਡੇ ਉਹ ਹਨ ਜਿੱਥੇ ਅਸੀਂ ਖੁਸ਼ੀ ਅਤੇ ਤਾਂਘ ਦੇਖਦੇ ਹਾਂ, ਪਰ ਛੱਡੀਆਂ ਦੁਲਹਨਾਂ ਲਈ ਉਹ ਬੇਅੰਤ ਉਡੀਕ ਦੇ ਪ੍ਰਤੀਕ ਬਣ ਗਏ ਹਨ। ਇਹ ਸਪੋਟਿੰਗ ਉਹ ਨਵ-ਵਿਆਹੁਤਾ ਔਰਤਾਂ ਦੀਆਂ ਭਾਵਨਾਵਾਂ ਵਿੱਚ ਗੂੰਜਦੀ ਹੈ, ਜਿਹਨਾਂ ਨੂੰ ਆਪਣੇ ਪਤੀਆਂ ਨੇ ਵਿਦੇਸ਼ ਛੱਡ ਦਿੱਤਾ ਹੈ, ਜੋ ਵਿਆਹ ਅਤੇ ਪਰਿਵਾਰਾਂ ਦੀ ਸੰਸਥਾ ‘ਤੇ ਸਮਾਜਿਕ ਬੁਰਾਈ ਦੇ ਵਧਦੇ ਪ੍ਰਭਾਵ ਦੇ ਬਾਰੇ ਗੱਲਬਾਤ ਨੂੰ ਵਧਾਉਂਦੀ ਹੈ।

6 ਅਗਸਤ ਨੂੰ ਪ੍ਰੀਮੀਅਮ ਹੋਰ ਵਾਲੇ ‘ਮੇਘਾ ਬਰਸੇਂਗੇ’ ਵਿੱਚ ਆਸ਼ਾ ਦੇ ਮਾਨਸੂਨ ਨੂੰ ਦੁਲਹਨ ਦੇ ਛੱਡੇ ਜਾਣ ਦੇ ਅਨਿਆਂ ਨੂੰ ਧੋਣ ਅਤੇ ਪ੍ਰੇਰਣਾ ਦੇ ਬੀਜ ਬੀਜਦੇ ਹੋਏ ਦੇਖਣ ਲਈ ਤਿਆਰ ਹੋ ਜਾਓ ਅਤੇ ਉਸ ਤੋਂ ਬਾਅਦ ਹਰ ਦਿਨ ਸ਼ਾਮ 7:00 ਵਜੇ ਸਿਰਫ਼ ਕਲਰਸ ‘ਤੇ

‘ਕਲਰਸ’ ਦੇ ਬਾਰੇ:

‘ਕਲਰਸ’ ਭਾਰਤ ਵਿੱਚ ਮਨੋਰੰਜਨ ਖੇਤਰ ਵਿੱਚ ਵਾਇਆਕੌਮ 18 ਦਾ ਪ੍ਰਮੁੱਖ ਬ੍ਰਾਂਡ ਹੈ। ‘ਭਾਵਨਾਵਾਂ’ ਅਤੇ ‘ਵਿਵਧਤਾ’ ਦਾ ਇੱਕ ਸੰਯੋਜਨ, ਕਲਰਸ, 21 ਜੁਲਾਈ 2008 ਨੂੰ ਲਾਂਚ ਕੀਤਾ ਗਿਆ, ਆਪਣੇ ਦਰਸ਼ਕਾਂ ਨੂੰ ਭਾਵਨਾਵਾਂ ਦਾ ਇੱਕ ਪੂਰਾ ਸਪੈਕਟ੍ਰਮ ਪ੍ਰਦਾਨ ਕਰਦਾ ਹੈ। ਫਿਕਸ਼ਨ ਸ਼ੋ ਤੋਂ ਲੈ ਕੇ ਫਾਰਮੈਟ ਸ਼ੋ, ਰਿਐਲਿਟੀ ਸ਼ੋਅ ਤੋਂ ਲੈ ਕੇ ਬਲਾਕਬਸਟਰ ਫਿਲਮਾਂ ਤੱਕ – ਇਸ ਬਕੇਟ ਵਿੱਚ ਸਾਰੇ ‘ਜਜ਼ਬਾਤ ਦੇ ਰੰਗ’ ਸ਼ਾਮਲ ਹਨ। ‘ਕਲਰਸ’ ਸ਼ਿਵ ਸ਼ਕਤੀ – ਤਪ ਤਿਆਗ ਤਾਂਡਵ, ਮੰਗਲ ਲਕਸ਼ਮੀ, ਮੇਰਾ ਬਾਲਮ ਥਾਣੇਦਾਰ, ਸੁਹਾਗਨ ਚੁੜੈਲ, ਪਰਿਣੀਤੀ, ਸੁਹਾਗਨ, ਬਿੱਗ ਬਾੱਸ, ਲਾਫਟਰ ਸ਼ੈੱਫਸ ਅਨਲਿਮਟਿਡ ਐਂਟਰਟੇਨਮੈਂਟ ਅਤੇ ਖਤਰੋਂ ਕੇ ਖਿਲਾੜੀ ਵਰਗੇ ਸ਼ੋਅ ਰਾਹੀਂ ‘ਇਕੱਠੇ ਬੈਠ ਕੇ ਦੇਖਣ’ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ। .

