ਮੋਹਾਲੀ, 4 ਮਾਰਚ 2024 – ਕੁਝ ਦੇਰ ਪਹਿਲਾਂ ਮੋਹਾਲੀ ਦੇ ਏਅਰਪੋਰਟ ਰੋਡ ਤੇ ਸਥਿਤ ਸੀਪੀ ਮਾਲ ਦੇ ਬਾਹਰ ਇੱਕ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ । ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਵਿਅਕਤੀ ਦਾ ਨਾਂ ਰਜੇਸ਼ ਡੋਗਰਾ ਸੀ ਜਿਹੜਾ ਕਿ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਸੀ ਤੇ ਇਸ ਨੂੰ ਗੈਂਗਸਟਰ ਦੱਸਿਆ ਜਾ ਰਿਹਾ ਕੁਝ ਵਿਅਕਤੀ ਜੋ ਸਕਾਰਪੀਓ ਦੇ ਵਿੱਚ ਸਵਾਰ ਸਨ ਇਸ ਰਾਜੇਸ਼ ਡੋਗਰਾ ਦਾ ਸੀਪੀ ਮਾਲ ਦੇ ਨਜ਼ਦੀਕ ਹੀ ਇੰਤਜ਼ਾਰ ਕਰ ਰਹੇ ਸੀ ਜਦੋਂ ਇਹ ਬਾਹਰ ਆਇਆ ਤਾਂ ਉਸ ਸਮੇਂ ਇਸ ਦੇ ਉੱਪਰ 10 ਤੋਂ 12 ਰਾਊਂਡ ਫਾਇਰ ਕਰਕੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਮੌਕੇ ਤੇ ਪੁਲਿਸ ਦੇ ਉੱਚ ਅਧਿਕਾਰੀ ਵੀ ਪਹੁੰਚ ਚੁੱਕੇ ਨੇ ਜਿਹੜੇ ਕਿ ਘਟਨਾ ਦੀ ਹਰ ਤਰ੍ਹਾਂ ਦੇ ਨਾਲ ਜਾਂਚ ਕਰ ਰਹੇ ਨੇ ਆਲੇ ਦੁਆਲੇ ਦੀਆਂ ਸੀਸੀਟੀਵੀ ਫੁਟੇਜ ਖੰਗਾਲੀਆਂ ਜਾ ਰਹੀਆਂ ਨੇ ਤੇ ਲੋਕਾਂ ਤੋਂ ਵੀ ਪੁੱਛ ਕੇ ਕੀਤੀ ਜਾ ਰਹੀ ਹੈ । ਗੋਲੀਆਂ ਮਾਰਨ ਤੋਂ ਬਾਅਦ ਸਾਰੇ ਲੋਕ ਫਰਾਰ ਹੋ ਚੁੱਕੇ ਹਨ । ਇਸ ਘਟਨਾ ਤੋਂ ਬਾਅਦ ਇਸ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।