ਲੁਧਿਆਣਾ, 20 ਅਕਤੂਬਰ 2022 – ਲੁਧਿਆਣਾ ਦੇ ਸਰਾਭਾ ਨਗਰ ਥਾਣੇ ਦੀ ਪੁਲਿਸ ਨੇ ਇੱਕ ਸਕਿਉਰਿਟੀ ਗਾਰਡ ‘ਤੇ ਆਈਪੀਸੀ 429 ਅਤੇ ਬੇਰਹਿਮੀ ਐਕਟ ਦਾ ਮਾਮਲਾ ਦਰਜ ਕੀਤਾ ਹੈ। ਘਟਨਾ ਬੀਆਰਐਸ ਨਗਰ ਇਲਾਕੇ ਦੀ ਹੈ। 3 ਤੋਂ 4 ਦਿਨ ਪਹਿਲਾਂ ਦੁਪਹਿਰ 2.30 ਵਜੇ ਦੇ ਕਰੀਬ ਇਕ ਸੁਰੱਖਿਆ ਗਾਰਡ ਨੇ ਗਲੀ ਦੇ ਕੁੱਤੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ।
ਦੋਸ਼ੀ ਗਾਰਡ ਕੋਲ ਕਿਰਪਾਨ ਸੀ। ਕੁੱਤੇ ਦੇ ਹਮਲੇ ਦੀ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਦੋਸ਼ੀ ਪਹਿਲਾਂ ਕੁੱਤੇ ਨੂੰ ਲੱਤਾਂ ਨਾਲ ਕੁੱਟਦਾ ਹੈ, ਫਿਰ ਕੁਝ ਦੇਰ ਬਾਅਦ ਦਰਵਾਜ਼ੇ ਕੋਲ ਦਬਾ ਕੇ ਉਸ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਦਾ ਹੈ। ਸ਼ੁਕਰ ਹੈ ਕਿ ਕੁੱਤੇ ਦੀ ਜਾਨ ਬਚ ਗਈ। ਹਾਲਾਂਕਿ ਉਸ ਦਾ ਨੱਕ ਤੇਜ਼ਧਾਰ ਹਥਿਆਰ ਨਾਲ ਕੱਟਿਆ ਗਿਆ ਸੀ। ਜਦੋਂ ਹੈਲਪ ਫਾਰ ਐਨੀਮਲਜ਼ ਸੰਸਥਾ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ।
ਇਲਾਕੇ ਵਿੱਚ ਰੋਜ਼ਾਨਾ ਕੁੱਤਿਆਂ ਨੂੰ ਬਿਸਕੁਟ ਆਦਿ ਖੁਆਉਣ ਵਾਲੇ ਲੱਕੀ ਮਲਹੋਤਰਾ ਨੇ ਇਸ ਮਾਮਲੇ ਦੀ ਜਾਣਕਾਰੀ ਐਨ.ਜੀ.ਓ. ਜਥੇਬੰਦੀ ਵੱਲੋਂ ਅਣਪਛਾਤੇ ਸੁਰੱਖਿਆ ਗਾਰਡ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਮੁਲਜ਼ਮ ਗਾਰਡ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।