ਵਾਇਆਕੌਮ 18 ਮੀਡੀਆ ਪ੍ਰਾਈਵੇਟ ਲਿਮਿਟਿਡ ਬਾਰੇ:

ਵਾਇਆਕੌਮ 18 ਮੀਡੀਆ ਪ੍ਰਾਈਵੇਟ ਭਾਰਤ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਮਨੋਰੰਜਨ ਨੈਟਵਰਕਾਂ ਵਿੱਚੋਂ ਇੱਕ ਹੈ ਅਤੇ ਮਸ਼ਹੂਰ ਬ੍ਰਾਂਡਾਂ ਦਾ ਇੱਕ ਘਰ ਹੈ ਜੋ ਮਲਟੀਪਲੇਟਫਾਰਮ, ਮਲਟੀ ਜਨਰੇਸ਼ਨਲ ਅਤੇ ਮਲਟੀਕਲਚਰਲ ਬ੍ਰਾਂਡ ਅਨੁਭਵ ਪ੍ਰਦਾਨ ਕਰਦਾ ਹੈ। ਵਾਇਆਕੌਮ 18 ਭਾਰਤ ਵਿੱਚ ਮਨੋਰੰਜਨ ਨੂੰ ਏਅਰ, ਆੱਨਲਾਇਨ, ਜ਼ਮੀਨ, ਸਿਨੇਮਾਘਰਾਂ ਅਤੇ ਮਰਚੈਂਡਾਇਸ ਵਿੱਚ ਆਪਣੀਆਂ ਸੰਪੱਤੀਆਂ ਰਾਹੀਂ ਲੋਕਾਂ ਦੇ ਜੀਵਨ ਨੂੰ ਛੂਹ ਕੇ ਪਰਿਭਾਸ਼ਿਤ ਕਰਦਾ ਹੈ। ਆਮ ਮਨੋਰੰਜਨ, ਫਿਲਮਾਂ, ਖੇਡਾਂ, ਨੌਜਵਾਨਾਂ, ਸੰਗੀਤ ਅਤੇ ਬੱਚਿਆਂ ਦੀਆਂ ਸ਼ੈਲੀਆਂ ਵਿੱਚ 38 ਚੈਨਲਾਂ ਦਾ ਇਸ ਦਾ ਪੋਰਟਫੋਲੀਓ ਪ੍ਰੋਗਰਾਮਿੰਗ ਦੇ ਆਪਣੇ ਸ਼ਾਨਦਾਰ ਮਿਸ਼ਰਣ ਨਾਲ ਦੇਸ਼ ਭਰ ਦੇ ਖਪਤਕਾਰਾਂ ਨੂੰ ਖੁਸ਼ ਕਰਦਾ ਹੈ। ਜੀਓਸਿਨੇਮਾ, ਵਾਇਆਕੌਮ18 ਦਾ OTT ਪਲੇਟਫਾਰਮ, ਭਾਰਤ ਦੀਆਂ ਪ੍ਰਮੁੱਖ ਸਟ੍ਰੀਮਿੰਗ ਸੇਵਾਵਾਂ ਵਿੱਚੋਂ ਇੱਕ ਹੈ ਅਤੇ ਲਾਈਵ ਖੇਡਾਂ ਲਈ ਸਭ ਤੋਂ ਪ੍ਰਸਿੱਧ ਡੈਸਟੀਨੇਸ਼ਨ ਹੈ। ਵਾਇਆਕੌਮ18 ਸਟੂਡੀਓਜ਼ ਨੇ ਭਾਰਤ ਵਿੱਚ 13 ਸਾਲਾਂ ਤੋਂ ਵੱਧ ਸਮੇਂ ਤੋਂ ਪ੍ਰਸਿੱਧ ਹਿੰਦੀ ਫਿਲਮਾਂ ਅਤੇ ਖੇਤਰੀ ਫਿਲਮਾਂ ਦਾ ਸਫਲਤਾਪੂਰਵਕ ਨਿਰਮਾਣ ਅਤੇ ਵਿਤਰਣ ਕੀਤਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਜੇ ਨਹੀਂ ਖੁੱਲ੍ਹੇਗਾ ਸ਼ੰਭੂ ਬਾਰਡਰ, ਸੁਪਰੀਮ ਕੋਰਟ ਨੇ ਮੌਜੂਦਾ ਸਥਿਤੀ ਬਰਕਰਾਰ ਰੱਖਣ ਲਈ ਕਿਹਾ

ਰਿਕਾਰਡ ਪਲਾਂਟ ਲੋਡ ਫੈਕਟਰ ‘ਤੇ ਚੱਲ ਰਿਹਾ ਹੈ ਗੁਰੂ ਅਮਰਦਾਸ ਥਰਮਲ ਪਲਾਂਟ: ਹਰਭਜਨ ਸਿੰਘ ਈ.ਟੀ.ਓ.