ਗੁਰਦਾਸਪੁਰ, 8 ਅਪ੍ਰੈਲ 2023 – ਦੀਨਾਨਗਰ ਪਠਾਨਕੋਟ-ਅੰਮ੍ਰਿਤਸਰ ਨੈਸ਼ਨ ਹਾਈਵੇ ਤੇ ਝੰਡੇ ਚੱਕ ਪਿੰਡ ਦੇ ਬਾਈਪਾਸ ਮੋੜ ਤੇ ਦਰਦਨਾਕ ਹਾਦਸੇ ਇਕ ਦਰਦਨਾਕ ਸੜਕ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ।
ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਠਾਨਕੋਟ ਸਾਈਡ ਤੋਂ ਆ ਰਹੇ ਬਜਰੀ ਨਾਲ ਭਰੇ ਤੇਜ਼ ਰਫਤਾਰ ਟਿੱਪਰ ਦਾ ਡਰਾਈਵਰ ਮੋੜ ਕੱਟਦੇ ਸਮੇਂ ਟਿੱਪਰ ਤੇ ਕੰਟਰੋਲ ਨਹੀਂ ਰੱਖ ਪਾਇਆ ਅਤੇ ਟਿੱਪਰ ਸੜਕ ਕਿਨਾਰੇ ਹਾਈਵੇ ਤੇ ਰੋਹ ਵਾਲ਼ੇ ਵੇਲਣੇ ਤੋਂ ਰੋਹ (ਗਨੇ ਦਾ ਜੂਸ) ਪੀ ਰਹੇ ਨੌਜਵਾਨਾਂ ਉੱਪਰ ਜਾ ਚੜ੍ਹਿਆ। ਇਹ ਨੌਜਵਾਨ ਗੰਨੇ ਦਾ ਰਸ ਪੀਣ ਲਈ ਕੁਝ ਸਮਾਂ ਪਹਿਲਾਂ ਹੀ ਆਪਣੀ ਕਾਰ ਤੋਂ ਉਤਰੇ ਸੀ। ਹਾਦਸੇ ਵਿੱਚ ਇਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਦੇ ਜ਼ਖਮੀ ਜਾਣ ਦੀ ਖਬਰ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਜੰਮੂ ਦੇ ਰਹਿਣ ਵਾਲੇ ਹਨ। ਦੂਜੇ ਪਾਸੇ ਗੰਨੇ ਦਾ ਰੱਸ ਵੇਚਣ ਵਾਲੇ ਦੇ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਖਬਰ ਹੈ ਅਤੇ ਉਸ ਦੀ ਲੱਤ ਕੱਟੀ ਗਈ ਹੈ। ਉਧਰ ਤੇਜ਼ ਰਫਤਾਰ ਟਰੱਕ ਇਨ੍ਹਾਂ ਨੌਜਵਾਨਾਂ ਨੂੰ ਕੁਚਲਦਾ ਹੋਇਆ ਪਲਟ ਗਿਆ ਅਤੇ ਡਰਾਈਵਰ ਮੌਕੇ ਤੋਂ ਟਿੱਪਰ ਛੱਡ ਕੇ ਭੱਜਣ ਵਿਚ ਕਾਮਯਾਬ ਹੋ ਗਿਆ।
ਪੁਲਿਸ ਦੇ ਮੌਕੇ ਤੇ ਪਹੁੰਚਣ ਤੋਂ ਪਹਿਲਾਂ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨਾਂ ਨੂੰ ਘਟਨਾਸਥਲ ਤੇ ਇਕੱਠੇ ਹੋਏ ਲੋਕਾਂ ਵੱਲੋਂ ਸਰਕਾਰੀ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾ ਦਿੱਤਾ ਗਿਆ ਸੀ। ਮੌਕੇ ਤੇ ਪਹੁੰਚੇ ਦੀਨਾਨਗਰ ਥਾਣੇ ਦੇ ਏਐਸਆਈ ਰਛਪਾਲ ਸਿੰਘ ਨੇ ਦੱਸਿਆ ਕਿ ਫਿਲਹਾਲ ਮੌਕੇ ਤੇ ਮੌਜੂਦ ਲੋਕਾਂ ਅਤੇ ਹਸਪਤਾਲ ਤੋਂ ਸਾਰੀ ਜਾਣਕਾਰੀ ਲੈ ਕੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ।