ਤਰਨਤਾਰਨ, 5 ਅਕਤੂਬਰ 2023 – ਐਸ.ਐਸ.ਪੀ ਅਸ਼ਵਨੀ ਕਪੂਰ ਤਰਨਤਾਰਨ ਵੱਲੋਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਅਤੇ ਨਸ਼ੇ ਨੂੰ ਜੜੇ ਖਤਮ ਕਰਨ ਲਈ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਸਬੰਧੀ ਵਿਸ਼ਾਲਜੀਤ ਸਿੰਘ ਪੀ.ਪੀ.ਐਸ. ਐਸ.ਪੀ ਇੰਨਵੈਸਟੀਗੇਸ਼ਨ ਤਰਨ ਤਾਰਨ ਵੱਲੋਂ ਨਸ਼ਾ ਤਸਕਰਾਂ ਵਿੱਰੁਧ ਵਿੱਢੀ ਮੁਹਿੰਮ ਅਤੇ ਸਰਹੱਦ ਪਾਰੋਂ ਤਸਕਰੀ ਦੇ ਨੈਟਵਰਕ ਨੂੰ ਨਸ਼ਟ ਕਰਨ ਲਈ ਵੱਖ ਵੱਖ ਟੀਮਾਂ ਤਿਆਰ ਕੀਤੀਆਂ ਗਈਆਂ।
ਇਸ ਤਹਿਤ ਡੀਐਸਪੀ ਭਿਖੀਵਿੰਡ ਪ੍ਰੀਤਇੰਦਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਜੀਤ ਸਿੰਘ ਮੁੱਖ ਅਫਸਰ ਥਾਣਾ ਖੇਮਕਰਨ ਸਮੇਤ ਪੁਲਿਸ ਪਾਰਟੀ ਇਸ ਮੁਹਿੰਮ ਨੂੰ ਨੇਪਰੇ ਚਾੜਨ ਲਈ ਖੂਫੀਆ ਇੰਨਫਰਮੇਸ਼ਨ ਦੇ ਅਧਾਰ ਤੇ ਸ਼ੇਰਾ ਸਿੰਘ ਪੁੱਤਰ ਹੀਰਾ ਸਿੰਘ ਪਿੰਡ ਮਹਿੰਦੀਪੁਰ ਨੂੰ ਕਾਬੂ ਕਰਕੇ ਉਸ ਪਾਸੋਂ 1 ਕਿਲੋ ਹੈਰੋਇੰਨ ਬ੍ਰਾਮਦ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ, ਤਫਤੀਸ਼ ਮੌਕਾ ਤੇ ਪੁੱਛਗਿੱਛ ਕਰਨ ਤੇ ਸ਼ੇਰਾ ਸਿੰਘ ਨੇ ਦੱਸਿਆ ਕਿ ਇਸਦੇ ਨਾਲ ਆਈ 02 ਕਿਲੋ ਹੋਰ ਹੈਰੋਇਨ ਜੋ ਉਸਨੇ ਆਪਣੇ ਜੀਜੇ ਨਰਿੰਦਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਬਸਤੀ ਨੇਕਾ ਵਾਲੀ ਪਿੰਡ ਬੁਕਣ ਖਾਹ ਵਾਲਾ ਜਿਲ੍ਹਾ ਫਿਰੋਜ਼ਪੁਰ ਦੇ ਘਰ ਛੁਪਾ ਕੇ ਰੱਖੀ ਹੈ, ਜਿਸ ਦੇ ਅਧਾਰ ਤੇ ਇੰਸਪੈਕਟਰ ਹਰਜੀਤ ਸਿੰਘ ਤੇ ਪੁਲਿਸ ਪਾਰਟੀ ਨਾਲ ਚੱਲ ਕੇ ਆਪਣੇ ਜੀਜੇ ਨਰਿੰਦਰ ਸਿੰਘ ਦੇ ਘਰੋਂ ਆਪਣੀ ਨਿਸ਼ਾਨਦੇਹੀ ਮੁਤਾਬਿਕ 2 ਕਿਲੋ ਹੈਰੋਇਨ ਬ੍ਰਾਮਦ ਕਰਵਾਈ।
ਜਿਸ ਤੋਂ ਸੇਵਾ ਸਿੰਘ ਉਕਤ ਦੇ ਜੀਜੇ ਨਰਿੰਦਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਬਸਤੀ ਨੇਕਾ ਵਾਲੀ ਬੂਕਣ ਖਾਹ ਵਾਲਾ ਜਿਲ੍ਹਾ ਫਿਰੋਜ਼ਪੁਰ ਨੂੰ ਮੁਕੱਦਮਾ ਹਜ਼ਾਰ ਵਿੱਚ ਦੋਸ਼ੀ ਨਾਮਜ਼ਦ ਕੀਤਾ ਗਿਆ ਅਤੇ ਬ੍ਰਾਮਦ ਹੈਰੋਇਨ ਨੂੰ ਪੁਲਿਸ ਪਾਰਟੀ ਵੱਲ ਜ਼ਾਬਤੇ ਅਨੁਸਾਰ ਆਪਣੀ ਤਹਿਵੀਲ ਵਿੱਚ ਲਿਆ ਗਿਆ।
ਮੁਕੱਦਮੇ ਵਿੱਚ ਸ਼ੇਰਾ ਸਿੰਘ ਦੇ ਜੀਜੇ ਨਰਿੰਦਰ ਸਿੰਘ ਦੀ ਗ੍ਰਿਫਤਾਰੀ ਕੀਤੀ ਜਾਣੀ ਬਾਕੀ ਹੈ। ਜਿਸ ਪਾਸੋ ਹੋਰ ਹੈਰੋਇਨ ਬ੍ਰਾਮਦ ਹੋ ਸਕਦੀ ਹੈ। ਸ਼ੇਰਾ ਸਿੰਘ ਨੇ ਆਪਣੀ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਡਰੋਨ ਰਾਂਹੀ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦੇ ਹਨ, ਜੋ ਕਿ ਇਹਨਾਂ ਪਾਸੋਂ ਡਰੋਨ ਐਕਟੀਵਟੀ ਦੋ ਦਰਜ ਮੁਕੱਦਮਿਆਂ ਸਬੰਧੀ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।