ਪੰਜਾਬੀ ਗਾਇਕ ਮੂਸੇਵਾਲਾ ਕ+ਤਲ+ਕਾਂ+ਡ ‘ਚ ਸ਼ੂਟਰ ਕੇਸ਼ਵ ਨੇ ਕੀਤਾ ਨਵਾਂ ਖੁਲਾਸਾ, ਪੜ੍ਹੋ ਪੂਰੀ ਖ਼ਬਰ

ਮਾਨਸਾ, 7 ਫਰਵਰੀ 2024 – ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ 2 ਸਾਲਾਂ ਬਾਅਦ ਵੱਡਾ ਖੁਲਾਸਾ ਹੋਇਆ ਹੈ। ਸ਼ੂਟਰਾਂ ਨੇ ਗਾਇਕ ‘ਤੇ ਗੋਲੀਬਾਰੀ ਕਰਨ ਤੋਂ ਪਹਿਲਾਂ ਏਕੇ-47 ਦੀ ਅਲੱਗ-ਅਲੱਗ ਥਾਵਾਂ ‘ਤੇ ਫਾਇਰਿੰਗ ਕਰਕੇ ਜਾਂਚ ਕੀਤੀ ਸੀ। ਗੈਂਗਸਟਰਾਂ ਨੇ ਗ੍ਰੇਨੇਡ ਲਾਂਚਰ ਦੀ ਵਰਤੋਂ ਵੀ ਕੀਤੀ, ਪਰ ਕਾਮਯਾਬ ਨਹੀਂ ਹੋਏ। ਬਦਮਾਸ਼ਾਂ ਨੇ ਮੂਸੇਵਾਲਾ ਨੂੰ ਮਾਰਨ ਲਈ ਪੁਲਿਸ ਮੁਲਾਜ਼ਮ ਬਣਨ ਦੀ ਯੋਜਨਾ ਵੀ ਬਣਾਈ ਸੀ ਪਰ ਦੋ ਔਰਤਾਂ ਨਾ ਮਿਲਣ ਕਾਰਨ ਬਦਮਾਸ਼ਾਂ ਨੇ ਮੌਕੇ ‘ਤੇ ਹੀ ਇਹ ਯੋਜਨਾ ਬਦਲ ਦਿੱਤੀ।

ਇਸ ਕਤਲ ਕੇਸ ਦੇ ਸ਼ੂਟਰ ਕੇਸ਼ਵ ਵਾਸੀ ਆਵਾ ਬਸਤੀ ਬਠਿੰਡਾ ਨੇ ਪੁਲੀਸ ਪੁੱਛਗਿੱਛ ਦੌਰਾਨ ਦੱਸਿਆ ਕਿ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਪ੍ਰਿਆਵਰਤ ਫੌਜੀ, ਦੀਪਕ ਮੁੰਡੀ ਅਤੇ ਬਾਕੀ ਸਾਰੇ ਮੁਲਜ਼ਮ ਡੱਬਵਾਲੀ ਦੇ ਪਿੰਡ ਸਕਤਾ ਖੇੜਾ ਦੇ ਖੇਤਾਂ ਵਿੱਚ ਸੁੰਨਸਾਨ ਥਾਂ ’ਤੇ ਚਲੇ ਗਏ ਸਨ, ਜਿਥੇ ਏ.ਕੇ.-47 ਸਮੇਤ ਪਿਸਤੌਲਾਂ ਦੀ ਚੈਕਿੰਗ ਕੀਤੀ ਗਈ। ਪ੍ਰਿਆਵਰਤ ਫੌਜੀ ਅਤੇ ਦੀਪਕ ਮੁੰਡੀ ਨੇ ਗ੍ਰਨੇਡ ਲਾਂਚਰ ਚਲਾ ਕੇ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਮੁਲਜ਼ਮਾਂ ਤੋਂ ਗ੍ਰਨੇਡ ਨਹੀਂ ਚੱਲੇ, ਜਿਸ ਕਾਰਨ ਫੌਜੀ ਨੇ ਇਸ ਨੂੰ ਪੈਕ ਕਰ ਦਿੱਤਾ।

