- ਕਟਿਹਾਰ ਤੇ ਗਾਂਧੀਧਾਮ ਤੱਕ ਚੱਲਣਗੀਆਂ
ਅੰਮ੍ਰਿਤਸਰ, 26 ਮਈ 2023 – ਭਾਰਤੀ ਰੇਲਵੇ ਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਓਵਰਬੁਕਿੰਗ ਨੂੰ ਹੱਲ ਕਰਨ ਲਈ ਅੰਮ੍ਰਿਤਸਰ ਤੋਂ ਕਟਿਹਾਰ ਅਤੇ ਗਾਂਧੀਧਾਮ ਤੱਕ ਦੋ ਸਟੇਸ਼ਨਾਂ ਵਿਚਕਾਰ ਵਿਸ਼ੇਸ਼ ਸਮਰ ਟਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਇਹ ਦੋਵੇਂ ਟਰੇਨਾਂ ਹਫਤਾਵਾਰੀ ਹੋਣਗੀਆਂ ਅਤੇ ਹਰ ਹਫਤੇ ਇਕ ਯਾਤਰਾ ਪੂਰੀ ਕਰਨਗੀਆਂ। ਰੇਲਵੇ ਨੇ ਆਪਣੀ ਵੈੱਬਸਾਈਟ ‘ਤੇ ਇਨ੍ਹਾਂ ਟਰੇਨਾਂ ਦਾ ਟਾਈਮ ਟੇਬਲ ਵੀ ਘੋਸ਼ਿਤ ਕਰ ਦਿੱਤਾ ਹੈ ਅਤੇ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ।
ਗਾਂਧੀਧਾਮ ਵਿਚਕਾਰ ਟਰੇਨ ਨੰਬਰ 09461/09462 ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਜਿਸ ਅਨੁਸਾਰ ਟਰੇਨ ਨੰਬਰ 09462 ਅੰਮ੍ਰਿਤਸਰ ਤੋਂ 27 ਮਈ ਨੂੰ ਦੁਪਹਿਰ 2.30 ਵਜੇ ਰਵਾਨਾ ਹੋਵੇਗੀ, ਜੋ ਅਗਲੇ ਦਿਨ ਸ਼ਾਮ 6.30 ਵਜੇ ਗਾਂਧੀਧਾਮ ਪਹੁੰਚੇਗੀ। 27 ਮਈ (ਸ਼ਨੀਵਾਰ) ਤੋਂ ਬਾਅਦ ਇਹ ਟਰੇਨ ਅੰਮ੍ਰਿਤਸਰ ਤੋਂ 3, 10, 17, 24 ਅਤੇ 1 ਜੁਲਾਈ ਨੂੰ ਰਵਾਨਾ ਹੋਵੇਗੀ।
ਟਰੇਨ ਨੰਬਰ 09461 ਸ਼ੁੱਕਰਵਾਰ, 26 ਮਈ ਨੂੰ ਸਵੇਰੇ 6.30 ਵਜੇ ਗਾਂਧੀਧਾਮ, ਗੁਜਰਾਤ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 12.35 ਵਜੇ ਅੰਮ੍ਰਿਤਸਰ ਪਹੁੰਚੇਗੀ। 26 ਮਈ (ਸ਼ੁੱਕਰਵਾਰ) ਤੋਂ ਬਾਅਦ ਇਹ ਰੇਲ ਗੱਡੀ 2, 9, 16, 23 ਅਤੇ 30 ਜੂਨ ਨੂੰ ਗਾਂਧੀਧਾਮ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ।
