ਮਲੋਟ, 21 ਜੁਲਾਈ 2022 – ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਸੀ ਇੱਕ ਨੌਜਵਾਨ ਬਜ਼ੁਰਗ ਔਰਤ ਦੀ ਕੁੱਟਮਾਰ ਕਰ ਰਿਹਾ ਸੀ। ਬਾਅਦ ‘ਚ ਪਤਾ ਲੱਗਿਆ ਕੇ ਬਜ਼ੁਰਗ ਔਰਤ ਨਾਲ ਕੁੱਟਮਾਰ ਕਰਨ ਵਾਲਾ ਨੌਜਵਾਨ ਉਸ ਦਾ ਹੀ ਪੁੱਤ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਸਬੰਧੀ ਸਿਟੀ ਮਲੋਟ ਦੇ ਮੁੱਖ ਅਫ਼ਸਰ ਇੰਸਪੈਕਟਰ ਚੰਦਰ ਸ਼ੇਖਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਂ ਦੀ ਕੁੱਟ-ਮਾਰ ਕਰਨ ਦੀ ਵੀਡੀਓ ਵਾਇਰਲ ਹੋਣ ਪਿੱਛੋਂ ਉਨ੍ਹਾਂ ਗੁਰਪਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਉਰਫ਼ ਪ੍ਰਿੰਸ ਲਾਹੌਰੀਆ ਨੂੰ ਹਿਰਾਸਤ ਵਿਚ ਲੈ ਕੇ ਉਸ ਵਿਰੁੱਧ ਇਰਾਦਾ ਕਤਲ ਸਮੇਤ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਹੈ।
ਇਕ ਲੜਕੀ ਦੇ ਨਾਂ ’ਤੇ ਚੱਲ ਰਹੇ ਟਵਿੱਟਰ ਅਕਾਊਂਟ ’ਤੇ ਵੀਡੀਓ ਵਾਇਰਲ ਕਰ ਕੇ ਕੁੜੀ ਵੱਲੋਂ ਆਪਣੀ ਮਾਂ ਦੀ ਜਾਨ ਬਚਾਉਣ ਦੀ ਗੁਹਾਰ ਲਾਈ ਗਈ ਸੀ, ਜਿਸ ਵਿਚ ਪੀੜਤ ਦਾ ਪਤਾ ਅਸਤਿੰਦਰ ਕੌਰ ਪਤਨੀ ਲੇਟ ਕੁਲਵੰਤ ਸਿੰਘ ਵਾਸੀ ਦਵਿੰਦਰਾ ਰੋਡ ਗਲੀ ਨੰਬਰ 9 ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਲਿਖ ਕੇ ਉਸ ਦੀ ਜਾਨ ਬਚਾਉਣ ਲਈ ਲਿਖਿਆ ਗਿਆ ਸੀ।