ਦਸੂਹਾ ‘ਚ 3 ਟਰੇਨਾਂ ਦਾ ਸਟਾਪੇਜ ਸ਼ੁਰੂ: ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ- ਇਲਾਕੇ ਦੇ ਲੋਕਾਂ ਨੂੰ ਮਿਲੇਗਾ ਲਾਭ

  • ਲੋੜਵੰਦਾਂ ਨੂੰ ਵੰਡੇ ਜਾਣਗੇ ਸਿਲੰਡਰ

ਹੁਸ਼ਿਆਰਪੁਰ, 9 ਜਨਵਰੀ 2024 – ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਹੁਸ਼ਿਆਰਪੁਰ ਦੇ ਦਸੂਹਾ ਰੇਲਵੇ ਸਟੇਸ਼ਨ ‘ਤੇ ਜੰਮੂ ਤਵੀ ਜੇਹਲਮ ਐਕਸਪ੍ਰੈਸ, ਸ਼ਾਲੀਮਾਰ ਐਕਸਪ੍ਰੈਸ, ਸਿਆਲਦਾਹ ਐਕਸਪ੍ਰੈਸ ਦੇ ਸਟਾਪੇਜ ਦਾ ਉਦਘਾਟਨ ਕੀਤਾ। ਜਿਸ ਸਬੰਧੀ ਦਸੂਹਾ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ। ਕਰਵਾਏ ਗਏ ਪ੍ਰੋਗਰਾਮ ਵਿੱਚ ਸਵੇਰੇ 10 ਵਜੇ ਤੋਂ ਰੇਲਵੇ ਸਟੇਸ਼ਨ ‘ਤੇ ਹਮਾਰਾ ਸੰਕਲਪ ਵਿਕਾਸ ਭਾਰਤ ਤਹਿਤ ਕੇਂਦਰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਆਯੂਸ਼ਮਾਨ, ਵਿਸ਼ਕਰਮਾ, ਕਿਸਾਨ ਨਿਧੀ, ਉੱਜਵਲਾ ਯੋਜਨਾ ਆਦਿ ਲਈ ਫਾਰਮ ਭਰੇ ਗਏ। ਮੌਕੇ ‘ਤੇ ਲੋੜਵੰਦਾਂ ਨੂੰ ਸਿਲੰਡਰ ਦਿੱਤੇ ਗਏ। ਇਸ ਮੌਕੇ ਸੋਮ ਪ੍ਰਕਾਸ਼ ਨੇ ਕਿਹਾ ਕਿ ਇਨ੍ਹਾਂ ਗੱਡੀਆਂ ਦੇ ਰੁਕਣ ਨਾਲ ਇਲਾਕੇ ਦੇ ਲੋਕਾਂ ਨੂੰ ਫਾਇਦਾ ਹੋਵੇਗਾ।

ਇਸ ਮੌਕੇ ਵਿਧਾਇਕ ਜੰਗੀ ਲਾਲ ਮਹਾਜਨ, ਵਿਧਾਇਕ ਕਰਮਵੀਰ ਘੁੰਮਣ, ਸੂਬਾ ਕਾਰਜਕਾਰਨੀ ਮੈਂਬਰ ਸੰਜੀਵ ਮਨਹਾਸ, ਡੀ.ਆਰ.ਐਮ ਸੰਜੇ ਸਾਹੂ, ਮਨਜੀਤ ਸਿੰਘ ਦਸੂਹਾ, ਰਘੂਨਾਥ ਰਾਣਾ, ਵਿਜੇ ਸ਼ਰਮਾ, ਮੰਡਲ ਪ੍ਰਧਾਨ ਐਡਵੋਕੇਟ ਵਿਸ਼ਾਲ ਦੱਤਾ, ਕੈਪਟਨ ਸ਼ਾਮ ਸਿੰਘ, ਕੈਪਟਨ ਕਰਨ ਸਿੰਘ, ਵਿਨੋਦ ਕੁਮਾਰ ਮਿੱਠੂ ਆਦਿ ਹਾਜ਼ਰ ਸਨ | ., ਜਸਵੰਤ ਪੱਪੂ, ਬੱਬੀ ਡੋਗਰਾ, ਸੁੱਚਾ ਸਿੰਘ, ਹਰਵਿੰਦਰ ਕਲਸੀ, ਰਜਨੀ ਕੌਸ਼ਲ, ਅੰਜਨਾ ਮਨਹਾਸ, ਮੰਗਲ ਸਿੰਘ, ਮਨਜੀਤ ਚੀਮਾ, ਵਿਪਨ ਠਾਕੁਰ, ਇੰਜਨੀਅਰ ਵਿਜੇ ਕੁਮਾਰ, ਸ਼ਿਵ ਦਿਆਲ, ਅਮੋਲਕ ਹੁੰਦਲ, ਰਾਜੂ ਮਹਾਜਨ ਆਦਿ ਅਤੇ ਵੱਡੀ ਗਿਣਤੀ ਵਿਚ ਅਧਿਕਾਰੀ ਵੀ ਮੌਜੂਦ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ‘ਚ ਮਿਲੇ ਨਕਲੀ ਆਂਡੇ, ਸੜਨ ‘ਤੇ ਆਈ ਪਲਾਸਟਿਕ ਦੀ ਬਦਬੂ, ਸਿਹਤ ਵਿਭਾਗ ਕਰੇਗਾ ਮਾਮਲੇ ਦੀ ਜਾਂਚ

ਜਲੰਧਰ ‘ਚ ਲੁਟੇਰਿਆਂ ਨੇ ਆੜ੍ਹਤੀਏ ਤੋਂ ਬੰਦੂਕ ਦੀ ਨੋਕ ‘ਤੇ ਖੋਹੀ ਬਰੇਜ਼ਾ ਕਾਰ, ਸੀਸੀਟੀਵੀ ਵਿੱਚ ਕੈਦ ਹੋਈ ਵਾਰਦਾਤ