ਇਨ੍ਹਾਂ ਟਰੇਨਾਂ ਵਿੱਚ ਫਸਟ ਏਸੀ, ਸੈਕਿੰਡ ਏਸੀ, ਥ੍ਰੀ ਟੀਅਰ ਏਸੀ, ਸਲੀਪਰ ਤੋਂ ਇਲਾਵਾ ਜਨਰਲ ਕਲਾਸ ਵੀ ਹੋਣਗੇ। ਇਹ ਰੇਲਗੱਡੀਆਂ ਸਮਾਖਿਆਲੀ, ਧਰਾਂਗਧਰਾ, ਵਿਰਮਗਾਮ, ਮੇਹਸਾਣਾ, ਭੀਲੜੀ, ਰਾਣੀਵਾੜਾ, ਮਾਰਵਾੜ ਭੀਨਮਲ, ਮੋਦਰਾਨ, ਜਲੌਰ, ਮੋਕਲਸਰ, ਸਮਦਰੀ, ਲੂਨੀ, ਜੋਧਪੁਰ, ਗੋਟਾਨ, ਮੇਰਤਾ ਰੋਡ, ਦੇਗਾਨਾ, ਛੋਟੀ ਖਾਟੂ, ਡਿਡਵਾਨਾ, ਲਾਡਨੂ, ਸੁਜਾਨਗੜ੍ਹ, ਰਾਉ, ਚੁਰੂ, ਸਾਦੁਲਪੁਰ, ਹਿਸਾਰ, ਲੁਧਿਆਣਾ, ਜਲੰਧਰ ਸਿਟੀ ਅਤੇ ਬਿਆਸ ਸਟੇਸ਼ਨਾਂ ‘ਤੇ ਰੁਕਣਗੀਆਂ।
ਅੰਮ੍ਰਿਤਸਰ ਤੋਂ ਦੂਜੀ ਸਮਰ ਸਪੈਸ਼ਲ ਟਰੇਨ ਬਿਹਾਰ ਦੇ ਕਟਿਹਾਰ ਲਈ ਰਵਾਨਾ ਹੋ ਰਹੀ ਹੈ। ਟਰੇਨ ਨੰਬਰ 05733/05734 ਅੰਮ੍ਰਿਤਸਰ-ਕਟਿਹਾਰ ਵਿਚਕਾਰ ਚੱਲ ਰਹੀ ਹੈ। ਅੰਮ੍ਰਿਤਸਰ ਤੋਂ ਟਰੇਨ ਨੰਬਰ 05733 ਅਗਲੇ 6 ਸੋਮਵਾਰ ਸਵੇਰੇ 8.45 ਵਜੇ ਰਵਾਨਾ ਹੋਵੇਗੀ, ਜੋ ਅਗਲੇ ਦਿਨ ਮੰਗਲਵਾਰ ਸ਼ਾਮ 6.20 ਵਜੇ ਕਟਿਹਾਰ ਪਹੁੰਚੇਗੀ। ਇਹ ਟਰੇਨ 29 ਮਈ ਤੋਂ ਬਾਅਦ 5, 12, 19, 26 ਜੂਨ ਅਤੇ 3 ਜੁਲਾਈ ਨੂੰ ਰਵਾਨਾ ਹੋਵੇਗੀ।
ਇਸੇ ਤਰ੍ਹਾਂ ਟਰੇਨ ਨੰਬਰ 05734 ਅਗਲੇ 6 ਸ਼ਨੀਵਾਰ ਨੂੰ ਸਵੇਰੇ 7.50 ਵਜੇ ਕਟਿਹਾਰ ਤੋਂ ਰਵਾਨਾ ਹੋਵੇਗੀ, ਜੋ ਐਤਵਾਰ ਨੂੰ ਸ਼ਾਮ 7.30 ਵਜੇ ਅੰਮ੍ਰਿਤਸਰ ਪਹੁੰਚੇਗੀ। 27 ਮਈ ਤੋਂ ਬਾਅਦ ਇਹ ਟਰੇਨ ਕਟਿਹਾਰ ਤੋਂ 3, 10, 17, 24 ਜੂਨ ਅਤੇ 1 ਜੁਲਾਈ ਨੂੰ ਰਵਾਨਾ ਹੋਵੇਗੀ।
ਇਸ ਟਰੇਨ ਵਿੱਚ ਕੁੱਲ 17 ਕੋਚ ਹੋਣਗੇ। ਜਿਸ ਵਿੱਚ ਏਸੀ ਅਤੇ ਸਲੀਪਰ ਕਲਾਸ ਦੇ ਕੋਚ ਵੀ ਮੌਜੂਦ ਹਨ। ਇਹ ਰੇਲ ਗੱਡੀ ਜਲੰਧਰ, ਲੁਧਿਆਣਾ, ਅੰਬਾਲਾ, ਦਿੱਲੀ ਤੋਂ ਅਲੀਗੜ੍ਹ, ਕਾਨਪੁਰ ਸੈਂਟਰਲ, ਲਖਨਊ, ਗੋਂਡਾ, ਬਲਰਾਮਪੁਰ, ਸਿਧਾਰਥ ਨਗਰ, ਗੋਰਖਪੁਰ, ਨਰਕਟੀਆਗੰਜ, ਸਮਸਤੀਪੁਰ, ਹਸਨਪੁਰ, ਖਗੜੀਆ ਅਤੇ ਨਗੋਚੀਆ ਹੁੰਦੀ ਹੋਈ ਅੰਮ੍ਰਿਤਸਰ ਤੋਂ ਕਟਿਆਰ ਪਹੁੰਚੇਗੀ।