ਗਾਇਕ ਮੂਸੇਵਾਲਾ ਕੋਲ ਭਾਰੀ ਸੁਰੱਖਿਆ ਬਲ ਸੀ, ਜਿਸ ਕਾਰਨ ਗੈਂਗਸਟਰ ਗੋਲਡੀ ਬਰਾੜ ਨੇ ਗੈਂਗਸਟਰਾਂ ਨੂੰ ਵੱਡੀ ਗਿਣਤੀ ‘ਚ ਪਿਸਤੌਲ ਅਤੇ ਏ.ਕੇ.-47 ਦਿੱਤੇ ਸਨ। ਬਦਮਾਸ਼ਾਂ ਨੇ ਯੋਜਨਾ ਬਣਾਈ ਸੀ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸ਼ੂਟਰ ਮਨਪ੍ਰੀਤ ਸਿੰਘ, ਜਗਰੂਪ ਰੂਪਾ ਅਤੇ ਤਿੰਨ ਹੋਰ ਨੌਜਵਾਨ ਨਕਲੀ ਪੁਲਿਸ ਵਾਲਾ ਬਣ ਕੇ ਮੂਸੇਵਾਲਾ ਦੇ ਘਰ ਜਾਣਗੇ।

ਬਦਮਾਸ਼ਾਂ ਨੇ ਪੁਲਿਸ ਦੀਆਂ ਵਰਦੀਆਂ ਵੀ ਖਰੀਦ ਲਈਆਂ ਸਨ। ਮੁਲਜ਼ਮਾਂ ਨੇ ਪੁਲੀਸ ਦੀ ਪੂਰੀ ਵਰਦੀ ਅਤੇ ਦੋ ਔਰਤਾਂ ਨਾ ਮਿਲਣ ਕਾਰਨ ਮੌਕੇ ’ਤੇ ਹੀ ਇਹ ਯੋਜਨਾ ਰੱਦ ਕਰ ਦਿੱਤੀ। ਗੋਲਡੀ ਬਰਾੜ ਨੇ ਦੋ ਫਰਜ਼ੀ ਕੁੜੀਆਂ ਤਿਆਰ ਕੀਤੀਆਂ ਸਨ, ਜਿਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਦੇ ਨਾਲ ਫਰਜ਼ੀ ਪੱਤਰਕਾਰ ਬਣ ਕੇ ਮੂਸੇਵਾਲਾ ਦੇ ਘਰ ਦਾਖਲ ਹੋਣਾ ਸੀ।

ਇਸ ਤੋਂ ਬਾਅਦ ਜਦੋਂ ਮੂਸੇਵਾਲਾ ਦੀ ਪੁਲਸ ਸੁਰੱਖਿਆ ਹਟਾਈ ਗਈ ਤਾਂ ਗੈਂਗਸਟਰ ਗੋਲਡੀ ਬਰਾੜ ਨੇ ਦੋਸ਼ੀ ਕੇਸ਼ਵ ਨੂੰ ਫੋਨ ਕਰਕੇ ਕਿਹਾ ਕਿ ਹੁਣ ਮੂਸੇਵਾਲਾ ਕੋਲ ਪੁਲਸ ਦੀ ਕੋਈ ਬਹੁਤੀ ਸੁਰੱਖਿਆ ਨਹੀਂ ਹੈ, ਤੁਸੀਂ ਫਤਿਹਾਬਾਦ ਜਾ ਕੇ ਆਪਣੇ ਸਾਰੇ ਸਾਥੀਆਂ ਨੂੰ ਮਾਨਸਾ ਲੈ ਕੇ ਆਓ। ਇਸ ਤੋਂ ਬਾਅਦ ਕੇਸ਼ਵ ਬਾਈਕ ‘ਤੇ ਫਤਿਹਾਬਾਦ ਚਲਾ ਗਿਆ ਅਤੇ ਆਪਣੇ ਸਾਰੇ ਦੋਸਤਾਂ ਨਾਲ ਮਾਨਸਾ ਆ ਗਿਆ। ਮੁਲਜ਼ਮ ਨੇ ਆਪਣਾ ਮੋਟਰਸਾਈਕਲ ਅੱਗੇ ਲਗਾ ਦਿੱਤਾ, ਜਦੋਂ ਕਿ ਹੋਰ ਸਾਥੀ ਗੱਡੀਆਂ ‘ਚ ਉਸ ਦੇ ਪਿੱਛੇ ਆ ਰਹੇ ਸਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਮੂਸੇਵਾਲਾ ਨੂੰ ਫਰਜ਼ੀ ਪੁਲੀਸ ਵਾਲਾ ਦੱਸ ਕੇ ਅਤੇ ਲੜਕੀਆਂ ਨੂੰ ਇਸ ਸਕੀਮ ਵਿੱਚ ਪੱਤਰਕਾਰ ਵਜੋਂ ਸ਼ਾਮਲ ਕਰਕੇ ਮਾਰਨ ਦੀ ਯੋਜਨਾ ਬਣਾਈ ਗਈ ਤਾਂ ਸਾਰੇ ਮੁਲਜ਼ਮ ਰਾਤ ਸਮੇਂ ਡੱਬਵਾਲੀ ਦੇ ਪਿੰਡ ਸਕਤਾ ਖੇੜਾ ਦੇ ਖੇਤਾਂ ਵਿੱਚ ਸੁੰਨਸਾਨ ਜਗ੍ਹਾ ਵਿੱਚ ਇੱਕ ਕਮਰੇ ਵਿੱਚ ਰੁਕੇ। ਉੱਥੇ ਸਾਰੇ ਦੋਸ਼ੀਆਂ ਨੇ ਫਾਇਰਿੰਗ ਟੈਸਟਿੰਗ ਕੀਤੀ ਅਤੇ ਆਪੋ-ਆਪਣੇ ਪਿਸਤੌਲ ਅਤੇ ਏ.ਕੇ.-47 ਦੀ ਜਾਂਚ ਕੀਤੀ।

