ਅਮਰੀਕਾ: ਸਿੱਖ ਪੰਚਾਇਤ ਦੀ ਗੁਰਦੂਆਰਾ ਸਾਹਿਬ ਫਰੀਮਾਂਟ ਦੀਆਂ ਚੋਣਾਂ ਵਿੱਚ ਹੂੰਝਾਫੇਰ ਜਿੱਤ

ਫਰੀਮਾਂਟ, 14 ਮਾਰਚ 2023 – ਅਮਰੀਕਾ ਦੀ ਸਿੱਖ ਸਿਆਸਤ ਦੇ ਸੈਂਟਰ ਵਜੋਂ ਜਾਣੇ ਜਾਂਦੇ ਗੁਰਦੂਆਰਾ ਸਾਹਿਬ ਫਰੀਮਾਂਟ ਦੀ ਕਮੇਟੀ ਦੀਆਂ ਚੋਣਾਂ ਹਰ ਦੋ ਸਾਲ ਬਾਅਦ ਹੁੰਦੀਆਂ ਹਨ। ਅਤੇ ਦੁਨੀਆਂ ਦੇ ਸਾਰੇ ਸਿੱਖਾਂ ਦੀ ਨਜ਼ਰਾਂ ਇਸ ਚੋਣ ਉੱਪਰ ਹੁੰਦੀਆਂ ਹਨ। ਇਹ ਗੁਰਦੂਆਰਾ ਖਾਲਿਸਤਾਨ ਸੰਘਰਸ਼ ਦੇ ਸੈਂਟਰ ਵਜੋਂ ਵੀ ਜਾਣਿਆ ਜਾਂਦਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਇੱਥੇ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀਆਂ ਧਿਰਾਂ ਹੀ ਆਪਸ ਵਿੱਚ ਭਿੜਦੀਆਂ ਹਨ।

ਸਿੱਖ ਪੰਚਾਇਤ ਆਪਣੀ ਸਥਿਤੀ ਨੂੰ ਮਜ਼ਬੂਤ ਕਰਦੇ ਹੋਏ ਪਿੱਛਲੇ ਸਾਲ ਪਈਆਂ 55 ਪ੍ਰਤੀਸ਼ਤ ਵੋਟਾਂ ਨੂੰ ਵਧਾਉਂਦੇ ਹੋਏ 65% ਵੋਟਾਂ ਲੈ ਕੇ ਹੂੰਝਾ ਫੇਰ ਜਿੱਤ ਪ੍ਰਾਪਤ ਕਰ ਗਏ ਹਨ। ਉਹਨਾਂ ਦੀ ਵਿਰੋਧੀ ਧਿਰ ਸਿੱਖ ਸੰਗਤ ਬੇਏਰੀਆ ਜੋ ਕਿ ਵੱਖ ਵੱਖ ਵਿਚਾਰਧਾਰਾਵਾਂ ਵਾਲਿਆਂ ਦਾ ਇਕੱਠ ਸਿਰਫ ਸਿੱਖ ਪੰਚਾਇਤ ਦਾ ਵਿਰੋਧ ਕਰਣ ਲਈ ਹੀ ਉਸਾਰਿਆ ਲੱਗਦਾ ਹੈ ਨੂੰ ਫਰੀਮਾਂਟ ਦੀ ਸੰਗਤ ਨੇ ਬੁਰੀ ਤਰਾਂ ਨਿਕਾਰ ਦਿੱਤਾ ਹੈ।ਸਿੱਖ ਪੰਚਾਇਤ ਨੂੰ 2825 ਅਤੇ ਵਿਰੋਧੀ ਸਿੱਖ ਸੰਗਤ ਬੇਏਰੀਆ ਨੂੰ 1499 ਵੋਟਾਂ ਪਈਆਂ ਹਨ। ਜੇਤੂ ਉਮੀਦਵਾਰ ਰਜਿੰਦਰ ਸਿੰਘ ਰਾਜਾ, ਜਸਪ੍ਰੀਤ ਸਿੰਘ ਅਟਵਾਲ, ਹਰਪ੍ਰੀਤ ਸਿੰਘ ਬੈਂਸ, ਬੀਬੀ ਸੁਰਿੰਦਰਜੀਤ ਕੌਰ ਅਤੇ ਜਸਵੰਤ ਸਿੰਘ ਹਨ।

