- ਯਾਤਰੀ ਖੁਸ਼,,ਕਿਹਾ ਪੰਜਾਬ ਸਮੇਤ ਸਰਬਤ ਦੇ ਭਲੇ ਦੀ ਕਰਾਂਗੇ ਅਰਦਾਸ
ਗੁਰਦਾਸਪੁਰ, 25 ਜੁਲਾਈ 2023 – ਰਾਵੀ ਦੇ ਪਾਣੀ ਕਾਰਨ 20 ਜੁਲਾਈ ਨੂੰ ਆਰਜ਼ੀ ਤੌਰ ਤੇ ਬੰਦ ਕੀਤੀ ਕਰਤਾਰਪੁਰ ਕੋਰੀਡੋਰ ਯਾਤਰਾ ਅੱਜ 25 ਜੁਲਾਈ ਤੋਂ ਦੁਬਾਰਾ ਸ਼ੁਰੂ, ਹੋ ਗਈ ਹੈ। ਡਿਪਟੀ ਕਮਿਸ਼ਨਰ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ ਅਤੇ ਡੀ ਆਈ ਬਾਰਡਰ ਰੇਂਜ ਨਰਿੰਦਰ ਭਾਰਗਵ ਵੱਲੋਂ ਕਰਤਾਰਪੁਰ ਸਾਹਿਬ ਦਾ ਦੌਰਾ ਕਰਨ ਤੋਂ ਬਾਅਦ ਕੱਲ੍ਹ ਸ਼ਾਮ ਨੂੰ ਇਹ ਐਲਾਨ ਕਰ ਦਿੱਤਾ ਗਿਆ ਸੀ, ਜਿਸ ਤੇ ਅੱਜ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸ਼ਰਧਾਲੂ ਪਹੁੰਚਣੇ ਸ਼ੁਰੂ ਹੋ ਗਏ ਹਨ। ਸ਼ਰਧਾਲੂਆਂ ਨੇ ਖੁਸ਼ੀ ਭਰੇ ਲਹਿਜੇ ਨਾਲ ਕਿਹਾ ਕਿ ਉਹ ਸ਼੍ਰੀ ਕਰਤਾਰਪੁਰ ਸਾਹਿਬ ਜਾ ਕੇ ਪੰਜਾਬ ਸਮੇਤ ਸਰਬਤ ਦੇ ਭਲੇ ਦੀ ਅਰਦਾਸ ਕਰਣਗੇ।
ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਚ ਹਿੰਦ ਪਾਕ ਸਰਹੱਦ ਤੇ ਬਣੇ ਕਰਤਾਰਪੁਰ ਕੋਰੀਡੋਰ ਰਸਤੇ ਰਾਹੀਂ ਪਾਕਿਸਤਾਨ ਜਾਣ ਦੀ ਅੱਜ 132 ਸ਼ਰਧਾਲੂ ਕੋਲ ਪਰਮਿਸ਼ਨ ਹੈ ਕਿ ਉਹ ਪਕਿਸਤਾਨ ਜਾ ਕੇ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਬੰਦ ਰਹੇ ਦਿਨਾਂ ਦੌਰਾਨ 700 ਦੇ ਕਰੀਬ ਸ਼ਰਧਾਲੂਆਂ ਦੀ ਯਾਤਰਾ ਪ੍ਰਭਾਵਿਤ ਹੋਈ ਸੀ। ਸ਼ੁਰੂ ਹੋਣ ਨਾਲ ਸ਼ਰਧਾਲੂਆਂ ਵਿੱਚ ਬੇਹੱਦ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।