ਸਿੱਧੂ ਮੂਸੇ ਵਾਲਾ ਦੀ ਮਾਤਾ ਨੇ ਭਾਰਤੀ ਨਿਆਂ ਪ੍ਰਣਾਲੀ ਨੂੰ ਕੋਸਦਿਆਂ ਪਾਈ ਭਾਵੁਕ ਪੋਸਟ, ਲਿਖਿਆ ‘ਪੁੱਤ, ਉਡੀਕ ਵੀ ਉਡੀਕ ਉਡੀਕ ਥੱਕ ਗਈ…

ਮਾਨਸਾ, 6 ਫਰਵਰੀ 2025 : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲਗਭਗ 3 ਸਾਲ ਹੋ ਜਾਣਗੇ। ਇਸੇ ਅਹਿਸਾਸ ਨੂੰ ਲੈ ਕੇ ਮਰਹੂਮ ਗਾਇਕ ਦੀ ਮਾਂ ਨੇ ਆਪਣੇ ਪੁੱਤ ਦੇ ਵਿਛੋੜੇ ਦੇ ਅਹਿਸਾਸ ਨੂੰ ਲੈ ਕੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਪੋਸਟ ਰਾਹੀਂ ਮਾਤਾ ਚਰਨ ਕੌਰ ਨੇ ਪੁੱਤ ਨੂੰ ਯਾਦ ਕਰਦਿਆਂ ਭਾਰਤੀ ਨਿਆਂ ਪ੍ਰਣਾਲੀ ਨੂੰ ਵੀ ਮਿਹਣਾ ਮਾਰਿਆ ਹੈ। ”ਤੇਰੀ ਕਮੀ ਦਾ ਅਹਿਸਾਸ ਗੀਤਾਂ ਰਾਹੀਂ ਪੂਰਾ ਕਰਦੇ ਰਹਾਂਗੇ…”

ਮਾਤਾ ਚਰਨ ਕੌਰ ਨੇ ਪੋਸਟ ਸਾਂਝੀ ਕਰਦੇ ਲਿਖਿਆ, ”ਪੁੱਤ ਚਾਰ ਮਹੀਨੇ ਨੂੰ ਤਿੰਨ ਸਾਲ ਹੋ ਜਾਣਗੇ ਸਾਨੂੰ ਇੱਕ-ਦੂਜੇ ਤੋਂ ਵਿਛੜਿਆ, ਮੈਂ ਤੇਰੇ ਬਿਨਾਂ ਵੀ ਤੇਰੀਆਂ ਚੀਜ਼ਾਂ ਨਾਲ ਹੀ ਤੇਰਾ ਮੇਰੇ ਨਾਲ ਹੋਣ ਦਾ ਅਹਿਸਾਸ ਜ਼ਿੰਦਾ ਰੱਖਿਆ ਏ, ਪੁੱਤ ਉਡੀਕ ਵੀ ਉਡੀਕ ਉਡੀਕ ਥੱਕ ਗਈ, ਪਤਾ ਨਹੀਂ, ਭਾਰਤੀ ਨਿਆਂ ਪ੍ਰਣਾਲੀ ਦੀਆਂ ਦਹਿਲੀਜ਼ਾਂ ਦੇ ਦਰਵਾਜ਼ੇ ਤੇਰੇ ਜਾਣ ਮਗਰੋਂ ਹੀ ਬਹੁਤੇ ਉੱਚੇ ਹੋ ਗਏ, ਜੋ ਤੇਰੇ ਬੇਕਸੂਰ ਪਰਿਵਾਰ ਦੀ ਇੰਨੇ ਲੰਮੇਂ ਸਮੇਂ ਦੀ ਗੁਹਾਰ ਨੂੰ ਸੁਣ ਨਹੀ ਸਕਦੀ, ਪਰ ਪੁੱਤ, ਮੈਂ ਤੇ ਤੇਰੇ ਬਾਪੂ ਜੀ ਦੇ ਕਦਮ ਕਦੇ ਇਹ ਨਹੀਂ ਕਹਿਣਗੇ ਕਿ ਅਸੀ ਥੱਕ ਗਏ ਹਾਂ, ਕੁਝ ਘੜੀ ਬੈਠ ਜਾਇਏ ਆਪਣੇ ਹੱਥਾਂ ਵਿੱਚ ਫੜੀ ਤੇਰੇ ਬੇਕਸੂਰ ਕਿਰਦਾਰ ਨੂੰ ਇਨਸਾਫ ਦੇਣ ਦੀ ਗੁਹਾਰ ਦੀ ਮੰਗ ਨਾਲ ਏਸ ਜੰਗ ਵਿੱਚ ਡਟੇ ਰਹਾਂਗੇ…ਤੇ ਨਾਲ ਨਾਲ ਜਿਵੇਂ ਤੇਰੇ ਸਾਰੇ ਚਾਹੁਣ ਵਾਲਿਆਂ ਨੇ ਕਦੇ ਸਾਨੂੰ ਇਕੱਲੇ ਨਹੀ ਛੱਡਿਆ, ਤੇਰੀ ਕਮੀ ਦਾ ਅਹਿਸਾਸ ਪੂਰਾ ਕਰਦੇ ਹੋਏ ਉਥੇ ਉਥੇ ਆਪਣੀ ਮੌਜੂਦਗੀ ਤੇਰੇ ਗੀਤਾਂ ਨਾਲ ਪੂਰਦੇ ਰਹਾਂਗੇ ਬੇਟਾ।”

6 ਸ਼ੂਟਰਾਂ ਨੇ ਮੂਸੇਵਾਲਾ ਦਾ ਕੀਤਾ ਸੀ ਕਤਲ

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਵੀਆਈਪੀ ਸਿਕਿਊਰਿਟੀ ਘਟਾਏ ਜਾਣ ਦੀ ਜਾਣਕਾਰੀ ਆਉਣ ਤੋਂ ਬਾਅਦ 29 ਮਈ 2022 ਦੀ ਸ਼ਾਮ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਮੂਸੇਵਾਲਾ ਨੂੰ 6 ਸ਼ੂਟਰਾਂ ਨੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਗੈਂਗ ਨੇ ਲਈ ਸੀ। ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਸਾਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸੀ। ਜਿਸ ‘ਚ ਲਾਰੈਂਸ ਦੇ ਭਰਾ ਅਨਮੋਲ ਅਤੇ ਭਤੀਜੇ ਸਚਿਨ ਥਾਪਨ ਵੀ ਸ਼ਾਮਲ ਸਨ। ਪੁਲਿਸ ਨੇ ਇਸ ਮਾਮਲੇ ਵਿੱਚ 35 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚੋਂ 4 ਦੀ ਮੌਤ ਹੋ ਚੁੱਕੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਮਰੀਕਾ ਤੋਂ ਡਿਪੋਰਟ ਕੀਤੇ 104 ਭਾਰਤੀਆਂ ‘ਤੇ 20 ਦੇਸ਼ਾਂ ਦੀ ਯਾਤਰਾ ‘ਤੇ ਪਾਬੰਦੀ ਸਮੇਤ ਹੋ ਸਕਦੀ ਹੈ ਇਹ ਕਾਰਵਾਈ

ਨਵੀਂ ਪਹਿਲ: ਹੁਣ ਸਿਰਫ਼ ਇਕ ਫ਼ੋਨ ਕਾਲ ‘ਤੇ ਮਿਲਣਗੀਆਂ 406 ਸੇਵਾਵਾਂ