ਤਰਨਤਾਰਨ, 11 ਦਸੰਬਰ 2022 – ਤਰਨਤਾਰਨ ਦੇ ਸਰਹਾਲੀ ਥਾਣੇ ਦੇ ਸਾਂਝ ਕੇਂਦਰ ਤੇ ਹੋਏ ਆਰ.ਪੀ.ਜੀ ਅਟੈਕ ਤੋਂ ਬਾਅਦ ਹੁਣ ਥਾਣੇ ਦੇ ਐਸ.ਐਚ.ਓ ਤੇ ਗਾਜ ਡਿੱਗੀ ਹੈ। ਜਾਣਕਾਰੀ ਦੇ ਮੁਤਾਬਿਕ, ਸਰਹਾਲੀ ਥਾਣੇ ਦੇ ਐਸਐਚਓ ਪ੍ਰਕਾਸ਼ ਸਿੰਘ ਦਾ ਤਬਾਦਲਾ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ ‘ਤੇ ਸੀਆਈਏ ਸਟਾਫ਼ ਪੱਟੀ ਦੇ ਇੰਚਾਰਜ ਸੁਖਬੀਰ ਸਿੰਘ ਹੁਰਾਂ ਨੂੰ ਤੈਨਾਤ ਕੀਤਾ ਗਿਆ ਹੈ।
ਦੱਸ ਦਈਏ ਕਿ, ਥਾਣੇ ਤੇ ਹੋੇ ਹਮਲੇ ਦੀ ਜਾਂਚ ਐਨਆਈਏ ਅਤੇ ਪੁਲਿਸ ਦੇ ਵਲੋਂ ਗੰਭੀਰਤਾ ਦੇ ਨਾਲ ਘਟਨਾ ਸਥਾਨ ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਤਰਨਤਾਰਨ ਦੇ ਸਰਹਾਲੀ ਥਾਣੇ ‘ਤੇ ਸ਼ੁੱਕਰਵਾਰ ਤੜਕੇ 1 ਵਜੇ ਦੇ ਕਰੀਬ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ। ਹਾਲਾਂਕਿ ਇਸ ‘ਚ ਕੋਈ ਨੁਕਸਾਨ ਨਹੀਂ ਹੈ। ਸਿਰਫ਼ ਚੌਕੀ ਜਾਂ ਪੁਲਿਸ ਬੂਥ ਦੇ ਸ਼ੀਸ਼ੇ ਟੁੱਟੇ ਹੋਏ ਸਨ।
ਇਕ ਪਾਸੇ ਸੁਰੱਖਿਆ ਏਜੰਸੀਆਂ ਇਸ ਨੂੰ ਅੱਤਵਾਦੀ ਹਮਲਾ ਦੱਸ ਰਹੀਆਂ ਹਨ। ਪੁਲਿਸ ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ ਸੁਣ ਕੇ ਜਦੋਂ ਸਰਹਾਲੀ ਥਾਣੇ ਦੇ ਜਵਾਨ ਬਾਹਰ ਆਏ ਤਾਂ ਹਮਲਾਵਰ ਫ਼ਰਾਰ ਹੋ ਚੁੱਕੇ ਸਨ। ਰਾਤ ਸਮੇਂ ਥਾਣੇ ਵਿੱਚ ਗ੍ਰੰਥੀ, ਡਿਊਟੀ ਅਫਸਰ ਅਤੇ ਦੋ ਕਾਂਸਟੇਬਲਾਂ ਤੋਂ ਇਲਾਵਾ ਕੋਈ ਨਹੀਂ ਸੀ। ਪੁਲਿਸ ਬੂਥ (ਸਾਂਝ ਕੇਂਦਰ) ਵੀ ਬੰਦ ਪਿਆ ਸੀ। ਜਿਸ ਕਾਰਨ ਕੋਈ ਨੁਕਸਾਨ ਨਹੀਂ ਹੋਇਆ।
![](https://thekhabarsaar.com/wp-content/uploads/2022/09/future-maker-3.jpeg)
![](https://thekhabarsaar.com/wp-content/uploads/2020/12/future-maker-3.jpeg)