ਕੋਟਕਪੂਰਾ ਗੋਲੀਕਾਂਡ ‘ਚ SIT ਅੱਜ ਕਰੇਗੀ ਸੁਖਬੀਰ ਬਾਦਲ ਤੋਂ ਪੁੱਛਗਿੱਛ

ਚੰਡੀਗੜ੍ਹ, 13 ਅਕਤੂਬਰ 2022 – ਕੋਟਕਪੂਰਾ ਗੋਲੀਕਾਂਡ ‘ਚ ਬਣਾਈ ਗਈ SIT ਇਕ ਵਾਰ ਫਿਰ ਸੁਖਬੀਰ ਤੋਂ ਪੁੱਛਗਿੱਛ ਕਰੇਗੀ। 2015 ਦੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਨੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਅੱਜ 13 ਅਕਤੂਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 14 ਸਤੰਬਰ ਨੂੰ ਐਸਆਈਟੀ ਨੇ ਇਸੇ ਮਾਮਲੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਕਰੀਬ 6 ਘੰਟੇ ਪੁੱਛਗਿੱਛ ਕੀਤੀ ਸੀ।

ਜਾਣਕਾਰੀ ਮੁਤਾਬਕ ਸੁਖਬੀਰ ਨੂੰ ਸਵੇਰੇ 11 ਵਜੇ ਚੰਡੀਗੜ੍ਹ ਦੇ ਸੈਕਟਰ 32 ਸਥਿਤ ਪੰਜਾਬ ਪੁਲਿਸ ਆਫਿਸਰਜ਼ ਇੰਸਟੀਚਿਊਟ ‘ਚ ਪੇਸ਼ ਹੋਣ ਲਈ ਕਿਹਾ ਗਿਆ ਹੈ।

ਕੱਲ੍ਹ 12 ਅਕਤੂਬਰ ਨੂੰ ਇਸੇ ਮਾਮਲੇ ਵਿੱਚ ਐਸਆਈਟੀ ਨੇ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਵਿੱਚ ਪਹੁੰਚੀ ਸੀ ਅਤੇ ਐਸਆਈਟੀ ਵੱਲੋਂ ਵੱਡੇ ਬਾਦਲ ਤੋਂ ਕਰੀਬ 4 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਸੀ ਅਤੇ ਜਾਂਚ ਟੀਮ ਨੇ ਮਾਮਲੇ ਨਾਲ ਜੁੜੇ ਕਈ ਸਵਾਲ ਪੁੱਛੇ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੁਮਾਰ ਵਿਸ਼ਵਾਸ ਅਤੇ ਬੱਗਾ ਖਿਲਾਫ ਕੇਸ ਰੱਦ ਹੋਣਾ ਆਪ ਦੇ ਮੂੰਹ ‘ਤੇ ਚਪੇੜ: ਭਾਜਪਾ

ਪਾਰਕ ‘ਚ ਬੈਠੀ ਕੁੜੀਆਂ ਨੂੰ ਚਪੇੜਾਂ ਮਾਰਨ ਵਾਲੀਆਂ ਪੁਲਿਸ ਵਾਲੀਆਂ ‘ਤੇ ਵਿਭਾਗ ਨੇ ਲਿਆ ਵੱਡਾ Action