ਸ਼੍ਰੋਮਣੀ ਕਮੇਟੀ ਵੱਲੋਂ ਖਾਲਸਾ ਸਾਜਣਾ ਦਿਵਸ ਸਬੰਧੀ 13 ਅਪ੍ਰੈਲ ਨੂੰ ਪਾਕਿਸਤਾਨ ਜਾਵੇਗਾ ਸਿੱਖ ਜਥਾ

  • 1525 ਵਿੱਚੋਂ 596 ਸ਼ਰਧਾਲੂਆਂ ਨੂੰ ਵੀਜੇ ਨਾ ਦੇਣੇ ਮੰਦਭਾਗੀ ਕਾਰਵਾਈ- ਸਕੱਤਰ ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ, 10 ਅਪ੍ਰੈਲ 2024 – ਖਾਲਸਾ ਸਾਜਣਾ ਦਿਵਸ (ਵਿਸਾਖੀ) ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਜਥੇ ਲਈ 929 ਸ਼ਰਧਾਲੂਆਂ ਨੂੰ ਵੀਜੇ ਪ੍ਰਾਪਤ ਹੋਏ ਹਨ। ਇਹ ਜਥਾ 13 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਰਵਾਨਾ ਹੋਵੇਗਾ। ਸ਼੍ਰੋਮਣੀ ਕਮੇਟੀ ਵੱਲੋਂ 1525 ਸ਼ਰਧਾਲੂਆਂ ਦੇ ਪਾਸਪੋਰਟ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਨੂੰ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ ਦੂਤਾਵਾਸ ਨੇ 596 ਸ਼ਰਧਾਲੂਆਂ ਨੂੰ ਵੀਜੇ ਜਾਰੀ ਨਹੀਂ ਕੀਤੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਣਾ ਦਿਵਸ (ਵਿਸਾਖੀ) ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਿਆ ਜਾਣਾ ਹੈ। ਇਹ ਜਥਾ 13 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਵੇਗਾ, ਜੋ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਮਗਰੋਂ ਪਾਕਿਸਤਾਨ ਸਥਿਤ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਕੇ 22 ਅਪ੍ਰੈਲ ਨੂੰ ਵਾਪਸ ਦੇਸ਼ ਪਰਤੇਗਾ। ਉਨ੍ਹਾਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ 11 ਤੇ 12 ਅਪ੍ਰੈਲ ਨੂੰ ਦਫ਼ਤਰੀ ਸਮੇਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਆਪਣੇ ਪਾਸਪੋਰਟ ਪ੍ਰਾਪਤ ਕਰਨ।

ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ ਹੁੰਦਾ ਹੈ, ਪਰੰਤੂ ਸਰਕਾਰਾਂ ਵੱਲੋਂ ਸ਼ਰਧਾਲੂਆਂ ਦੇ ਵੀਜੇ ਕੱਟਣ ਨਾਲ ਉਨ੍ਹਾਂ ਦੀ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜਦੀ ਹੈ। ਉਨ੍ਹਾਂ ਆਖਿਆ ਕਿ ਇਸ ਵਾਰ 1525 ਵਿੱਚੋਂ 596 ਦੇ ਵੀਜੇ ਰੱਦ ਕਰਨੇ ਬੇਹੱਦ ਮੰਦਭਾਗਾ ਹੈ। ਉਨ੍ਹਾਂ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਖੁਲ੍ਹਦਿਲੀ ਨਾਲ ਵੀਜੇ ਦਿੱਤੇ ਜਾਣ, ਤਾਂ ਜੋ ਸ਼ਰਧਾਲੂ ਆਪਣੇ ਤੋਂ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰ ਸਕਣ।

