ਸੁਲਤਾਨਪੁਰ ਲੋਧੀ 29 ਮਈ 2022 – ਵਾਤਾਵਰਨ ਪ੍ਰੇਮੀ ਪਦਮਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਉਸੇ ਰਾਤ ਪਹਿਲਾਂ ਕਿਸੇ ਸ਼ਰਾਰਤੀ ਵਿਅਕਤੀ ਵੱਲੋਂ ਬਾਬਾ ਜੀ ਦੇ ਟਵਿੱਟਰ ਅਕਾਊਂਟ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਤਹਿਤ ਟਵਿੱਟਰ ਅਕਾਊਂਟ ਬੀਤੀ ਰਾਤ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਜਦੋਂ ਇਸ ਸ਼ਰਾਰਤੀ ਨੂੰ ਸਫ਼ਲਤਾ ਨਹੀ ਮਿਲੀ ਤਾਂ ਕਿਸੇ ਨੇ ਸੰਤ ਸੀਚੇਵਾਲ ਜੀ ਦੇ ਨਾਂਅ ਤੇ ਬਾਬਾ ਜੀ ਦੀ ਫੋਟੋ ਲਾ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਨਵਾਂ ਟਵਿੱਟਰ ਅਕਾਊਂਟ ਬਣਾ ਲਿਆ ।
ਇਸ ਸ਼ਰਾਰਤੀ ਅਨਸਰ ਦੀ ਸਾਇਬਰ ਕ੍ਰਾਇਮ ਬ੍ਰਾਂਚ ਨੂੰ ਸ਼ਿਕਾਇਤ ਵੀ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਟਵਿੱਟਰ ਅਕਾਊਂਟ ‘ਤੇ ਫਿਲਹਾਲ ਬਹੁਤ ਘੱਟ ਫਾਲੋਅਰਸ ਹਨ।
ਇਹ ਜਾਣਕਾਰੀ ਖੁਦ ਸੰਤ ਸੀਚੇਵਾਲ ਨੇ ਆਪਣੇ ਫੇਸਬੁੱਕ ਪੇਜ ਤੇ ਸਟੇਟਸ ਪਾ ਸਾਂਝੀ ਕੀਤੀ।