ਬਟਾਲਾ: ਅਗਲੇ ਮਹੀਨੇ ਹੋਣਾ ਸੀ ਰਿਟਾਇਰ ਪਰ ਉਸ ਤੋਂ ਪਹਿਲਾਂ ਹੀ ਫੌਜੀ ਜਵਾਨ ਦੀ ਡਿਊਟੀ ਦੌਰਾਨ ਹੋਈ ਹਰਟ ਅਟੈਕ ਨਾਲ ਮੌਤ

ਬਟਾਲਾ, 12 ਅਕਤੂਬਰ 2022 – ਬਟਾਲਾ ਦੇ ਨਜ਼ਦੀਕ ਪਿੰਡ ਚੋਣੇ ਦਾ ਰਹਿਣ ਵਾਲਾ ਜੁਗਰਾਜ ਸਿੰਘ ( ਉਮਰ 36 ਸਾਲ ) ਜੋ ਭਾਰਤੀ ਫ਼ੌਜ ਦੀ ਗਾਰਡ ਬਟਾਲੀਅਨ ਚ ਪਿਛਲੇ 17 ਸਾਲ ਤੋਂ ਨੌਕਰੀ ਤੇ ਤੈਨਾਤ ਸੀ ਦਾ 10 ਅਕਤੂਬਰ ਨੂੰ ਡਿਊਟੀ ਦੌਰਾਨ ਹਰਟ ਅਟੈਕ ਨਾਲ ਦੇਹਾਂਤ ਹੋ ਗਿਆ। ਉਹ ਨਾਗਪੁਰ ਵਿਚ 3 ਗਾਰਡ ਯੂਨਿਟ ਚ ਸੀ ਤੈਨਾਤ ਸੀ।

ਉਹ ਆਪਣੇ ਪਿੱਛੇ ਦੋ ਬੱਚਿਆਂ 10 ਸਾਲ ਦਾ ਬੇਟਾ ਅਤੇ 2 ਦੀ ਬੇਟੀ ਜੁਗਰਾਜ, ਪਤਨੀ ਅਤੇ ਬਿਮਾਰ ਪਿਤਾ ਨੂੰ ਛੱਡ ਗਿਆ ਹੈ। ਉਸ ਦਾ ਅੰਤਿਮ ਸਸਕਾਰ ਉਸ ਦੇ ਪਿੰਡ ਕੀਤਾ ਗਿਆ। ਇਸ ਵੇਲੇ ਪਿੰਡ ਦੇ ਘਰ ਚ ਮਾਹੌਲ ਗ਼ਮਗੀਨ ਹੈ ਅਤੇ ਅੰਤਿਮ ਵਿਦਾਈ ਮੌਕੇ ਹਰ ਅੱਖ ਨਮ ਸੀ ਅਤੇ ਰੋ ਰੋ ਪਰਿਵਾਰ ਦਾ ਹਾਲ ਬੁਰਾ ਸੀ। ਉਥੇ ਹੀ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।

ਜੁਗਰਾਜ ਦੇ ਪਰਿਵਾਰ ਨੇ ਦੱਸਿਆ ਕਿ ਘਰ ਚ ਬੀਤੀ 5 ਅਕਤੂਬਰ ਨੂੰ ਖੁਸ਼ੀ ਦਾ ਮਾਹੌਲ ਸੀ। ਜੁਗਰਾਜ ਆਪਣੀ ਭੈਣ ਦਾ ਵਿਆਹ ਕਰ ਆਪਣੀਆਂ ਜਿੰਮੇਵਾਰੀਆਂ ਨਿਭਾ 7 ਤਾਰੀਕ ਨੂੰ ਹੀ ਵਾਪਿਸ ਇਸ ਖੁਸ਼ੀ ਦੇ ਮਾਹੌਲ ਚੋ ਡਿਊਟੀ ਤੇ ਵਾਪਿਸ ਗਿਆ ਅਤੇ ਉਹ ਅਤੇ ਪਰਿਵਾਰ ਇਸ ਲਈ ਵੀ ਬਹੁਤ ਖੁਸ਼ ਸੀ ਕਿ ਅਗਲੇ ਮਹੀਨੇ 3 ਨਵੰਬਰ ਨੂੰ ਜੁਗਰਾਜ ਸੇਵਾ ਮੁਕਤ ਹੋਣ ਵਾਲਾ ਸੀ ਪਰ ਇਹ ਕਿਸੇ ਨੂੰ ਨਹੀਂ ਪਤਾ ਕਿ ਜੁਗਰਾਜ ਨੌਕਰੀ ਤੋਂ ਸੇਵਾ ਮੁਕਤ ਹੋਣ ਤੋਂ ਪਹਿਲਾ ਹੀ ਇਸ ਦੁਨੀਆ ਨੂੰ ਅਲਵਿਦਾ ਆਖ ਜਾਵੇਗਾ। ਉਥੇ ਹੀ ਜੁਗਰਾਜ ਪਰਿਵਾਰ ਚ ਪਿੱਛੇ ਬਿਮਾਰ ਪਿਤਾ ਪਤਨੀ ਅਤੇ ਦੋ ਛੋਟੇ ਬੱਚੇ ਬੇਟਾ 9 ਸਾਲ ਦਾ ਹੈ ਅਤੇ ਬੇਟੀ 2 ਸਾਲ ਦੀ ਛੱਡ ਗਿਆ |

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਾਅਲੀ ਪਾਸਪੋਰਟ ਰਾਹੀਂ ਗੈਂਗਸਟਰ ਦੀਪਕ ਟੀਨੂੰ ਪਹੁੰਚਿਆ ਅਫਰੀਕਾ: ਗਰਲਫਰੈਂਡ ਨੇ ਕਿਹਾ ਮੈਨੂੰ ਵੀ ਦਿੱਤਾ ਧੋਖਾ

ਸੰਗਰੂਰ ‘ਚ ਮੁੱਖ ਮੰਤਰੀ ਹਾਊਸ ਅੱਗੇ ਕਿਸਾਨਾਂ ਨੇ ਧਰਨੇ ‘ਚ ਮੀਂਹ ਕਾਰਨ ਟਰੈਕਟਰ-ਟਰਾਲੀਆਂ ਵਿੱਚ ਰਾਤ ਕੱਟੀ, ਖਹਿਰਾ ਨੇ ਯਾਦ ਕਰਾਈ ਦਿੱਲੀ