ਪੁੱਤ ਨੇ ਕੀਤਾ ਮਾਂ ਦਾ ਕਤਲ

ਅੰਮ੍ਰਿਤਸਰ, 17 ਅਕਤੂਬਰ 2024 – ਅੰਮ੍ਰਿਤਸਰ ਜ਼ਿਲ੍ਹੇ ਦੇ ਰਈਆ ਇਲਾਕੇ ਦਾ ਦਿਲ ਕੰਬਾਅ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਪੁੱਤ ਵਲੋਂ ਕੁੱਖੋਂ ਜੰਮਣ ਵਾਲੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਲਯੁਗੀ ਪੁੱਤ ਵਲੋਂ ਇਸ ਵਾਰਦਾਤ ਨੂੰ ਰਾਤ ਵੇਲੇ ਅੰਜਾਮ ਦਿੱਤਾ ਗਿਆ। ਘਟਨਾ ਰਈਆ ਦੇ ਨਾਲ ਲੱਗਦੇ ਪਿੰਡ ਵਡਾਲਾ ਖੁਰਦ ਦੀ ਹੈ, ਜੋ ਕਿ ਖਿਲਚੀਆਂ ਥਾਣੇ ਦੇ ਅਧੀਨ ਆਉਂਦਾ ਹੈ।

ਮਿਲੀ ਜਾਣਕਾਰੀ ਮੁਤਾਬਕ ਮਾਂ ਅਮਰਜੀਤ ਕੌਰ ਪਤਨੀ ਸੂਰਤਾ ਸਿੰਘ ਆਪਣੀ ਧੀ ਨਾਲ ਆਪਣੇ ਪੁੱਤ ਸ਼ਿੰਦਾ ਸਿੰਘ ਨੂੰ ਮਿਲਣ ਆਈ ਸੀ ਜੋ ਰਾਤ ਨੂੰ ਆਪਣੇ ਪੁੱਤ ਕੋਲ ਸੁੱਤੀ ਸੀ। ਇਸ ਦੌਰਾਨ ਰਾਤ ਸਮੇਂ ਪੁੱਤ ਨੇ ਮਾਂ ਨੂੰ ਜਾਇਦਾਦ ਉਸ ਦੇ ਨਾਮ ਕਰਨ ਲਈ ਕਿਹਾ ਤਾਂ ਮਾਂ ਵੱਲੋਂ ਇਨਕਾਰ ਕਰ ਦਿੱਤਾ ਗਿਆ ਤਾਂ ਗੁੱਸੇ ਆਏ ਪੁੱਤ ਨੇ ਹੱਦਾਂ ਟੱਪਦਿਆਂ ਬੇਰਹਿਮੀ ਨਾਲ ਮਾਂ ਦਾ ਕਤਲ ਕਰ ਦਿੱਤਾ। ਇਸ ਵਾਰਦਾਤ ਮਗਰੋਂ ਸ਼ਿੰਦਾ ਸਿੰਘ ਵਲੋਂ ਘਰ ਵਿਚ ਹੀ ਮਾਂ ਨੂੰ ਦਫਨਾਉਣ ਦੀ ਕੋਸ਼ਿਸ਼ ਕੀਤੀ ਗਈ। ਵਾਰਦਾਤ ਤੋਂ ਬਾਅਦ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਥੇਦਾਰ ਵਿਵਾਦ ‘ਤੇ ਕਾਂਗਰਸ ਦੀ ਐਂਟਰੀ: ਸੁਖਜਿੰਦਰ ਰੰਧਾਵਾ ਨੇ ਵਲਟੋਹਾ ਤੇ ਅਕਾਲੀ ਪ੍ਰਧਾਨ ‘ਤੇ FIR ਦਰਜ ਕਰਨ ਦੀ ਕੀਤੀ ਮੰਗ

ਮਾਨ ਸਰਕਾਰ ਦਾ ਦੀਵਾਲੀ ਦਾ ਤੋਹਫਾ: ਸਹਿਕਾਰੀ ਬੈਂਕ ਵੱਲੋਂ ਸਾਰੇ ਵੱਡੇ ਕਰਜ਼ਿਆਂ ‘ਤੇ ਇਕ ਮਹੀਨੇ ਲਈ ਕੋਈ ਪ੍ਰੋਸੈਸਿੰਗ ਫੀਸ ਨਾ ਲੈਣ ਦਾ ਐਲਾਨ