ਥਾਣਾ ਸਦਰ ਦੇ ਸਾਂਝ ਕੇਂਦਰ ‘ਚੋਂ ਚੋਰਾਂ ਨੇ ਚੋਰੀ ਕੀਤਾ ਮੋਟਰਸਾਈਕਲ

ਫਿਰੋਜ਼ਪੁਰ, 4ਜਨਵਰੀ 2023 – ਫਿਰੋਜ਼ਪੁਰ ‘ਚ ਚੋਰਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ ਅਤੇ ਜਿੱਥੇ ਲੋਕ ਮੋਟਰਸਾਈਕਲ ਸਵਾਰ ਚੋਰਾਂ ਅਤੇ ਲੁਟੇਰਿਆਂ ਵੱਲੋਂ ਕੀਤੀਆਂ ਜਾ ਰਹੀਆਂ ਵਾਰਦਾਤਾਂ ਤੋਂ ਦੁਖੀ ਹਨ, ਉੱਥੇ ਹੀ ਥਾਣਾ ਸਦਰ ਫਿਰੋਜ਼ਪੁਰ ਦੇ ਸਾਂਝ ਕੇਂਦਰ ਤੋਂ ਚੋਰਾਂ ਵੱਲੋਂ ਮੋਟਰਸਾਈਕਲ ਚੋਰੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ।

ਇਸ ਘਟਨਾ ਸਬੰਧੀ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ ਐਚ.ਸੀ ਅਮਨਦੀਪ ਸਿੰਘ ਵੱਲੋਂ ਦਿੱਤੀ ਲਿਖਤੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |

ਅਮਨਦੀਪ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਅਤੇ ਬਿਆਨ ਦਿੱਤਾ ਹੈ ਕਿ ਉਹ ਥਾਣਾ ਸਦਰ ਫਿਰੋਜ਼ਪੁਰ ਇਸ਼ਾਂਤ ਕੇਂਦਰ ਵਿਖੇ ਪੀ.ਵੀ.ਓ ਵਜੋਂ ਤਾਇਨਾਤ ਹੈ ਅਤੇ ਸਾਂਝ ਕੇਂਦਰ ਥਾਣਾ ਸਦਰ ਫਿਰੋਜ਼ਪੁਰ ਵਿਖੇ ਦਫ਼ਤਰੀ ਕੰਮ ਕਰਨ ਲਈ ਮੋਟਰਸਾਈਕਲ ਹੀਰੋ ਸਪਲੈਂਡਰ ਵਨ ਸਮਾਰਟ ਨੰਬਰ ਪੀ.ਬੀ.05/ਏ.ਸੀ. 5563 ਕੰਮ ਸਬੰਧੀ ਪੁੱਛ-ਪੜਤਾਲ ਲਈ ਮਿਲਿਆ ਹੋਇਆ ਸੀ। ਉਸ ਨੇ ਇਹ ਮੋਟਰਸਾਈਕਲ ਥਾਣਾ ਸਦਰ ਫਿਰੋਜ਼ਪੁਰ ਦੇ ਅੰਦਰ ਤਾਲਾ ਲਗਾ ਕੇ ਖੜ੍ਹਾ ਕੀਤਾ ਹੋਇਆ ਸੀ ਅਤੇ ਉਹ ਆਪ ਵੀ ਸਾਂਝ ਕੇਂਦਰ ਦੇ ਅੰਦਰ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਸੀ ਅਤੇ ਜਦੋਂ ਸ਼ਾਮ ਨੂੰ ਕਰੀਬ 5 ਵਜੇ ਆ ਕੇ ਦੇਖਿਆ ਤਾਂ ਇਸ ਸਰਕਾਰੀ ਮੋਟਰਸਾਈਕਲ ਗਾਇਬ ਸੀ। ਉਸ ਨੇ ਕਾਫੀ ਭਾਲ ਕੀਤੀ ਪਰ ਸਰਕਾਰੀ ਮੋਟਰਸਾਈਕਲ ਨਹੀਂ ਮਿਲਿਆ ਜਿਸ ਨੂੰ ਕੋਈ ਚੋਰ ਚੋਰੀ ਕਰਕੇ ਲੈ ਗਿਆ ਸੀ।

ਥਾਣਾ ਸਦਰ ਫਿਰੋਜ਼ਪੁਰ ਤੋਂ ਚੋਰੀ ਹੋਏ ਇਸ ਮੋਟਰਸਾਈਕਲ ਦੀ ਘਟਨਾ ਨੂੰ ਲੈ ਕੇ ਲੋਕ ਹੈਰਾਨ ਹਨ ਅਤੇ ਪੁਲਸ ਮੋਟਰਸਾਈਕਲ ਚੋਰੀ ਕਰਨ ਵਾਲੇ ਚੋਰ ਦੀ ਭਾਲ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਔਡੀ ਦੇ ਪ੍ਰੈਸ਼ਰ ਹਾਰਨ ਨੂੰ ਲੈ ਕੇ ਹੋਇਆ ਵਿਵਾਦ, ਪੜ੍ਹੋ ਕੀ ਹੈ ਮਾਮਲਾ

PWD ਦਾ ਸੀਨੀਅਰ ਸਹਾਇਕ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