ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਖਾਲਿਸਤਾਨ ਦੇ ਸਮਰਥਨ ‘ਚ ਲਿਖੇ ਨਾਅਰੇ ਮਿਲੇ

ਹੁਸ਼ਿਆਰਪੁਰ, 21 ਜੁਲਾਈ 2022 – ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਢੀ ਖੇਤਰ ਅੰਦਰ ਪੈਂਦੇ ਪਿੰਡ ਲੱਬਰ, ਕੰਧੋਂ ਕਰੋੜਾ, ਗੱਗੜ, ਜੁਗਿਆਲ, ਬੜਲਾ ਅਤੇ ਪਿੰਡ ਬੱਡਲਾ ਆਦਿ ਪਿੰਡਾਂ ਵਿੱਚ ਖਾਲਿਸਤਾਨ ਦੇ ਸਮਰਥਨ ਵਿਚ ਨਾਅਰੇ ਲਿਖੇ ਗਏ। ਜਿਸ ਕਾਰਨ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸੂਚਨਾ ਮਿਲਦੇ ਹੀ ਪਿੰਡ ਗੱਗੜ, ਕੰਧੋਂ ਕਰੋੜਾ ਅਤੇ ਜੁਗਿਆਲ ਵਿਖੇ ਹਾਜੀਪੁਰ ਪੁਲਸ ਨੇ ਪਹੁੰਚ ਕੇ ਉਪਰੋਕਤ ਨਾਅਰਿਆਂ ਨੂੰ ਪੇਂਟ ਕਰਵਾ ਕੇ ਸਾਫ਼ ਕਰਵਾਇਆ।

ਉਕਤ ਪਿੰਡਾਂ ਦੇ ਲੋਕਾਂ ਦਾ ਕਹਿਣਾ ਸੀ ਕਿ ਜੋ ਨਾਅਰੇ ਕੰਧਾ ਉੱਤੇ ਲਿਖੇ ਗਏ ਹਨ। ਉਹ ਕੁਝ ਦਿਨਾਂ ਤੋਂ ਲਿਖੇ ਗਏ ਸਨ ਅਤੇ ਜੋ ਪਿੰਡ ਬਡਲਾ ਕੰਡੀ ਕੈਨਾਲ ਨਹਿਰ ਦੇ ਸਰਕਾਰੀ ਬੋਰਡ ਤੇ ਲਿਖਿਆ ਸੀ ਕਾਫੀ ਦਿਨਾਂ ਤੋਂ ਲਿਖਿਆ ਗਿਆ ਸੀ ਪਰ ਕੰਡੀ ਨਹਿਰ ਰੋਡ ਉਪਰ ਇੰਨੀ ਅਵਾਜਾਈ ਹੋਣ ਦੇ ਬਾਵਜੂਦ ਵੀ ਪੁਲਿਸ ਨੂੰ ਇਸ ਦੀ ਜਾਣਕਾਰੀ ਨਹੀਂ ਸੀ।

ਇਸ ਸੰਬੰਧ ਵਿੱਚ ਡੀ ਐਸ ਪੀ ਦਸੂਹਾ ਬਲਵੀਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਤੁਹਾਡੇ ਕੋਲੋਂ ਪ੍ਰਾਪਤ ਹੋਈ ਹੈ। ਪੁਲਸ ਜਲਦ ਆਪਣੀ ਕਾਰਵਾਈ ਸ਼ੁਰੂ ਕਰੇਗੀ। ਅਤੇ ਇਹੋ ਜਿਹੇ ਕਿਸੇ ਵੀ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ, ਜੋ ਮਾਹੌਲ ਵਿਗਾੜਨ ਵਿੱਚ ਲੱਗੇ ਹੋਏ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੂਸੇਵਾਲਾ ਕਤਲ ਕਾਂਡ ‘ਚ ਆਖਰੀ ਸ਼ੂਟਰ ਦੀਪਕ ਮੁੰਡੀ ਦੀ ਭਾਲ ਜਾਰੀ: ਗ੍ਰਿਫ਼ਤਾਰ, 2 ਮੁਕਾਬਲੇ ‘ਚ ਮਾਰੇ ਗਏ

ਅੰਬਾਲਾ ‘ਚ ਫੇਰ ਸਾਹਮਣੇ ਆਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