ਸਪਾ ਸੈਂਟਰ ‘ਤੇ ਪੁਲਿਸ ਦਾ ਛਾਪਾ, ਕੀਤਾ ਸੈਕਸ ਰੈਕੇਟ ਦਾ ਪਰਦਾਫਾਸ਼, 4 ਔਰਤਾਂ ਸਮੇਤ 7 ਗ੍ਰਿਫਤਾਰ

ਬਠਿੰਡਾ, 12 ਮਈ 2023 – ਬਠਿੰਡਾ ਸ਼ਹਿਰ ਦੀ 100 ਫੁੱਟੀ ਰੋਡ ‘ਤੇ ਸਥਿਤ ਸਪਾ ਸੈਂਟਰ ‘ਚ ਚੱਲ ਰਹੇ ਸੈਕਸ ਰੈਕੇਟ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਸੀ.ਆਈ.ਏ.-1 ਦੀ ਟੀਮ ਨੇ ਗੁੱਡਵਿਲ ਦੇ ਨਾਂ ‘ਤੇ ਚੱਲ ਰਹੇ ਇਸ ਸਪਾ ਸੈਂਟਰ ‘ਤੇ ਛਾਪਾ ਮਾਰ ਕੇ 4 ਔਰਤਾਂ ਸਮੇਤ 7 ਲੋਕਾਂ ਨੂੰ ਮੈਸ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ 3 ਸੈਂਟਰ ਸੰਚਾਲਕਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਥਾਣਾ ਸਿਵਲ ਲਾਈਨ ਵਿੱਚ ਸਪਾ ਸੈਂਟਰ ਦੇ ਤਿੰਨ ਮਾਲਕਾਂ ਸਮੇਤ 10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਪਾ ਸੈਂਟਰ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ।

ਸੀਆਈਏ ਸਟਾਫ਼ ਵਨ ਦੇ ਇੰਚਾਰਜ ਤ੍ਰਿਲੋਚਨ ਸਿੰਘ ਨੇ ਦੱਸਿਆ ਕਿ ਪੁਲੀਸ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ 100 ਫੁੱਟੀ ਰੋਡ ’ਤੇ ਲਾਲੀ ਸਵੀਟਸ ਹਾਊਸ ਨੇੜੇ ਗੁਡਵਿਲ ਨਾਂ ਦਾ ਸਪਾ ਸੈਂਟਰ ਚੱਲ ਰਿਹਾ ਹੈ, ਜਿਸ ਵਿੱਚ ਹੋਰਨਾਂ ਸ਼ਹਿਰਾਂ ਤੋਂ ਲੜਕੀਆਂ ਨੂੰ ਬਠਿੰਡਾ ਲਿਆ ਕੇ ਮਸਾਜ ਦੀ ਆੜ ਵਿੱਚ ਦੇਹ ਵਪਾਰ ਦਾ ਕੰਮ ਹੋ ਰਿਹਾ ਹੈ।

ਟੀਮ ਨੇ ਮੌਕੇ ‘ਤੇ ਛਾਪਾ ਮਾਰ ਕੇ ਜਾਫਰ ਖਾਨ ਵਾਸੀ ਮੁਲਤਾਨੀਆ ਰੋਡ, ਸੋਨੂੰ ਕੁਮਾਰ, ਅਮਨ ਕੁਮਾਰ ਵਾਸੀ ਗਿੱਦੜਬਾਹਾ ਤੋਂ ਇਲਾਵਾ ਰਾਜਸਥਾਨ ਦੇ ਹਨੂੰਮਾਨਗੜ੍ਹ ਦੀ ਰਹਿਣ ਵਾਲੀ ਇਕ ਲੜਕੀ, ਅੰਮ੍ਰਿਤਸਰ ਸ਼ਹਿਰ ਤੋਂ ਦੋ ਅਤੇ ਬਠਿੰਡਾ ਤੋਂ ਇਕ ਨੂੰ ਕਾਬੂ ਕੀਤਾ। ਜਦੋਂਕਿ ਸਪਾ ਸੈਂਟਰ ਦੇ ਮਾਲਕਾਂ ਅਤੇ ਲੁਧਿਆਣਾ ਦੇ ਵਸਨੀਕ ਰਹਿਮਤ, ਰੋਹਨ ਅਤੇ ਅਮਿਤ ਕੁਮਾਰ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ‘ਚ ਇਸ ਥਾਂ ਸੜਕ ‘ਚ ਪਈਆਂ ਤਰੇੜਾਂ: ਇਲਾਕੇ ਦੇ ਲੋਕ ਆਏ ਦਹਿਸ਼ਤ ‘ਚ

NRI ਦੇ ਫਾਰਮ ਹਾਊਸ ‘ਤੇ ਚੱਲੀਆਂ ਗੋਲੀਆਂ, ਦੋਵੇਂ ਧਿਰਾਂ ਨੇ ਇੱਕ ਦੂਜੇ ‘ਤੇ ਲਾਏ ਦੋਸ਼, ਪੜ੍ਹੋ ਕੀ ਹੈ ਮਾਮਲਾ ?