ਚੰਡੀਗੜ੍ਹ, 13 ਨਵੰਬਰ, 2024: ਸਿੱਖਿਆ ਵਿਭਾਗ ਪੰਜਾਬ ਵੱਲੋਂ 5994 ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਲਈ ਸਟੇਸ਼ਨ ਚੋਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਅਧਿਆਪਕਾਂ ਦੀਆਂ ਪ੍ਰਵੀਜ਼ਨਲ ਸਿਲੈਕਸ਼ਨ ਸੂਚੀਆਂ ਦੇ ਆਧਾਰ ਤੇ ਯੋਗ ਉਮੀਦਵਾਰਾਂ ਨੂੰ ਸਟੇਸ਼ਨ ਚੋਣ ਕਰਨ ਲਈ ਵਿਭਾਗ ਦੇ ਪੋਰਟਲ ਤੇ ਮਿਤੀ 12 ਨਵੰਬਰ 2024 ਨੂੰ ਦੁਪਹਿਰ 12.00 ਵਜੇ ਤੋਂ ਮਿਤੀ 14 ਨਵੰਬਰ 2024 ਤੱਕ ਰਾਤ ਦੇ 12.00 ਵਜੇ ਤੱਕ ਸੱਦਾ ਦਿੱਤਾ ਗਿਆ ਹੈ। ਚੁਣੇ ਗਏ ਇਨ੍ਹਾਂ ਅਧਿਆਪਕਾਂ ਨੂੰ ਆਨਲਾਈਨ ਪ੍ਰਕਿਰਿਆ ਰਾਹੀਂ ਸਟੇਸ਼ਨ ਚੋਣ ਕਰਵਾਈ ਜਾਣੀ ਹੈ।
ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ, ਪੰਜਾਬ ਵਿੱਚ ਪ੍ਰਾਇਮਰੀ ਕਾਡਰ ਦੀਆਂ 5994 ਆਸਾਮੀਆਂ ਭਰਨ ਲਈ ਮਿਤੀ 12 ਅਕਤੂਬਰ 2022 ਨੂੰ ਵਿਗਿਆਪਨ ਦਿੱਤਾ ਗਿਆ ਸੀ। ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਜਾਰੀ ਪ੍ਰੋਵੀਜਨਲ ਸਿਲੈਕਸ਼ਨ ਸੂਚੀਆਂ ਮਿਤੀ 2 ਸਤੰਬਰ 2024, ਮਿਤੀ 7 ਅਕਤੂਬਰ 2024 ਅਤੇ ਸਿਵਲ ਰਿਟ ਪਟੀਸ਼ਨ ਨੰ. 4264 of 2021 ਸਿਕੰਦਰ ਸਿੰਘ ਕੇਸ ਦੇ ਫੈਸਲੇ ਮਿਤੀ 14 ਅਕਤੂਬਰ 2024 ਦੇ ਸਨਮੁੱਖ ਜਾਰੀ ਕੀਤੀ ਗਈ ਸਿਲੈਕਸ਼ਨ ਸੂਚੀ ਮਿਤੀ 7 ਨਵੰਬਰ 2024 ਦੇ ਆਧਾਰ ਤੇ ਪੰਜਾਬ ਰਾਜ ਦੇ ਨਾਨ ਬਾਰਡਰ ਜਿਲ੍ਹਿਆਂ ਵਿਚ ਮੌਜੂਦਾ ਖਾਲੀ ਅਸਾਮੀਆਂ ਵਿਰੁੱਧ ਸਟੇਟ ਐਮ.ਆਈ.ਐਸ ਸੈਲ ਵੱਲੋਂ ਆਨ ਲਾਈਨ ਪ੍ਰਕਿਰਿਆ ਰਾਹੀਂ ਸਟੇਸ਼ਨ ਚੋਣ ਕਰਵਾਈ ਜਾਣੀ ਹੈ।
