ਚੰਡੀਗੜ੍ਹ, 28 ਅਗਸਤ 2025 -ਪੰਜਾਬ ਸਰਕਾਰ ਵੱਲੋਂ SPS ਪਰਮਾਰ ਨੂੰ ADGP ਲਾਅ ਐਂਡ ਆਰਡਰ ਲਗਾਇਆ ਗਿਆ ਹੈ। ਸਾਬਕਾ ਵਿਜੀਲੈਂਸ ਚੀਫ਼ SPS ਪਰਮਾਰ ਨੂੰ ਬਹਾਲ ਹੁੰਦੇ ਹੀ ਵੱਡੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਦੱਸ ਦੇਈਏ ਕਿ ਉਨ੍ਹਾਂ ਨੂੰ ਕਰੱਪਸ਼ਨ ਦੇ ਇਲਜ਼ਾਮਾਂ ਹੇਠ ਸਸਪੈਂਡ ਕੀਤਾ ਗਿਆ ਸੀ I

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਰਮਾਰ ਨੂੰ 25 ਅਪ੍ਰੈਲ 2025 ਨੂੰ ਸਸਪੈਂਡ ਕੀਤਾ ਗਿਆ ਸੀ। ਦਰਅਸਲ ਪੰਜਾਬ ਸਰਕਾਰ (Punjab Government) ਨੇ ਪਰਮਾਰ ਨੂੰ 25 ਅਪ੍ਰੈਲ 2025 ਨੂੰ ਸਸਪੈਂਡ ਕੀਤਾ ਗਿਆ ਸੀ। ਪਰਮਾਰ ਦੇ ਨਾਲ, ਵਿਜੀਲੈਂਸ ਬਿਊਰੋ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (SSP) ਸਵਰਨਜੀਤ ਸਿੰਘ ਅਤੇ ਇੱਕ ਸਹਾਇਕ ਇੰਸਪੈਕਟਰ ਜਨਰਲ (AIG) ਹਰਪ੍ਰੀਤ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਸੀ।
ਪੰਜਾਬ ਸਰਕਾਰ ਨੇ ਲਾਇਸੈਂਸ ਘੁਟਾਲੇ ਵਿੱਚ ਸਸਪੈਂਡ ਕੀਤੇ ਗਏ ਸਾਬਕਾ ਚੀਫ਼ ਵਿਜੀਲੈਂਸ ਐਸਪੀਐਸ ਪਰਮਾਰ ਨੂੰ ਮੁੜ ਬਹਾਲ ਕਰ ਦਿੱਤਾ ਹੈ। ਜਦਕਿ PPS ਵਰਿੰਦਰ ਸਿੰਘ ਬਰਾੜ ਨੂੰ ਏਆਈਜੀ ਪ੍ਰੋਵੀਜ਼ਨਿੰਗ ਦੀ ਜਿੰਮੇਵਾਰੀ ਦਿੱਤੀ ਗਈ ਹੈ।


