ਸਿੱਧੂ ਮੂਸੇਵਾਲਾ ਕ+ਤ+ਲ+ਕਾਂਡ: SIT ਨੇ ਮਾਨ ਅਤੇ ਔਲਖ ਤੋਂ ਕੀਤੀ ਕਈ ਘੰਟੇ ਪੁੱਛਗਿੱਛ, ਦੋਵਾਂ ਨੇ ਕਿਹਾ ਸਾਡਾ ਕੋਈ ਸੰਬੰਧ ਨਹੀਂ

ਮਾਨਸਾ, 8 ਦਸੰਬਰ 2022 – ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸ਼ਿਕਾਇਤ ‘ਤੇ ਐਸਆਈਟੀ ਨੇ ਬੁੱਧਵਾਰ ਨੂੰ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਨੂੰ ਸੀਆਈਏ ਸਟਾਫ ਮਾਨਸਾ ਦੇ ਦਫ਼ਤਰ ਤਲਬ ਕੀਤਾ ਅਤੇ ਉਨ੍ਹਾਂ ਤੋਂ ਵੱਖ-ਵੱਖ ਪੁੱਛਗਿੱਛ ਕੀਤੀ। ਬੱਬੂ ਮਾਨ ਤੋਂ ਸਾਢੇ ਤਿੰਨ ਘੰਟੇ ਅਤੇ ਮਨਕੀਰਤ ਔਲਖ ਤੋਂ ਸਿੱਧੂ ਮੂਸੇਵਾਲਾ ਨਾਲ ਹੋਈ ਤਕਰਾਰ ਅਤੇ ਗੈਂਗਸਟਰਾਂ ਨਾਲ ਕਥਿਤ ਸਬੰਧਾਂ ਬਾਰੇ ਤਿੰਨ ਘੰਟੇ ਪੁੱਛਗਿੱਛ ਕੀਤੀ ਗਈ।

ਦੋਵਾਂ ਗਾਇਕਾਂ ਨੇ ਕਿਹਾ ਕਿ ਮੂਸੇਵਾਲਾ ਨਾਲ ਝਗੜਾ ਸਿਰਫ਼ ਸਟੇਜ ਤੱਕ ਹੀ ਸੀਮਤ ਸੀ। ਉਨ੍ਹਾਂ ਦੇ ਪੱਖ ਤੋਂ ਝਗੜਾ ਸ਼ੁਰੂ ਨਹੀਂ ਹੋਇਆ ਸੀ। ਮੂਸੇਵਾਲਾ ਨੂੰ ਮਾਰਨ ਵਾਲੇ ਗੈਂਗਸਟਰਾਂ ਨਾਲ ਉਸਦਾ ਕੋਈ ਲੈਣਾ-ਦੇਣਾ ਨਹੀਂ ਹੈ। ਨਾ ਹੀ ਗੈਂਗਸਟਰਾਂ ਦਾ ਉਸ ਨਾਲ ਕਦੇ ਕੋਈ ਸੰਪਰਕ ਸੀ।

ਮਾਨਸਾ ਦੇ ਐਸਐਸਪੀ ਡਾ ਨਾਨਕ ਸਿੰਘ ਨੇ ਕਿਹਾ ਕਿ ਮਾਨ ਅਤੇ ਔਲਖ ਤੋਂ ਪੁੱਛਗਿੱਛ ਐਸਆਈਟੀ ਦੀ ਜਾਂਚ ਦਾ ਹਿੱਸਾ ਹੈ। ਦੋਵਾਂ ਗਾਇਕਾਂ ਤੋਂ ਬਾਅਦ ਪੁੱਛਗਿੱਛ ਲਈ ਕਿਸ ਨੂੰ ਬੁਲਾਇਆ ਜਾਵੇਗਾ, ਐਸਐਸਪੀ ਨੇ ਕਿਹਾ – ਜਾਂਚ ਅੱਗੇ ਵਧਣ ਤੋਂ ਬਾਅਦ ਹੀ ਫੈਸਲਾ ਕੀਤਾ ਜਾਵੇਗਾ।

ਸੂਤਰਾਂ ਮੁਤਾਬਕ ਬੱਬੂ ਮਾਨ ਨੇ ਕਿਹਾ- ਮੂਸੇਵਾਲਾ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਸ ਦੇ ਕਤਲ ਨੇ ਇੰਨਾ ਦੁਖੀ ਕੀਤਾ ਕਿ ਉਹ ਕਈ ਦਿਨਾਂ ਤੱਕ ਸਟੇਜ ‘ਤੇ ਪਰਫਾਰਮ ਨਹੀਂ ਕਰ ਸਕਿਆ। ਬਲਕੌਰ ਸਿੰਘ ਨੇ ਇਹ ਦੋਸ਼ ਕਿਉਂ ਲਾਏ, ਇਹ ਨਹੀਂ ਦੱਸਿਆ ਜਾ ਸਕਦਾ। ਜੇਕਰ ਉਸ ਦੇ ਗੈਂਗਸਟਰਾਂ ਨਾਲ ਸਬੰਧ ਹੁੰਦੇ ਤਾਂ ਕੀ ਉਸ ਨੂੰ ਧਮਕੀਆਂ ਨਹੀਂ ਦਿੱਤੀਆਂ ਜਾਂਦੀਆਂ? SIT ਉਨ੍ਹਾਂ ਦੇ ਮੋਬਾਈਲ ਚੈੱਕ ਕਰ ਸਕਦੀ ਹੈ।