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸ਼ਰਧਾਲੂਆਂ ਨੂੰ ਦੂਤਾਵਾਸ ਵੱਲੋਂ ਵੀਜੇ ਨਹੀਂ ਦਿੱਤੇ ਗਏ, ਉਨ੍ਹਾਂ ਵਿਚ ਲੜੀ ਨੰਬਰ 46, 50, 51, 53, 54, 57, 67, 71, 72, 73, 76, 81, 82, 83, 84, 87, 88, 89, 90, 91, 92, 93, 94, 95, 96, 103, 104, 110, 112, 113, 118, 120, 128, 133, 134, 140, 142, 145, 148, 149, 151, 152, 153, 154, 155, 160, 161, 162, 163, 164, 165, 166, 167, 173, 174, 175, 176, 177, 180, 181, 182, 183, 184, 191, 193, 194, 195, 196, 197, 198, 201, 202, 203, 204, 205, 206, 207, 208, 209, 210, 211, 212, 214, 221, 231, 240, 244, 247, 248, 249, 250, 252, 254, 261, 262, 263, 264, 267, 270, 277, 278, 280, 286, 288, 289, 290, 291, 299, 302, 303, 304, 307, 309, 310, 320, 325, 326, 331, 333, 334, 336, 339, 342, 343, 344, 345, 350, 353, 354, 356, 358, 361, 364, 372, 373, 374, 375, 376, 378, 383, 389, 390, 391, 392, 405, 406, 409, 410, 411, 412, 414, 418, 419, 420, 422, 423, 429, 434, 435, 437, 442, 443, 444, 445, 448, 452, 454, 455, 458, 459, 464, 466, 467, 468, 470, 473, 476, 478, 479, 481, 482, 483, 484, 488, 489, 490, 491, 493, 494, 495, 496, 504, 505, 508, 509, 510, 511, 515, 529, 530, 531, 532, 533, 534, 535, 536, 548, 549, 550, 551, 559, 569, 576, 578, 579, 580, 581, 584, 586, 588, 592, 598, 601, 605, 606, 608, 609, 610, 613, 614, 615, 616, 624, 626, 630, 631, 632, 633, 636, 643, 648, 649, 650, 653, 655, 656, 657, 658, 659, 664, 665, 667, 668, 669, 673, 676, 680, 686, 695, 704, 705, 706, 708, 711, 712, 719, 720, 721, 722, 725, 728, 733, 735, 737, 738, 739, 741, 742, 747, 748, 749, 750, 752, 753, 758, 759, 762, 763, 768, 769, 779, 781, 786, 787, 788, 789, 790, 791, 792, 793, 794, 795, 796, 797, 800, 803, 804, 808, 810, 811, 815, 817, 818, 819, 820, 822, 825, 826, 827, 828, 829, 834, 835, 840, 842, 848, 850, 851, 858, 859, 861, 865, 866, 870, 871, 874, 879, 880, 882, 884, 886, 893, 899, 900, 901, 904, 906, 907, 908, 909, 910, 911, 913, 915, 916, 917, 918, 922, 923, 929, 933, 934, 939, 943, 946, 947, 948, 949, 950, 952, 953, 954, 958, 961, 964, 978, 979, 980, 981, 982, 983, 984, 985, 994, 997, 998, 999, 1000, 1005, 1006, 1007, 1008, 1009, 1010, 1020, 1021, 1026, 1033, 1040, 1041, 1046, 1047, 1049, 1050, 1054, 1055, 1056, 1057, 1058, 1059, 1060, 1061, 1062, 1065, 1067, 1068, 1069, 1075, 1080, 1081, 1083, 1090, 1091, 1092, 1093, 1098, 1099, 1100, 1101, 1103, 1104, 1108, 1125, 1126, 1127, 1128, 1129, 1133, 1134, 1144, 1147, 1149, 1150, 1151, 1152, 1153, 1154, 1158, 1168, 1169, 1170, 1171, 1178, 1179, 1191, 1192, 1195, 1198, 1200, 1201, 1202, 1205, 1209, 1210, 1211, 1214, 1215, 1216, 1217, 1220, 1222, 1226, 1227, 1228, 1238, 1240, 1241, 1242, 1244, 1245, 1246, 1249, 1252, 1278, 1280, 1283, 1285, 1287, 1290, 1293, 1295, 1303, 1304, 1305, 1306, 1307, 1308, 1310, 1311, 1318, 1319, 1320, 1321, 1322, 1323, 1324, 1329, 1330, 1333, 1335, 1336, 1338, 1353, 1356, 1361, 1362, 1366, 1373, 1377, 1378, 1380, 1383, 1388, 1389, 1390, 1397, 1400, 1402, 1403, 1404, 1405, 1406, 1407, 1408, 1418, 1424, 1425, 1426, 1427, 1428, 1429, 1430, 1431, 1432, 1433, 1434, 1435, 1440, 1443, 1444, 1445, 1446, 1447, 1448, 1451, 1452, 1453, 1454, 1455, 1458, 1465, 1469, 1472, 1475, 1476, 1477, 1491, 1492, 1503, 1504, 1505, 1508, 1510, 1515, 1519, 1520, 1526, 1529, 1530, 1532, 1536, 1537, 1548, 1549, 1555, 1556, 1562, 1565, 1566, 1576, 1578, 1579, 1580, 1589, 1597 ਅਤੇ 1598 ਸ਼ਾਮਲ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਰਿਆਣਾ ਵਿਚ ਹੋਣ ਵਾਲੀ ਲੋਕਸਭਾ ਚੋਣ ਨੁੰ ਲੈ ਕੇ ਚੋਣ ਵਿਭਾਗ ਪੂਰੀ ਤਰ੍ਹਾਂ ਤਿਆਰ – ਮੁੱਖ ਚੋਣ ਅਧਿਕਾਰੀ

3 ਬੱਚਿਆਂ ਦੀ ਮਾਂ ਨੇ ਯਤੀਮ ਹੋਣ ਦਾ ਬਹਾਨਾ ਬਣਾ ਕੇ ਇੰਜੀਨੀਅਰ ਨਾਲ ਕੀਤਾ ਵਿਆਹ, ਫਿਰ ਨਕਦੀ ਅਤੇ ਗਹਿਣੇ ਲੈ ਕੇ ਭੱਜੀ