ਚੰਡੀਗੜ੍ਹ, 16 ਦਸੰਬਰ 2023 – ਸੈਲਿਬ੍ਰਿਟੀ ਕ੍ਰਿਕਟ ਲੀਗ (ਸੀਸੀਐਲ) ਪੰਜਾਬ ਦੀ ਟੀਮ ‘ਪੰਜਾਬ ਦੇ ਸ਼ੇਰ’ ਦਾ ਪ੍ਰਦਰਸ਼ਨੀ ਮੈਚ ਅੱਜ ਸੈਕਟਰ 16 ਕ੍ਰਿਕਟ ਸਟੇਡੀਅਮ, ਚੰਡੀਗੜ੍ਹ ਵਿਖੇ ਸ਼ਾਮ 6:00 ਵਜੇ ਖੇਡਿਆ ਜਾਵੇਗਾ। ਇਸ ਵਿੱਚ ਉਨ੍ਹਾਂ ਦੀ ਟੀਮ ਵਿੱਚ ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ, ਅਪਾਰਸ਼ਕਤੀ ਖੁਰਾਣਾ, ਐਮੀ ਵਿਰਕ, ਨਵਰਾਜ ਹੰਸ, ਜੱਸੀ ਗਿੱਲ, ਬੱਬਲ ਰਾਏ, ਗੈਵੀ ਚਹਿਲ, ਦੇਵ ਖਰੋੜ, ਨਿੰਜਾ, ਰਾਹੁਲ ਜੇਤਲੀ, ਸੁਯਸ਼ ਰਾਏ, ਅਨੁਜ ਖੁਰਾਣਾ, ਦਕਸ਼ ਅਜੀਤ ਸਿੰਘ, ਮਯੂਰ ਮਹਿਤਾ ਅਤੇ ਵਿਕਰਮਜੀਤ ਸਿੰਘ ਇਸ ਟੀਮ ਦਾ ਹਿੱਸਾ ਹਨ।
ਪੰਜਾਬ ਦੇ ਸ਼ੇਰ ਦਾ ਸਾਹਮਣਾ ਐਜੂਕੇਟਰਜ਼ ਇਲੈਵਨ ਨਾਲ ਹੋਵੇਗਾ। ਇਸ ਵਿੱਚ ਚੰਡੀਗੜ੍ਹ ਅਤੇ ਪੰਜਾਬ ਦੀਆਂ ਪ੍ਰਮੁੱਖ ਵਿਦਿਅਕ ਸੰਸਥਾਵਾਂ ਦੇ ਖਿਡਾਰੀ ਸ਼ਾਮਲ ਹੋਣਗੇ। ਇਸ ਟੀਮ ਵਿੱਚ ਪੰਜਾਬ ਯੂਨੀਵਰਸਿਟੀ, ਆਰੀਅਨ ਗਰੁੱਪ, ਐਸਡੀ ਕਾਲਜ, ਰਿਆਤ ਅਤੇ ਬਾਹਰਾ ਯੂਨੀਵਰਸਿਟੀ, ਥਾਪਰ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ, ਡੀਏਵੀ ਕਾਲਜ, ਦੇਸ਼ ਭਗਤ ਯੂਨੀਵਰਸਿਟੀ, ਆਈਆਈਟੀ ਰੋਪੜ ਅਤੇ ਹੋਰ ਕਈ ਸੰਸਥਾਵਾਂ ਦੇ ਖਿਡਾਰੀ ਸ਼ਾਮਲ ਹਨ।
ਇਹ ਮੈਚ ਸੈਲੀਬ੍ਰਿਟੀ ਕ੍ਰਿਕਟ ਲੀਗ ਸੀਜ਼ਨ 10 ਦੀ ਤਿਆਰੀ ਲਈ ਕਰਵਾਇਆ ਜਾ ਰਿਹਾ ਹੈ। ਸੀਸੀਐਲ ਸੀਜ਼ਨ-10 23 ਫਰਵਰੀ 2024 ਤੋਂ ਸ਼ੁਰੂ ਹੋਣ ਵਾਲਾ ਹੈ। ਇਸ ਵਿੱਚ ਅੱਠ ਟੀਮਾਂ ਭਾਗ ਲੈ ਰਹੀਆਂ ਹਨ। ਇਸ ਵਿੱਚ ਤੇਲਗੂ ਵਾਰੀਅਰਜ਼ ਦੇ ਕਪਤਾਨ ਅਖਿਲ ਅਕੀਨੇਨੀ, ਕਰਨਾਟਕ ਬੁਲਡੋਜ਼ਰ ਦੇ ਕਪਤਾਨ ਪ੍ਰਦੀਪ, ਕੇਰਲਾ ਟੀਮ ਦੇ ਕਪਤਾਨ ਕੁੰਚਾਕੋ ਬੋਬਨ, ਪੰਜਾਬ ਟੀਮ ਦੇ ਕਪਤਾਨ ਸੋਨੂੰ ਸੂਦ, ਭੋਜਪੁਰੀ ਟੀਮ ਦੇ ਕਪਤਾਨ ਮਨੋਜ ਤਿਵਾਰੀ, ਬੰਗਾਲ ਟੀਮ ਦੇ ਕਪਤਾਨ ਜਿਸੂ, ਚੇਨਈ ਟੀਮ ਦੇ ਕਪਤਾਨ ਆਰੀਆ ਅਤੇ ਮੁੰਬਈ ਹੀਰੋ ਟੀਮ ਦੇ ਕਪਤਾਨ ਰਿਤੇਸ਼ ਦੇਸ਼ਮੁਖ ਹਨ।