- ਹੈਰੋਇਨ ਬਰਾਮਦ
ਅੰਮ੍ਰਿਤਸਰ, 2 ਅਗਸਤ 2024 – ਅੰਮ੍ਰਿਤਸਰ ਦੇ ਪੌਸ਼ ਇਲਾਕੇ ਰਣਜੀਤ ਐਵੀਨਿਊ ‘ਚ STF ਜਲੰਧਰ ਦੀ ਟੀਮ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜੋ ਹੈਰੋਇਨ ਸਪਲਾਈ ਕਰਨ ਲਈ ਗਾਹਕ ਦੀ ਉਡੀਕ ਕਰ ਰਹੇ ਸਨ। ਮੁਲਜ਼ਮ ਕੋਲੋਂ 2.70 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ।
ਐਸਟੀਐਫ ਜਲੰਧਰ ਦੇ ਐਸਆਈ ਸੰਜੀਵ ਕੁਮਾਰ ਨੇ ਦੱਸਿਆ ਕਿ ਏਐਸਆਈ ਮਨੋਜ ਕੁਮਾਰ, ਸ਼ਾਹਬਾਜ਼ ਅਤੇ ਰਾਜਵਿੰਦਰ ਸਿੰਘ ਨੇ ਨਾਕਾਬੰਦੀ ਕੀਤੀ ਹੋਈ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹਰ ਰੋਜ਼ ਕੁਝ ਨੌਜਵਾਨ ਰਣਜੀਤ ਐਵੀਨਿਊ ‘ਤੇ ਹੋਟਲ ਹੋਲੀਜੇ ਇਨ ਦੇ ਸਾਹਮਣੇ ਪਾਰਕ ਦੇ ਬਾਹਰ ਖੜ੍ਹੇ ਹੋ ਕੇ ਨਸ਼ੇ ਦੀ ਸਪਲਾਈ ਕਰਦੇ ਹਨ। ਜਿਸ ਤੋਂ ਬਾਅਦ ਕਾਰਵਾਈ ਲਈ ਨਾਕਾ ਲਗਾਇਆ ਗਿਆ ਅਤੇ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ।
ਪੁੱਛਗਿੱਛ ਦੌਰਾਨ ਖੁਦ ਸੀਨੀਅਰ ਅਧਿਕਾਰੀ ਡੀਐਸਪੀ ਯੋਗੇਸ਼ ਕੁਮਾਰ, ਐਸਟੀਐਫ ਜਲੰਧਰ ਨੂੰ ਤਲਾਸ਼ੀ ਲਈ ਮੌਕੇ ’ਤੇ ਬੁਲਾਇਆ ਗਿਆ। ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਕਰਨ ਵਾਸੀ ਰਾਮਪੁਰਾ ਦੀ ਜੇਬ ਵਿੱਚੋਂ ਇੱਕ ਪੈਕਟ ਹੈਰੋਇਨ ਬਰਾਮਦ ਹੋਈ। ਜਦੋਂ ਤੋਲਿਆ ਗਿਆ ਤਾਂ ਇਸ ਦਾ ਵਜ਼ਨ 2.70 ਗ੍ਰਾਮ ਸੀ, ਜਦੋਂ ਕਿ ਇਸ ਦੀ ਅੰਤਰਰਾਸ਼ਟਰੀ ਕੀਮਤ 1.60 ਕਰੋੜ ਰੁਪਏ ਦੱਸੀ ਗਈ।
ਉਨ੍ਹਾਂ ਦੱਸਿਆ ਕਿ ਬਾਈਕ ਸਵਾਰ ਦੋ ਮੁਲਜ਼ਮਾਂ ਜਸਪਾਲ ਸਿੰਘ ਵਾਸੀ ਮੀਰਕੋਟ ਅਤੇ ਜਗਰੂਪ ਸਿੰਘ ਪਾਸੋਂ ਕੁਝ ਵੀ ਨਹੀਂ ਮਿਲਿਆ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਕਾਕਾ ਵਾਸੀ ਮਜੀਠਾ ਤੋਂ ਹੈਰੋਇਨ ਦੀ ਖੇਪ ਲੈ ਕੇ ਅੱਗੇ ਸਪਲਾਈ ਕਰਦਾ ਸੀ। ਪੁਲਿਸ ਉਸ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਚੈੱਕ ਕਰ ਰਹੀ ਹੈ ਤਾਂ ਜੋ ਹੋਰ ਦੋਸ਼ੀਆਂ ਨੂੰ ਵੀ ਫੜਿਆ ਜਾ ਸਕੇ ਅਤੇ ਸਮੱਗਲਿੰਗ ਦੇ ਨੈੱਟਵਰਕ ਨੂੰ ਤੋੜਿਆ ਜਾ ਸਕੇ।