- ਲੰਘੇ ਸਾਲ ਅਗਸਤ ਵਿੱਚ ਵੀ ਜੀਆਰਪੀ ਪੁਲਿਸ ਵੱਲੋਂ 10 ਪਿਸਟਲ ਕੀਤੇ ਗਏ ਸੀ ਬਰਾਮਦ
ਰਾਜਪੁਰਾ 5 ਅਪ੍ਰੈਲ 2025 – ਜੀਆਰਪੀ ਪੁਲਿਸ ਰਾਜਪੁਰਾ ਦੇ ਵੱਲੋਂ ਪਲੇਟਫਾਰਮ ਉਪਰ ਵਿਸ਼ੇਸ਼ ਚੈਕਿੰਗ ਦੌਰਾਨ ਰਾਜਪੁਰਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਇੱਕ ਉੱਪਰ ਇੱਕ ਲਾਵਾਰਿਸ ਪਿੱਠੂ ਬੈਗ ‘ਚੋਂ ਕੱਪੜਿਆਂ ਵਿੱਚ ਲਪੇਟੇ ਹੋਏ ਛੇ ਦੇਸੀ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ ਤਿੰਨ ਸਪੇਅਰ ਖਾਲੀ ਮੈਗਜ਼ੀਨ ਬਰਾਮਦ ਕੀਤੇ ਗਏ ਹਨ।
ਜੀਆਰਪੀ ਚੌਂਕੀ ਇੰਚਾਰਜ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੀਨੀਅਰ ਅਫਸਰਾਂ ਦੀ ਹਦਾਇਤਾਂ ਅਨੁਸਾਰ ਰੇਲਵੇ ਸਟੇਸ਼ਨ ਉੱਪਰ ਵਿਸ਼ੇਸ਼ ਚੈਕਿੰਗ ਦੌਰਾਨ ਜੀ ਆਰਪੀ ਪੁਲਿਸ ਰਾਜਪੁਰਾ ਨੂੰ ਇਹ ਵੱਡੀ ਸਫਲਤਾ ਹਾਸਿਲ ਹੋਈ ਹੈ ਅਤੇ ਮਾਮਲੇ ਦੀ ਡੁੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।