ਫਾਇਰਿੰਗ ਕਰਨ ਅਤੇ ਹਥਿਆਰਾਂ ਦੀ ਜਾਂਚ ਕਰਨ ਤੋਂ ਬਾਅਦ ਅਗਲੇ ਦਿਨ ਸਵੇਰੇ 5 ਵਜੇ ਮੁਲਜ਼ਮ ਖੇਤ ਛੱਡ ਕੇ ਮਾਨਸਾ ਵੱਲ ਚੱਲ ਪਏ।

ਕੇਸ਼ਵ ਵੱਲੋਂ ਪੁਲੀਸ ਨੂੰ ਦੱਸੇ ਅਨੁਸਾਰ ਜਦੋਂ ਸਾਰੇ ਮੁਲਜ਼ਮ ਖੇਤਾਂ ਵਿੱਚੋਂ ਨਿਕਲ ਕੇ ਮਾਨਸਾ ਵੱਲ ਗਏ ਤਾਂ ਸਕਾਰਪੀਓ ਵਿੱਚ 3 ਪੰਜਾਬੀ ਲੜਕੇ ਅਤੇ ਸ਼ੂਟਰ ਮਨਪ੍ਰੀਤ ਸਿੰਘ ਮੰਨਾ ਅਤੇ ਜਗਰੂਪ ਰੂਪਾ ਵੀ ਸਵਾਰ ਸਨ। ਜਦੋਂਕਿ ਦੂਜੀ ਬੋਲੈਰੋ ਗੱਡੀ ਵਿੱਚ ਪ੍ਰਿਆਵਰਤ ਫੌਜੀ, ਕੇਸ਼ਵ, ਦੀਪਕ ਮੁੰਡੀ, ਕਸ਼ਿਸ਼ ਉਰਫ਼ ਕੁਲਦੀਪ ਅਤੇ ਅੰਕਿਤ ਸਵਾਰ ਸਨ।

ਦੋਵੇਂ ਗੱਡੀਆਂ ਡੱਬਵਾਲੀ ਤੋਂ ਹੀ ਵੱਖ ਹੋ ਗਈਆਂ। ਕਿਉਂਕਿ ਸਕਾਰਪੀਓ ਕਾਰ ‘ਚ ਸਵਾਰ ਲੜਕੇ ਪੁਲਿਸ ਦੀ ਵਰਦੀ ਪੂਰੀ ਕਰਨ ਲਈ ਸਮਾਨ ਲੈਣ ਲਈ ਕਹਿ ਕੇ ਚਲੇ ਗਏ ਸਨ |

ਕੁੱਲ 31 ਮੁਲਜ਼ਮਾਂ ਵਿੱਚੋਂ ਪੁਲੀਸ ਨੇ 29 ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਇਨ੍ਹਾਂ ਵਿੱਚੋਂ ਦੋ ਮਨਦੀਪ ਸਿੰਘ ਤੇ ਮਨਮੋਹਨ ਸਿੰਘ ਤਰਨਤਾਰਨ ਜ਼ਿਲ੍ਹੇ ਦੀ ਗੋਇੰਦਵਾਲ ਜੇਲ੍ਹ ਵਿੱਚ ਹੋਈ ਝੜਪ ਵਿੱਚ ਮਾਰੇ ਗਏ ਸਨ। ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਖੋਸਾ ਦਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭਕਨਾ ਵਿੱਚ ਪੁਲਿਸ ਨਾਲ ਮੁਕਾਬਲਾ ਹੋਇਆ।

ਗੋਲਡੀ ਬਰਾੜ, ਲਿਪਿਨ ਨਹਿਰਾ, ਅਨਮੋਲ ਬਿਸ਼ਨੋਈ, ਲਾਰੈਂਸ ਦਾ ਭਰਾ ਅਤੇ ਉਸ ਦਾ ਭਤੀਜਾ ਸਚਿਨ ਬਿਸ਼ਨੋਈ ਥਾਪਨ ਵਿਦੇਸ਼ ਬੈਠੇ ਹਨ। ਜਦੋਂ ਕਿ ਅੰਮ੍ਰਿਤਸਰ ਦੇ ਅਟਾਰੀ ਵਿੱਚ ਹੋਏ ਪੁਲਿਸ ਮੁਕਾਬਲੇ ਵਿੱਚ ਦੋ ਮੁਲਜ਼ਮ (ਜਗਦੀਪ ਰੂਪਾ ਅਤੇ ਮਨਪ੍ਰੀਤ) ਮਾਰੇ ਗਏ ਸਨ। ਇਸ ਵੇਲੇ 25 ਮੁਲਜ਼ਮ ਜੇਲ੍ਹ ਵਿੱਚ ਹਨ। ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਹੋਇਆ ਸੀ।

29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਸ਼ੁਭਦੀਪ ਸਿੰਘ ਸਿੱਧੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਸਰਕਾਰ ਅਨੁਸਾਰ ਇਸ ਮਾਮਲੇ ਵਿੱਚ ਹੁਣ ਤੱਕ 29 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚੋਂ ਦੋ ਮੁਲਜ਼ਮ ਮੁਕਾਬਲੇ ਵਿੱਚ ਮਾਰੇ ਗਏ ਸਨ ਅਤੇ 5 ਨੂੰ ਭਾਰਤ ਤੋਂ ਬਾਹਰੋਂ ਲਿਆਂਦਾ ਜਾਣਾ ਹੈ। ਇਸ ਦੇ ਲਈ ਸੂਬਾ ਸਰਕਾਰ ਕੇਂਦਰ ਅਤੇ ਹੋਰ ਏਜੰਸੀਆਂ ਦੇ ਸੰਪਰਕ ਵਿੱਚ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦਾ ਗੋਲਡੀ ਬਰਾੜ ਹੈ।

ਲਾਰੈਂਸ ਨੂੰ ਦਿੱਲੀ ਜੇਲ੍ਹ ਵਿੱਚ ਕਤਲ ਦੇ ਇਨਪੁਟ ਤੋਂ ਬਾਅਦ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ ਸੀ। NIA ਨੇ ਫਿਰੌਤੀ ਮਾਮਲੇ ‘ਚ ਲਾਰੇਂਸ ਨੂੰ ਰਿਮਾਂਡ ‘ਤੇ ਲਿਆ ਸੀ। ਰਿਮਾਂਡ ਖ਼ਤਮ ਹੁੰਦੇ ਹੀ ਦਿੱਲੀ ਜੇਲ੍ਹ ਪ੍ਰਸ਼ਾਸਨ ਦੀ ਮੰਗ ’ਤੇ ਉਸ ਨੂੰ ਬਠਿੰਡਾ ਭੇਜ ਦਿੱਤਾ ਗਿਆ। ਉਥੋਂ ਉਸ ਨੂੰ ਰਾਜਸਥਾਨ ਦੀ ਜੇਲ੍ਹ ਭੇਜ ਦਿੱਤਾ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

15-20 ਅਵਾਰਾ ਕੁੱਤਿਆਂ ਨੇ ਇਕ ਪ੍ਰਵਾਸੀ ਮਹਿਲਾ ਨੂੰ ਬਣਾਇਆ ਨਿਸ਼ਾਨਾ, ਹੋਈ ਦਰਦਨਾਕ ਮੌ+ਤ

ਸੈਕਸ ਰੈਕੇਟ ਦਾ ਪਰਦਾਫਾਸ਼: 6 ਔਰਤਾਂ ਸਮੇਤ 11 ਵਿਅਕਤੀ ਇਤਰਾਜ਼ਯੋਗ ਹਾਲਤ ‘ਚ ਗ੍ਰਿਫਤਾਰ