ਪੁਰਾਣੀ ਦੁਸ਼ਮਣੀ ਕਾਰਨ ਹੋਇਆ ਝਗੜਾ, ਚੱਲੀ ਗੋ+ਲੀ, ਕੋਲੋਂ ਲੰਘ ਰਹੇ ਨੌਜਵਾਨ ਦੀ ਲੱਤ ‘ਚ ਲੱਗੀ

ਅੰਮ੍ਰਿਤਸਰ, 3 ਮਾਰਚ 2023 – ਅੰਮ੍ਰਿਤਸਰ ‘ਚ ਪੁਰਾਣੀ ਰੰਜਿਸ਼ ਕਾਰਨ ਹੋਏ ਝਗੜੇ ‘ਚ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਗੋਲੀ ਉੱਥੋਂ ਲੰਘ ਰਹੇ ਨੌਜਵਾਨ ਦੀ ਲੱਤ ਵਿੱਚ ਲੱਗੀ। ਇਸੇ ਝਗੜੇ ਵਿਚ ਇਕ 80 ਸਾਲਾ ਵਿਅਕਤੀ ਨੂੰ ਵੀ ਇੱਟ ਮਾਰ ਕੇ ਜ਼ਖਮੀ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਜ਼ਖਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਜ਼ਖਮੀਆਂ ਅਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਰਿਸ਼ੀ ਵਿਹਾਰ ਦੇ ਰਹਿਣ ਵਾਲੇ ਰਤਨਾ ਲਾਲ ਨੇ ਦੱਸਿਆ ਕਿ ਤਿੰਨ-ਚਾਰ ਮਹੀਨੇ ਪਹਿਲਾਂ ਵੀ ਉਨ੍ਹਾਂ ਦੀ ਲੜਾਈ ਹੋਈ ਸੀ। ਝਗੜਾ ਕਿਸੇ ਹੋਰ ਨਾਲ ਨਹੀਂ ਸਗੋਂ ਉਸ ਦੇ ਦੋਹਤੇ ਅਤੇ ਉਸ ਦੇ ਪੋਤੇ ਦਾ ਚੱਲ ਰਿਹਾ ਹੈ। ਦੇਰ ਰਾਤ ਉਸ ਨੂੰ ਆਪਣੇ ਘਰ ਫੋਨ ਆਇਆ ਤਾਂ ਉਸ ਦਾ ਪੋਤਾ ਆਪਣੇ ਇਕ-ਦੋ ਸਾਥੀਆਂ ਨਾਲ ਕਾਲੀ ਮਾਤਾ ਮੰਦਰ ਨੇੜੇ ਪਹੁੰਚ ਗਿਆ। ਪੋਤੇ ਨੂੰ ਇਕੱਲਾ ਜਾਂਦਾ ਦੇਖ ਕੇ ਉਹ ਤੇ ਪਰਿਵਾਰਕ ਮੈਂਬਰ ਵੀ ਪਿੱਛੇ ਹੋ ਗਏ। ਦੂਜੇ ਪਾਸੇ ਤੋਂ ਨੌਜਵਾਨ 20-22 ਲੜਕਿਆਂ ਨੂੰ ਆਪਣੇ ਨਾਲ ਲੈ ਕੇ ਆਏ ਸਨ। ਮੁਲਜ਼ਮਾਂ ਨੇ ਪਹਿਲਾਂ ਦਾਤਰ ਤੇ ਫਿਰ ਇੱਟਾਂ ਰੋੜੇ ਚਲਾਏ। ਅਖੀਰ ਮੁਲਜ਼ਮਾਂ ਨੇ ਗੋਲੀ ਚਲਾ ਦਿੱਤੀ, ਜਿਸ ਵਿੱਚੋਂ ਇੱਕ ਗੋਲੀ 20 ਸਾਲਾ ਬਲਦੇਵ ਸਿੰਘ ਨੂੰ ਲੱਗੀ।

ਜ਼ਖ਼ਮੀ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਦੋ ਘੰਟੇ ਥਾਣੇ ਵਿੱਚ ਬੈਠਾ ਰਿਹਾ। ਪਰ ਉਹ ਨੂੰ ਡੌਕਟ ਹੀ ਨਹੀਂ ਕੱਟ ਕੇ ਦਿੱਤਾ ਗਿਆ, ਉਸ ਦੀ ਲੱਤ ਵਿੱਚੋਂ ਵਗਦਾ ਖੂਨ ਦੇਖ ਕੇ ਵੀ ਕਿਸੇ ਨੂੰ ਉਸ ’ਤੇ ਤਰਸ ਨਹੀਂ ਆਇਆ। ਬਲਦੇਵ ਸਿੰਘ ਨੇ ਦੱਸਿਆ ਕਿ ਉਹ ਨੌਕਰੀ ਤੋਂ ਵਾਪਸ ਆਇਆ ਸੀ। ਪੰਡੋਰੀ ਵਾਸੀ ਸੰਨੀ ਵੜੈਚ ਅਤੇ ਗੰਡਾ ਸਿੰਘ ਕਲੋਨੀ ਵਾਸੀ ਯੁਵੀ ਆਪਸ ਵਿੱਚ ਲੜ ਰਹੇ ਸਨ। ਉਹ ਪਾਸੇ ਸੀ, ਜਦੋਂ ਇੱਕ ਗੋਲੀ ਉਸ ਦੀ ਲੱਤ ਵਿੱਚ ਲੱਗੀ।

ਮਾਮਲਾ ਸਦਰ ਥਾਣੇ ਪੁੱਜਾ ਤਾਂ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹੈ, ਜਿਸ ’ਤੇ ਕਾਰਵਾਈ ਜਾਰੀ ਹੈ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਕਾਰਵਾਈ ਕਰੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਰਿਮੰਦਰ ਸਾਹਿਬ ਨਤਮਸਤਕ ਹੋਏ ਅੰਮ੍ਰਿਤਪਾਲ ਸਿੰਘ, ਕਿਹਾ ਕਿ ਗੁਰੂਆਂ ਨੇ ਸਾਨੂੰ ਮੀਰੀ-ਪੀਰੀ ਦਾ ਸਿਧਾਂਤ ਦਿੱਤਾ, ਫਿਰ ਪੁਰਾਣੀ ਰਵਾਇਤ ਸ਼ੁਰੂ ਕਰ ਰਹੇ ਹਾਂ

ਕਾਲਜਾਂ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਤਿੰਨ ਮਹੀਨਿਆਂ ਤੋਂ ਤਨਖਾਹਾਂ ਨੂੰ ਤਰਸੇ