ਚੰਡੀਗੜ੍ਹ, 17 ਫਰਵਰੀ 2024 – ਦਿੱਲੀ ਜਾਣ ਦੀ ਜਿੱਦ ‘ਤੇ ਅੜੇ ਪੰਜਾਬ ਦੇ ਕਿਸਾਨ 5 ਹਜ਼ਾਰ ਟ੍ਰੈਕਟਰ-ਟਰਾਲੀਆਂ ਸਮੇਤ 15 ਹਾਜ਼ਰ ਤੋਂ ਵੱਧ ਕਿਸਾਨ ਸ਼ੰਭੂ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਜਿਸ ‘ਚ ਬਹੁਤ ਸਾਰੇ ਕਿਸਾਨ ਜ਼ਖਮੀ ਹੋਏ ਉੱਥੇ ਹੀ ਕਈ ਪੱਤਰਕਾਰ ਵੀ ਜਖਮੀ ਹੋ ਗਏ ਹਨ।
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸੀਨੀਅਰ ਪੱਤਰਕਾਰ ਨੀਲ ਭਲਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਏ ਸਨ। ਜਦੋਂ ਸੀਨੀਅਰ ਪੱਤਰਕਾਰ ਨੀਲ ਭਲਿੰਦਰ ਸਿੰਘ ਇਸ ਸਾਰੇ ਘਟਨਾਕ੍ਰਮ ਦੀ ਕਵਰੇਜ ਕਰ ਰਹੇ ਸਨ ਤਾਂ ਉਸ ਵੇਲੇ ਹਰਿਆਣਾ ਪੁਲਿਸ ਵੱਲੋਂ ਛੱਡਿਆ ਗਿਆ ਅੱਥਰੂ ਗੈਸ ਦਾ ਸ਼ੈੱਲ ਉਨ੍ਹਾਂ ਦੇ ਸਿਰ ਤੇ ਵੱਜਿਆ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋਏ। ਕਵਰੇਜ ਦੌਰਾਨ ਪੰਜਾਬ ਦੇ ਸੀਨੀਅਰ ਪੱਤਰਕਾਰ ਨੀਲ ਭਲਿੰਦਰ ਸਿੰਘ ਦੇ ਸਿਰ ਤੇ ਅਥਰੂ ਗੈਸ ਦੇ ਗੋਲੇ ਦਾ ਸੈਲ ਵੱਜਾ ਅਤੇ ਉਨਾਂ ਦੇ ਸਿਰ ਤੇ ਗੰਭੀਰ ਸੱਟ ਲੱਗ ਗਈ ਅਤੇ ਉਹ ਲਹੂ ਲੁਹਾਨ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।
ਇਲਾਜ ਤੋਂ ਬਾਅਦ ਸੀਨੀਅਰ ਪੱਤਰਕਾਰ ਨੀਲ ਭਲਿੰਦਰ ਸਿੰਘ ਫੇਰ ਤੋਂ ਸ਼ੰਭੂ ਬਾਰਡਰ ‘ਤੇ ਕਵਰੇਜ ਕਰਨ ਲਈ ਡਟ ਗਏ ਹਨ ਅਤੇ ਲੋਕਾਂ ਤੱਕ ਪਲ-ਪਲ ਦੀ ਜਾਣਕਾਰੀ ਪਹੁੰਚਾ ਰਹੇ ਹਨ।
ਪੱਤਰਕਾਰਾਂ ਦੇ ਜ਼ਖਮੀ ਹੋਣ ‘ਤੇ ਪੰਜਾਬ ਦੇ ਪੱਤਰਕਾਰਾਂ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਹਰਿਆਣਾ ਪੁਲਿਸ ਦੀ ਇਸ ਕਾਰਵਾਈ ਦੀ ਜਮ ਕੇ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਇਸ ਦਾ ਖਮਿਆਜਾ ਉਹ ਭੁਗਤਣਗੇ।