ਮਨਕੀਰਤ ਔਲਖ ਤੋਂ ਪੁੱਛਿਆ ਗਿਆ ਕਿ ਉਹ ਮੂਸੇਵਾਲਾ ਦੇ ਕਤਲ ਤੋਂ 4 ਦਿਨ ਪਹਿਲਾਂ ਮਾਨਸਾ ਕਿਉਂ ਆਇਆ ਸੀ? ਔਲਖ ਨੇ ਇਸ ਦਾ ਗੋਲ-ਮੋਲ ਜਵਾਬ ਦਿੱਤਾ। ਮੂਸੇਵਾਲਾ ਨਾਲ ਖਰਾਬ ਰਿਸ਼ਤਿਆਂ ‘ਤੇ ਔਲਖ ਨੇ ਕਿਹਾ ਕਿ ਮੂਸੇਵਾਲਾ ਨਾਲ ਰਿਸ਼ਤਿਆਂ ‘ਚ ਖਟਾਸ ਮੇਰੇ ਤੋਂ ਨਹੀਂ, ਸਿੱਧੂ ਮੂਸੇਵਾਲਾ ਦੇ ਪੱਖ ਤੋਂ ਸ਼ੁਰੂ ਹੋਈ ਸੀ।

29 ਮਈ ਨੂੰ ਆਪਣੇ ਬੇਟੇ ਦੇ ਕਤਲ ਤੋਂ ਬਾਅਦ ਬਲਕੌਰ ਸਿੰਘ ਨੇ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਲੋਕਾਂ ‘ਤੇ ਸ਼ੰਕੇ ਖੜ੍ਹੇ ਕੀਤੇ ਸਨ ਅਤੇ ਕਿਹਾ ਸੀ ਕਿ ਕਈ ਗਾਇਕਾਂ ਨੇ ਸਟੇਜਾਂ ‘ਤੇ ਉਨ੍ਹਾਂ ਦੇ ਬੇਟੇ ਨੂੰ ਸ਼ਰੇਆਮ ਧਮਕੀਆਂ ਦਿੱਤੀਆਂ ਸਨ। ਅਜਿਹੇ ‘ਚ SIT ਨੂੰ ਗੈਂਗਸਟਰਾਂ ਦੇ ਨਾਲ-ਨਾਲ ਇੰਡਸਟਰੀ ਨਾਲ ਜੁੜੇ ਲੋਕਾਂ ਤੋਂ ਵੀ ਪੁੱਛਗਿੱਛ ਕਰਨੀ ਚਾਹੀਦੀ ਹੈ।

ਡਾ: ਨਾਨਕ ਸਿੰਘ ਵੱਲੋਂ ਐੱਸਐੱਸਪੀ ਮਾਨਸਾ ਦੀ ਕਮਾਨ ਸੰਭਾਲਣ ਤੋਂ ਬਾਅਦ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਨੇ ਤੇਜ਼ੀ ਫੜ ਲਈ ਹੈ। SIT ਦੋਵੇਂ ਗਾਇਕਾਂ ਨੂੰ ਦੁਬਾਰਾ ਤਲਬ ਕਰ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਨਿਰਮਾਤਾਵਾਂ ਅਤੇ ਸਿਆਸਤਦਾਨਾਂ ਤੋਂ ਵੀ ਪੁੱਛਗਿੱਛ ਹੋ ਸਕਦੀ ਹੈ। ਐਸਆਈਟੀ ਇਸ ਮਾਮਲੇ ਦੀ ਜਾਂਚ ਨੂੰ ਜਲਦੀ ਹੀ ਕਿਸੇ ਸਿੱਟੇ ‘ਤੇ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

10 ਜਨਵਰੀ ਤੋਂ ਪੰਜਾਬ ‘ਚ ਦਾਖ਼ਲ ਹੋਵੇਗੀ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’, ਕਾਂਗਰਸ ਨੇ ਸੱਦੀ ਪੰਜਾਬ ਦੇ ਸਾਰੇ ਬਲਾਕ ਪ੍ਰਧਾਨਾਂ ਦੀ ਮੀਟਿੰਗ

BSF ਜਵਾਨ ਪਾਕਿ ਰੇਂਜਰਾਂ ਦੀ ਹਿਰਾਸਤ ‘ਚ: ਧੁੰਦ ਕਾਰਨ ਗ਼ਲਤੀ ਨਾਲ ਕਰ ਗਿਆ ਸੀ ਬਾਰਡਰ ਪਾਰ, 7 ਦਿਨ ਬਾਅਦ ਵੀ ਨਹੀਂ ਪਰਤਿਆ