ਅੰਮ੍ਰਿਤਸਰ, 14 ਜੁਲਾਈ 2022 – ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ ਮੈਬਰਾਂ ਦਾ ਵਫ਼ਦ ਅੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲਿਆ। ਇਸ ਦੌਰਾਨ ਇਸ ਵਫਦ ਨੇ Cm Bhagwant ਸਿੰਘ ਮਾਨ ਦੇ ਵਿਆਹ ਸਮਾਗਮ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਢਾਹ ਲਗਾਉਣ ‘ਤੇ ਕਾਰਵਾਈ ਦੀ ਮੰਗ ਕੀਤੀ।
ਅਸਲ ‘ਚ ਸੋਸ਼ਲ਼ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਭਗਵੰਤ ਮਾਨ ਦੇ ਵਿਆਹ ਵੇਲੇ ਸੀ ਐਮ ਨਿਵਾਸ ‘ਚ ਪਾਲਕੀ ਸਾਹਿਬ ਦੀ ਤਲਾਸੀ ਲਈ ਜਾ ਰਹੀ ਹੈ। ਜਿਸ ‘ਤੇ ਐਸ ਜੀ ਪੀ ਸੀ ਦੇ ਇਸ ਵਫਦ ਨੇ ਕਿਹਾ ਕਿ ਇਸ ਨਾਲ ਗਰੂ ਗ੍ਰੰਥ ਸਾਹਿਬ ਜੀ ਦੇ ਮਾਣ ਨੂੰ ਠੇਸ ਪਹੁੰਚੀ ਹੈ ਜੋ ਕਿ ਗਲਤ ਹੈ। ਮਾਨ ਦੀ ਸਕਿਉਰਿਟੀ ਵੱਲੋਂ ਗੁਰੂ ਸਾਹਿਬ ਜੀ ਦੀ ਗੱਡੀ ਦੀ ਤਲਾਸੀ ਲੈਣਾ ਗਲਤ ਹੈ ਅਤੇ ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੈ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਐਸ ਜੀ ਪੀ ਸੀ ਦੇ ਵਫਦ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਸੀ ਐਮ ਮਾਨ ਖਿਲਾਫ ਇਸ ਗੱਲ ਲਈ ਕਾਰਵਾਈ ਦੀ ਮੰਗ ਕੀਤੀ ਗਈ ਹੈ।


