ਅੰਮ੍ਰਿਤਸਰ, 27 ਫਰਵਰੀ 2024 – ਅੰਮ੍ਰਿਤਸਰ ‘ਚ ਚਾਈਨਾ ਡੋਰ ਨਾਲ ਗਲਾ ਵੱਢਣ ਕਾਰਨ ਛੇ ਸਾਲਾ ਬੱਚੀ ਦੀ ਮੌਤ ਹੋ ਗਈ। ਲੜਕੀ ਆਪਣੇ ਪਿਤਾ ਨਾਲ ਬਾਈਕ ‘ਤੇ ਬੈਠੀ ਸੀ ਕਿ ਚਾਈਨਾ ਡੋਰ ਉਸ ਦੇ ਗੱਲ ‘ਚ ਫਸ ਗਈ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕਰ ਰਹੇ ਹਨ।
ਛੇ ਸਾਲਾ ਬੱਚੀ ਖੁਸ਼ੀ ਦੇ ਪਿਤਾ ਮਨੀ ਨੇ ਦੱਸਿਆ ਕਿ ਸਵੇਰੇ ਜਿਉਂ ਹੀ ਉਹ ਬਟਾਲਾ ਰੋਡ ‘ਤੇ ਸੈਲੀਬ੍ਰੇਸ਼ਨ ਮਾਲ ਨੇੜੇ ਪੁਲ ‘ਤੇ ਚੜ੍ਹਿਆ ਤਾਂ ਬਾਈਕ ‘ਤੇ ਸਾਹਮਣੇ ਬੈਠੀ ਉਸ ਦੀ ਬੇਟੀ ਦੇ ਗਲੇ ‘ਚ ਚਾਈਨਾ ਡੋਰ ਲਿਪਟ ਗਈ, ਜਿਸ ਕਾਰਨ ਜਿਸ ਨਾਲ ਲੜਕੀ ਜ਼ਖਮੀ ਹੋ ਗਈ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ। ਲੜਕੀ ਖੁਸ਼ੀ ਦੇ ਪਿਤਾ ਨੇ ਦੱਸਿਆ ਕਿ ਅਚਾਨਕ ਡੋਰ ਦੀ ਲਪੇਟ ‘ਚ ਆਉਣ ਕਾਰਨ ਉਸ ਦੀ ਲੜਕੀ ਦੇ ਗਲੇ ਦੀਆਂ ਨਾੜਾਂ ਕੱਟੀਆਂ ਗਈਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਮਨੀ ਨੇ ਦੱਸਿਆ ਕਿ ਉਹ ਸਖ਼ਤ ਮਿਹਨਤ ਕਰਦਾ ਹੈ ਅਤੇ ਉਸ ਦੀਆਂ ਚਾਰ ਲੜਕੀਆਂ ਹਨ, ਜਿਨ੍ਹਾਂ ਵਿੱਚੋਂ ਖੁਸ਼ੀ ਸਭ ਤੋਂ ਛੋਟੀ ਸੀ। ਹੁਣ ਉਹ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਉਸ ਨੇ ਆਪਣੀ ਧੀ ਗੁਆ ਲਈ ਹੈ ਪਰ ਲੋਕ ਇਸ ਡੋਰ ਦੀ ਵਰਤੋਂ ਨਾ ਕਰਨ ਤਾਂ ਜੋ ਕੋਈ ਹੋਰ ਇਸ ਦਾ ਸ਼ਿਕਾਰ ਨਾ ਹੋਵੇ। ਮਨੀ ਨੇ ਆਪਣੇ ਸ਼ੌਕ ਲਈ ਕਿਸੇ ਨੂੰ ਨਾ ਮਾਰਨ ਦੀ ਅਪੀਲ ਕੀਤੀ।