ਜ਼ੀਰੋ ਬਿਜਲੀ ਬਿੱਲ ਲਈ ਲੋਕ ਲਗਵਾ ਰਹੇ ਦੂਜਾ ਮੀਟਰ ਤਾਂ ਜੋ ਯੂਨਿਟਾਂ 600 ਤੋਂ ਥੱਲੇ ਖਰਚ ਹੋਣ

ਚੰਡੀਗੜ੍ਹ, 22 ਦਸੰਬਰ 2022 – ਮਹਿੰਗੀ ਬਿਜਲੀ ਦਾ ਬੋਝ ਘੱਟ ਕਰਨ ਲਈ ਸਰਕਾਰ ਨੇ 1 ਜੁਲਾਈ ਤੋਂ ਹਰ ਮਹੀਨੇ 300 ਯੂਨਿਟ ਮੁਫਤ ਦੇਣ ਦਾ ਐਲਾਨ ਕੀਤਾ ਸੀ। ਇਹ ਦੋ ਮਹੀਨਿਆਂ ਦਾ ਸਰਕਲ ਹੈ, ਇਸ ਲਈ 600 ਯੂਨਿਟ ਮੁਫਤ ਉਪਲਬਧ ਹਨ। ਜਿਸ ਦੇ ਲਈ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੇ ਮੁਫ਼ਤ ਬਿਜਲੀ ਦਾ ਲਾਹਾ ਲੈਣ ਲਈ 2-2 ਮੀਟਰ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਯੂਨਿਟ ਜ਼ਿਆਦਾ ਖਰਚ ਹੋਣ ‘ਤੇ ਵੀ ਬਿੱਲ ਨਾ ਆਉਣ। ਲੋਕਾਂ ਦੀ ਇਸ ਕਾਰਵਾਈ ਦਾ ਅਤੇ ਬਿਜਲੀ ਦੀ ਖਪਤ ਵਧਣ ਕਾਰਨ ਅਤੇ ਬਿੱਲਾਂ ਵਿੱਚ ਕਮੀ ਕਾਰਨ ਵਿਭਾਗ ਨੂੰ ਸਰਦੀਆਂ ਵਿੱਚ ਹੀ ਪਸੀਨਾ ਆਉਣਾ ਸ਼ੁਰੂ ਹੋ ਗਿਆ ਹੈ।

ਮੀਟਰਾਂ ਦੀ ਘਾਟ ਕਾਰਨ ਨਵੇਂ ਕੁਨੈਕਸ਼ਨ ਲੈਣ ਵਾਲਿਆਂ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ। ਜਾਅਲੀ ਰੀਡਿੰਗ ਦੇਣ ਵਾਲੇ 24 ਮੀਟਰ ਰੀਡਰ ਟਰਮੀਨੇਟ ਕਰ ਦਿੱਤੇ ਗਏ ਹਨ। ਅੰਮ੍ਰਿਤਸਰ ਵਿੱਚ 10, ਫਿਰੋਜ਼ਪੁਰ ਵਿੱਚ 7, ਬਠਿੰਡਾ ਵਿੱਚ 2, ਤਰਨਤਾਰਨ ਵਿੱਚ 5 ਮੀਟਰ ਰੀਡਰਾਂ ’ਤੇ ਕਾਰਵਾਈ ਕੀਤੀ ਗਈ। ਪਠਾਨਕੋਟ ਵਿੱਚ 13 ਘਰਾਂ ਤੋਂ ਡਬਲ ਮੀਟਰ ਹਟਾਏ ਗਏ ਹਨ ਅਤੇ ਲੋਡ ਵਧਾਇਆ ਗਿਆ। ਜੇਕਰ ਕੋਈ ਗੜਬੜ ਹੁੰਦੀ ਹੈ ਤਾਂ ਜੇ.ਈ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ।

ਤੁਹਾਨੂੰ ਦੱਸ ਦਈਏ ਕਿ ਰਸੋਈ ਅਲੱਗ ਹੋਣ ‘ਤੇ ਹੀ ਘਰ ਵਿੱਚ ਦੂਜਾ ਮੀਟਰ ਲਗਾਇਆ ਜਾ ਸਕਦਾ ਹੈ, ਪਰ ਇਸ ਦੇ ਲਈ ਵੀ ਮਾਲਕ ਨੂੰ ਕੋਈ ਇਤਰਾਜ਼ ਨਹੀਂ ਦਾ ਹਲਫਨਾਮਾ ਦੇਣਾ ਪੈਂਦਾ ਹੈ। ਪਤੀ-ਪਤਨੀ ਇੱਕ ਘਰ ਵਿੱਚ ਦੂਜਾ ਕੁਨੈਕਸ਼ਨ ਨਹੀਂ ਲੈ ਸਕਦੇ। ਪਿਤਾ ਆਪਣੇ ਪੁੱਤਰ ਦੇ ਨਾਂ ਅਤੇ ਪੁੱਤਰ ਆਪਣੇ ਮਾਪਿਆਂ ਦੇ ਨਾਂ ‘ਤੇ ਸਵੈ-ਘੋਸ਼ਣਾ ਪੱਤਰ ਦੇ ਕੇ ਦੂਜਾ ਕੁਨੈਕਸ਼ਨ ਲੈ ਸਕਦਾ ਹੈ।

ਭੁਪਿੰਦਰ ਸਿੰਘ, ਸਾਬਕਾ ਡਿਪਟੀ ਚੀਫ਼ ਇੰਜੀ ਨੇ ਕਿਹਾ ਕਿ “ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਹੁਕਮਾਂ ਅਨੁਸਾਰ ਅਪਲਾਈ ਕਰਨ ਦੇ 10 ਤੋਂ 15 ਦਿਨਾਂ ਦੇ ਅੰਦਰ ਮੀਟਰ ਲਗਾਇਆ ਜਾਣਾ ਚਾਹੀਦਾ ਹੈ। ਕਈਆਂ ਨੂੰ ਮਹੀਨੇ ਬਾਅਦ ਵੀ ਮੀਟਰ ਨਹੀਂ ਲੱਗੇ। ਪਾਵਰਕੌਮ ਮੈਨੇਜਮੈਂਟ ਨੂੰ ਜਲਦੀ ਤੋਂ ਜਲਦੀ ਨਵੇਂ ਮੀਟਰ (ਖਾਸ ਕਰਕੇ ਘਰੇਲੂ ਸਿੰਗਲ ਫੇਜ਼) ਉਪਲਬਧ ਕਰਵਾਉਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।”

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਡੀਗੜ੍ਹ ‘ਚ ਕੋਰੋਨਾ ਦਾ ਇਕ ਵੀ ਐਕਟਿਵ ਕੇਸ ਨਹੀਂ: ਪਰ ਫਿਰ ਵੀ ਸਾਵਧਾਨੀ ਵਜੋਂ ਵਧਾਈ ਗਈ ਟੈਸਟਿੰਗ

ਕੋਰੋਨਾ ਨੂੰ ਲੈ ਕੇ PM ਮੋਦੀ ਅੱਜ ਦੁਪਹਿਰ ਬਾਅਦ ਕਰਨਗੇ ਉੱਚ ਪੱਧਰੀ ਮੀਟਿੰਗ