ਹਰੇਕ ਉਮੀਦਵਾਰ ਆਪਣੀ ਆਈ.ਡੀ. ਵਿਚ ਸ਼ੋਅ ਹੋ ਰਹੀ ਵੈਕੰਸੀ ਲਿਸਟ ਵਿਚੋਂ ਆਪਣੀ ਚੋਣ ਅਨੁਸਾਰ ਜਿੰਨੇ ਮਰਜ਼ੀ ਸਟੇਸ਼ਨਾਂ ਦੀ ਆਪਸ਼ਨ ਆਪਣੀ ਆਈ.ਡੀ ਵਿਚ ਭਰ ਸਕਦੇ ਹਨ। ਜਿਹੜੇ ਉਮੀਦਵਾਰ ਇਕ ਤੋਂ ਵੱਧ ਕੈਟਾਗਰੀਆਂ ਵਿਚ ਸਿਲੈਕਟ ਹੋਏ ਹਨ, ਉਹ ਪਹਿਲਾਂ ਆਪਣੀ ਆਈ.ਡੀ. ਤੇ ਆਪਣੀ ਮਰਜ਼ੀ ਅਨੁਸਾਰ ਕਿਸੇ ਇਕ ਕੈਟਾਗਰੀ ਦੀ ਚੋਣ ਕਰਨਗੇ। ਉਮੀਦਵਾਰਾ ਵੱਲੋਂ ਜਿਸ ਕੈਟਾਗਰੀ ਦੀ ਇਕ ਵਾਰ ਚੋਣ ਕਰ ਲਈ ਜਾਵੇਗੀ, ਉਸ ਨੂੰ ਮੁੜ ਕੇ ਬਦਲਿਆ ਨਹੀ ਜਾ ਸਕੇਗਾ। ਉਸ ਉਪਰੰਤ ਅਜਿਹੇ ਯੋਗ ਉਮੀਦਵਾਰਾਂ ਦੀ ਆਈ.ਡੀ. ਵਿਚ ਸ਼ੋਅ ਹੋ ਰਹੀ ਵੈਕੰਸੀ ਲਿਸਟ ਵਿਚੋਂ ਉਪਰੋਕਤ ਲਿਖੇ ਅਨੁਸਾਰ ਸਟੇਸ਼ਨ ਚੁਆਇਸ ਕਰਨਗੇ। ਇਹ ਪ੍ਰਕ੍ਰਿਆ ਸਮੁਚੇ ਰੂਪ ਵਿਚ ਆਨ-ਲਾਈਨ ਹੀ ਹੋਵੇਗੀ।
ਇਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਜੋ ਉਮੀਦਵਾਰ ਸਿੱਖਿਆ ਵਿਭਾਗ ਵਿਚ ਕਿਸੇ ਵੀ ਭਰਤੀ ਅਧੀਨ ਪਹਿਲਾਂ ਹੀ ਨਿਯੁਕਤੀ ਪੱਤਰ ਲੈ ਚੁੱਕੇ ਹਨ ਅਤੇ ਬਤੌਰ ਈ ਟੀ ਟੀ ਟੀਚਰ ਕੰਮ ਕਰ ਰਹੇ ਹਨ, ਉਹ ਉਮਦੀਵਾਰ ਇਸ ਭਰਤੀ ਵਿੱਚ ਨਿਯੁਕਤੀ ਪੱਤਰ ਲੈਣ ਦੇ ਹੱਕਦਾਰ ਹੋਣਗੇ ਪ੍ਰੰਤੂ ਉਹਨਾਂ ਦੀ ਨਿਯੁਕਤੀ ਦਾ ਸਥਾਨ ਉਹੀ ਰਹੇਗਾ ਜਿਸ ਤੇ ਉਹ ਮੌਜੂਦਾ ਸਮੇਂ ਵਿੱਚ ਕੰਮ ਕਰ ਰਹੇ ਹਨ।