ਸਿੱਖ ਪੰਚਾਇਤ ਜੋ ਕਿ 2011 ਵਿੱਚ ਸਾਰੇ ਵਿਰੋਧੀ ਧੜਿਆਂ ਦਾ ਇਕੱਠ ਕਰਕੇ ਉਸ ਵੇਲੇ ਹੋਂਦ ਵਿੱਚ ਆਈ ਸੀ ਜਦੋਂ ਇਹਨਾਂ ਧੜਿਆਂ ਦਾ ਵਿਰੋਧ ਸਿਖਰ ਤੇ ਸੀ। ਸਿੱਖ ਪੰਚਾਇਤ ਦੀ ਹੋਂਦ ਦਾ ਸਿਹਰਾ ਨੀਤੀਘਾੜੇ ਵਜੋਂ ਜਾਣੇ ਜਾਂਦੇ ਜਸਜੀਤ ਸਿੰਘ ਸਿਰ ਜਾਂਦਾ ਹੈ। ਪਰ 7 ਸਾਲ ਇਕੱਠੇ ਰਹਿ ਕੇ ਗੁਰਮੀਤ ਸਿੰਘ ਦਾ ਧੜਾ ਇਸਤੋਂ ਵੱਖ ਹੋ ਗਿਆ ਸੀ ਜਿਸਦੀ ਵਾਗਡੋਰ ਹੁਣ ਹਰਜੀਤ ਸਿੰਘ ਕੋਲ ਹੈ। ਇਸ ਧੜੇ ਨੇ ਖਾਲਿਸਤਾਨ ਵਿਰੋਧੀ ਗਰੇਵਾਲ਼ ਗਰੁੱਪ ਨਾਲ ਗੱਠਜੋੜ ਕਰਕੇ ਨਵਾਂ ਧੜਾ ਹੋਂਦ ਵਿੱਚ ਲਿਆਂਦਾ ਜੋ ਕਿ ਸਿੱਖ ਸੰਗਤ ਬੇਏਰੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਿੱਖ ਪੰਚਾਇਤ, ਕੈਲੇਫੋਰਨੀਆ ਦੇ ਸਿਆਸੀ ਦਾਇਰਿਆਂ ਅਤੇ ਸੰਗਤ ਵਿੱਚ ਆਪਣੇ ਕੰਮਾਂ ਦੇ ਅਧਾਰ ਤੇ ਵਕਾਰ ਬਨਾਉਣ ਵਿੱਚ ਕਾਮਯਾਬ ਰਹੀ ਹੈ। ਪਰ ਵਿਰੋਧੀ ਧੜਾ ਆਪਣੀਆਂ ਨਿੱਜੀ ਰੰਜਸ਼ਾਂ ਨੂੰ ਲੈ ਕੇ ਸਿੱਖ ਪੰਚਾਇਤ ਦੇ ਮੈਂਬਰਾਂ ਤੇ ਇਲਜ਼ਾਮਤਰਾ਼ਸ਼ੀ ਕਰਦਾ ਰਹਿੰਦਾ ਹੈ ਅਤੇ ਉਹਨਾਂ ਦੀ ਸਾਰੀ ਕੰਪੇਨ ਦੂਜਿਆਂ ਤੇ ਚਿੱਕੜ ਸੁੱਟਣ ਵਾਲੀ ਰਹੀ ਹੈ। ਪਰ ਸਿੱਖ ਪੰਚਾਇਤ ਨੇ ਆਪਣੀ ਕੰਪੇਨ ਸਾਫ਼ ਸੁਥਰੀ ਅਤੇ ਕੰਮਾਂ ਦੇ ਅਧਾਰ ਤੇ ਹੀ ਸੇਧੀ। ਇਸ ਵੇਲੇ ਸਿੱਖ ਪੰਚਾਇਤ ਦਾ ਨੇੜ ਭਵਿੱਖ ਵਿੱਚ ਕੋਈ ਤੋੜ ਨਜ਼ਰ ਨਹੀਂ ਆਉਂਦਾ ਅਤੇ ਇਸ ਵਿੱਚ ਸਿਰਕੱਢ ਆਗੂ ਜਸਵਿੰਦਰ ਸਿੰਘ ਜੰਡੀ , ਕਸ਼ਮੀਰ ਸਿੰਘ, ਰਾਮ ਸਿੰਘ, ਜਸਜੀਤ ਸਿੰਘ, ਡਾਕਟਰ ਪ੍ਰਿਤਪਾਲ ਸਿੰਘ, ਬਲਜੀਤ ਸਿੰਘ ਅਤੇ ਐਚ ਪੀ ਸਿੰਘ ਹਨ ਜਿਹਨਾਂ ਦਾ ਬੇਏਰੀਆ ਵਿੱਚ ਬਹੁਤ ਵਕਾਰ ਹੈ।

ਇੱਥੇ ਇਹ ਜ਼ਿਕਰਯੋਗ ਹੈ ਕਿ ਸਿੱਖ ਸੰਗਤ ਬੇਏਰੀਆ ਦੇ ਆਗੂ ਹਰਜੀਤ ਸਿੰਘ ਆਪਣੀਆਂ ਨੀਤੀਆਂ ਵਿੱਚ ਨਾਕਾਮਯਾਬ ਰਹੇ ਹਨ। ਉਹਨਾਂ ਵੱਲੋਂ ਪਿਛਲੀਆਂ ਚੋਣਾਂ ਵਿੱਚ ਹੋਈਆਂ ਧਾਂਦਲੀਆਂ ਨੂੰ ਲੈ ਕੇ ਕਚਿਹਰੀ ਵਿੱਚ ਕੇਸ ਕਰ ਦਿੱਤਾ ਸੀ ਜਿਸ ਵਿੱਚ ਉਹ ਬੁਰੀ ਤਰਾਂ ਹਾਰੇ ਸਨ। ਸਿੱਖ

ਸੰਗਤ ਬੇ ਏਰੀਆ ਵੱਲੋਂ ਬੇਬੁਨਿਆਦ ਲਾਏ ਇਲਜ਼ਾਮਾਂ ਕਾਰਣ ਵੀ ਸੰਗਤ ਉਹਨਾਂ ਤੋਂ ਕਿਨਾਰਾ ਕਰਦੀ ਦੱਸੀ ਗਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਪਹੁੰਚੇ ਹਾਈਕੋਰਟ, ਪੜ੍ਹੋ ਕਿਉਂ ?

ਪਿਓ ਦੇ ਘਰੋਂ ਸੋਨਾ ਅਤੇ ਨਕਦੀ ਲੈ ਕੇ ਪ੍ਰੇਮੀ ਨਾਲ ਭੱਜੀ ਲੜਕੀ, ਫੇਰ ਦੂਜੇ ਸੂਬੇ ‘ਚ ਕੇ ਕਰਵਾਇਆ ਵਿਆਹ