ਹਲਕਾ ਸ੍ਰੀ ਆਨੰਦਪੁਰ ਸਾਹਿਬ ਨੂੰ ਟੂਰਿਜ਼ਮ ਹੱਬ ਬਣਾ ਵਿਸ਼ਵ ਭਰ ਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਇਆ ਜਾਵੇਗਾ – ਪ੍ਰੋ. ਚੰਦੂਮਾਜਰਾ

  • ਰਸੂਖਦਾਰਾਂ ਵੱਲੋਂ ਗੈਰਕਾਨੂੰਨੀ ਮਾਈਨਿੰਗ ਦਾ ਕੰਮ ਜ਼ੋਰਾਂ ‘ਤੇ
  • ਬੀਜੇਪੀ ਦੇ ਸੀਨੀਅਰ ਆਗੂ ਅਕਾਲੀ ਦਲ ਵਿੱਚ ਸ਼ਾਮਿਲ

ਰੂਪਨਗਰ 18 ਮਈ 2024 – ਅੱਜ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਰੋਪੜ ਸ਼ਹਿਰ ਦੇ ਵਾਰਡ ਨੰਬਰ 6 ਅਤੇ ਵਾਰਡ 15 ਵਿੱਚ ਭਾਰੀ ਵਰਕਰ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਹਲਕੇ ਦੀ ਸਮੁੱਚੀ ਲੀਡਰਸ਼ਿਪ ਦੀ ਅਗਵਾਈ ‘ਚ ਬੀਜੇਪੀ ਦੇ ਸੀਨੀਅਰ ਲੀਡਰ ਕਰਨਵੀਰ ਸਿੰਘ ਗਿੰਨੀ ਜੋਹਲ ਨੂੰ ਸ਼ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਨੂੰ ਟੂਰਿਜ਼ਮ ਹੱਬ ਵੱਲੋਂ ਵਿਕਸਤ ਕਰਦੇ ਹੋਏ ਵਿਸ਼ਵ ਭਰ ਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖ਼ਾਲਸਾ ਦੁਆਲੇ ਝੀਲ ਬਣਾਕੇ ਜਿੱਥੇ ਟੂਰਿਜ਼ਮ ਨੂੰ ਹੁਲਾਰਾ ਦਿੱਤਾ ਜਾਵੇਗਾ, ਉੱਥੇ ਹੀ ਹਲਕੇ ਦੇ ਹਜ਼ਾਰਾਂ ਨੌਜਵਾਨਾਂ ਨੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ।

ਪ੍ਰੋ. ਚੰਦੂਮਾਜਰਾ ਆਖਿਆ ਕਿ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਤੋਂ ਜਿੱਤ ਕੇ ਸਵਾਂ ਨਦੀ ਨੂੰ ਚੈਨੇਲਾਈਜ ਕਰਨ ਦਾ ਅਹਿਮ ਪ੍ਰੋਜੈਕਟ ਵੀ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਮੇਰੇ ਵੱਲੋਂ ਇਹ ਪ੍ਰੋਜੈਕਟ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਸੀ, ਪ੍ਰੰਤੂ ਸਰਕਾਰ ਬਦਲਣ ਤੋਂ ਬਾਅਦ ਪ੍ਰੋਜੈਕਟ ਨੂੰ ਕਾਂਗਰਸ ਤੇ ਆਪ ਸਰਕਾਰ ਨੇ ਠੰਡੇ ਬਸਤੇ ਪਾ ਦਿੱਤਾ ਹੈ। ਜਿਸ ਕਾਰਨ ਬੀਤੀ ਬਰਸਾਤ ਵਿੱਚ ਬੇਲਿਆਂ ਦੇ ਇਹਨਾਂ ਪਿੰਡਾਂ ਨੂੰ ਪਾਣੀ ਦੀ ਵੱਡੀ ਮਾਰ ਝੱਲਣੀ ਪਈ। ਉਨ੍ਹਾਂ ਐਲਾਨ ਕੀਤਾ ਕਿ ਸਵਾਂ ਨਦੀ ਨੂੰ ਚੈਨੇਲਾਇਜ ਕਰਕੇ ਹਲਕੇ ਵਿੱਚ ਬਰਸਾਤਾਂ ਦੇ ਦਿਨਾਂ ਵਿੱਚ ਆਉਣ ਵਾਲੇ ਹੜ੍ਹਾਂ ਦੀ ਵੱਡੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਸਵਾਂ ਨਦੀ ਦੇ ਕੰਡਿਆ ਤੇ ਸੈਲਾਨੀਆਂ ਦੀ ਖਿੱਚ ਲਈ ਪ੍ਰੋਜੈਕਟ ਬਣਾਕੇ ਝੀਲ ਦਾ ਸੁੰਦਰੀਕਰਨ ਕੀਤਾ ਜਾਵੇਗਾ।

ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਹਲਕੇ ਵਿੱਚ ਚੱਲ ਰਹੀ ਗੈਰਕਾਨੂੰਨੀ ਮਾਈਨਿੰਗ ਰਸੂਖਦਾਰਾਂ ਦੀਆਂ ਤਿਜੋਰੀਆਂ ਭਰ ਰਹੀ ਹੈ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗੈਰਕਾਨੂੰਨੀ ਖਣਨ ਦੇ ਕਾਰੋਬਾਰ ਨੂੰ ਵੱਡੀ ਸਹਿ ਦਿੱਤੀ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਦੋ ਸਾਲ ਬੀਤਣ ਦੇ ਬਾਵਜੂਦ ਵੀ ਸੂਬਾ ਸਰਕਾਰ ਵੱਲੋਂ ਕੋਈ ਵੀ ਕਾਰਗਰ ਪਾਲਿਸੀ ਨਹੀਂ ਬਣਾਈ ਗਈ। ਉਨ੍ਹਾਂ ਆਖਿਆ ਕਿ ਸਹੀ ਪਾਲਿਸੀ ਦੇ ਨਾ ਬਣਨ ਕਾਰਨ ਜਿੱਥੇ ਛੋਟੇ ਕਰੱਸ਼ਰ ਮਾਲਕ ਕੱਚੇ ਮਾਲ ਨੂੰ ਤਰਸ਼ ਰਹੇ ਹਨ, ਉੱਥੇ ਹੀ ਰਸੂਖਦਾਰ ਮਾਲੋਮਾਲ ਹੋ ਰਹੇ ਹਨ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਆਪ ਸਰਕਾਰ ਵਲੋਂ ਦਿੱਤੀ ਜਾ ਰਹੀ ਹੱਲਾਸ਼ੇਰੀ ਹੀ ਗੈਰਕਾਨੂੰਨੀ ਖਣਨ ਦਾ ਸਹਾਰਾ ਹੈ। ਉਨ੍ਹਾਂ ਆਖਿਆ ਕਿ ਨਦੀਆਂ ਅਤੇ ਨਾਲਿਆਂ ਦੇ ਕੰਢਿਆਂ ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਅੱਗੇ ਜਾ ਕੇ ਬਰਸਾਤਾਂ ਦੇ ਦਿਨਾਂ ‘ਚ ਹਲਕੇ ਵਿੱਚ ਹੜ੍ਹਾਂ ਵਰਗੇ ਹਾਲਾਤ ਪੈਦਾ ਕਰੇਗੀ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਿਦਰ ਸਿੰਘ ਗੋਗੀ, ਸ਼ਹਿਰੀ ਸਰਕਲ ਪ੍ਰਧਾਨ ਪਰਮਜੀਤ ਸਿੰਘ ਮੱਕੜ, ਬੀਬੀ ਬਲਜਿੰਦਰ ਕੌਰ ਸ਼ਹਿਰੀ ਪ੍ਰਧਾਨ, ਕੌਮੀ ਮੀਤ ਪ੍ਰਧਾਨ ਰਣਜੀਤ ਸਿੰਘ ਗੁੱਡਵਿਲ, ਕੌਮੀ ਮੀਤ ਪ੍ਰਧਾਨ ਰਣਬੀਰ ਸਿੰਘ ਪੂਨੀਆ, ਮਨਿੰਦਰਪਾਲ ਸਿੰਘ ਸਾਹਨੀ, ਰਣਜੀਤ ਸਿੰਘ ਸੰਧੂ, ਪੀਏਸੀ ਕਮੇਟੀ ਮੈਂਬਰ ਕ੍ਰਿਸ਼ਨ ਸਿੰਘ, ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਮਨਜੋਤ ਸਿੰਘ ਲਾਡਲ, ਬੀਬੀ ਸੁਰਿੰਦਰ ਕੌਰ ਕੌਮੀ ਮੀਤ ਪ੍ਰਧਾਨ, ਗੁਰਮੀਤ ਕੌਰ, ਕੁਲਦੀਪ ਕੌਰ, ਸੁਵਿੰਦਰ ਕੌਰ, ਪਰਮਜੀਤ ਕੌਰ, ਗੁਰਸ਼ਰਨ ਸਿੰਘ ਗਿਲਕੋ ਵੈਲੀ, ਹਰਵਿੰਦਰ ਕੌਰ, ਅਮਰਜੀਤ ਕੌਰ, ਸਾਬਕਾ ਕੌਸਲਰ ਮਾਸਟਰ ਅਮਰੀਕ ਸਿੰਘ, , ਸਬਕਾ ਕੌਸਲਰ ਮਨਜੀਤ ਸਿੰਘ, ਯੂਥ ਆਗੂ ਪਵਨਪ੍ਰੀਤ ਸਿੰਘ, , ਪੂਜਾ ਰਾਣੀ, ਰਾਣੀ, ਮਨਜੀਤ ਕੌਰ, ਨਵਨੀਤ ਕੌਰ, ਮਨਪ੍ਰੀਤ ਸਿੰਘ ਲਾਲੀ ਕੌਮੀ ਜਰਨਲ ਸਕੱਤਰ ਯੂਥ ਅਕਾਲੀ ਦਲ, ਸਾਬਕਾ ਕੌਂਸਲਰ ਕੁਲਵੰਤ ਸਿੰਘ, ਗੁਰਮੀਤ ਸਿੰਘ ਪੱਪੂ ਬਲਾਕ ਪ੍ਰਧਾਨ, ਗੁਰਮੁਖ ਸਿੰਘ, ਸਰੂਪ ਸਿੰਘ ਬਲਵਿੰਦਰ ਸਿੰਘ, ਕਾਨ ਸਿੰਘ, ਜਸਵੰਤ ਸਿੰਘ ਲੰਬੜਦਾਰ, ਸੁਖਵਿੰਦਰ ਸਿੰਘ ਪਟਵਾਰੀ, ਬਲਵੀਰ ਸਿੰਘ, ਜਸਪਾਲ ਸਿੰਘ ਸੇਠੀ, ਮਲਕੀਤ ਸਿੰਘ ਸਿੱਧੂ, ਰਣਜੀਤ ਸਿੰਘ, ਅਵਤਾਰ ਸਿੰਘ ਮਾਂਗਟ, ਸਾਨੀ ਸਾਹਿਬ, ਮਨਜਿੰਦਰ ਸਿੰਘ ਧਨੋਆ ਸਾਬਕਾ ਐਮਸੀ, ਅਮਰੀਕ ਸਿੰਘ ਸਾਬਕਾ ਐਮਸੀ, ਪਰਗਟ ਸਿੰਘ ਭੱਟੀ, ਗੁਰਜੰਟ ਸਿੰਘ ਭੱਟੀ ਯੂਥ ਅਕਾਲੀ ਦਲ,, ਗੁਰਮੁਖ ਸਿੰਘ ਲਾਲੀ, ਜਸਪਾਲ ਸਿੰਘ, ਹੀਰਾ ਸਿੰਘ ਤਾਬੜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਅਤੇ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੱਖ ਦਾ ਆਪ੍ਰੇਸ਼ਨ ਕਰਵਾ ਕੇ ਲੰਡਨ ਤੋਂ ਪਰਤੇ ਰਾਘਵ ਚੱਢਾ, ਪਹੁੰਚੇ ਸਿੱਧਾ ਕੇਜਰੀਵਾਲ ਦੇ ਘਰ

ਓਵਰਟੇਕ ਕਰ ਰਹੀ ਬੱਸ ਪਲਟੀ ‘ਤੇ ਸਾਈਡ ਮਾਰ ਕੇ ਪਲਟਾਇਆ ਰੇਤ ਨਾਲ ਭਰਿਆ ਟਿੱਪਰ