ਦੀਨਾਨਗਰ, 30 ਅਕਤੂਬਰ 2025 – ਦੀਨਾਨਗਰ ਦੇ ਕਸਬਾ ਪੁਰਾਣਾ ਸ਼ਾਲਾ ਨੇੜੇ ਭਿਆਨਕ ਹਾਦਸਾ ਵਾਪਰਿਆ ਹੈ। ਦੱਸ ਦੇਈਏ ਕਿ ਇਹ ਹਾਦਸਾ ਇਕ ਤੇਜ਼ ਰਫਤਾਰ ਨਿੱਜੀ ਕੰਪਨੀ ਦੀ ਬੱਸ ਕਾਰਨ ਵਾਪਰਿਆ ਹੈ। ਜਾਣਕਾਰੀ ਮੁਤਾਬਕ ਬੱਸ ਦੀ ਲਪੇਟ ‘ਚ ਆਉਣ ਕਾਰਨ ਮੋਟਰਸਾਈਕਲ ਸਵਾਰ ਮਹਿਲਾ ਅਤੇ ਇੱਕ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ।
ਪਿੰਡ ਲਵਿਨ ਕਰਾਲ ਵਾਸੀ ਬਲਵਿੰਦਰ ਸਿੰਘ ਦੀ ਪਤਨੀ ਵਿਪਨ ਕੁਮਾਰੀ ਜਿਸ ਦਾ ਪਤੀ ਦੁਬਈ ਵਿੱਚ ਕੰਮਕਾਰ ਕਰਦਾ ਹੈ। ਵਿਪਨ ਕੁਮਾਰੀ ਦੀ ਸੱਸ ਨੇ ਕੋਟਲੀ ਦੇ ਇੱਕ ਨਿੱਜੀ ਹਸਪਤਾਲ ਅੱਖਾਂ ਦਾ ਅਪ੍ਰੇਸ਼ਨ ਕਰਾਇਆ ਹੋਇਆ ਸੀ, ਵਿਪਨ ਕੁਮਾਰੀ ਆਪਣੀ ਗੁਆਂਢੀ ਸੁਸ਼ੀਲ ਕੁਮਾਰ ਨਾਲ ਆਪਣੀ ਸੱਸ ਦਾ ਪਤਾ ਲੈਣ ਹਸਪਤਾਲ ਗਈ ਸੀ ਜਦ ਉਹ ਘਰ ਵਾਪਸ ਆ ਰਹੇ ਸੀ ਤਾਂ ਪਰਮਾਨੰਦ ਚੈੱਕ ਪੋਸਟ ਦੇ ਨੇੜੇ ਇੱਕ ਤੇਜ਼ ਰਫਤਾਰ ਨਿੱਜੀ ਕੰਪਨੀ ਦੀ ਬੱਸ ਨੇ ਦੋਵਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ । ਇਸ ਕਾਰਨ ਦੋਵਾਂ ਦੀ ਮੌਕੇ ‘ਤੇ ਮੌਤ ਹੋ ਗਈ। ਬੱਸ ਚਾਲਕ ਬੱਸ ਛੱਡ ਕੇ ਮੌਕੇ ‘ਤੇ ਫਰਾਰ ਹੋ ਗਿਆ। ਪੁਲਸ ਨੇ ਦੋਵਾਂ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


