ਨਾਜਾਇਜ਼ ਮਾਈਨਿੰਗ ਕਰਨ ਵਾਲੇ ਲੋਕਾਂ ਨੂੰ ਰੋਕਣ ਗਏ ਬੇਲਦਾਰ ਦਾ ਕ+ਤ+ਲ

ਬਟਾਲਾ, 23 ਨਵੰਬਰ 2023 – ਬੀਤੀ ਰਾਤ ਇਕ ਦਿਲ ਦੇਹਲਾ ਦੇਣ ਵਾਲੀ ਘਟਨਾ ਵਾਪਰੀ ਜਿਸ ਵਿਚ, ਕਸੂਰ ਬਰਾਂਚ ਨਹਿਰ ‘ਚੋ ਮਾਈਨਿੰਗ ਕਰ ਰਹੇ ਲੋਕਾਂ ਨੂੰ ਰੋਕਣ ਲਈ ਗਏ ਬੇਲਦਾਰ ਉੱਤੇ ਹਮਲਾ ਕਰ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ।

ਇਸ ਬਾਰੇ ਮਿਲੀ ਜਾਣਕਾਰੀ ਅਨੁਸਾਰ, ਥਾਣਾ ਰੰਗੜ ਨੰਗਲ ਦੇ ਅਧੀਨ ਪੈਂਦੇ ਪਿੰਡ ਕੋਟਲਾ ਬੱਜਾ ਸਿੰਘ ਵਿਖੇ ਕਸੂਰ ਬਰਾਂਚ ਨਹਿਰ ਬੁਰਜੀ ਨੰਬਰ 75/350 ਵਿਖੇ ਡਿਊਟੀ ਕਰ ਰਹੇ ਬੇਲਦਾਰ ਦਰਸ਼ਨ ਸਿੰਘ ਉਮਰ ਕਰੀਬ 53 ਸਾਲ ਵਾਸੀ ਨਾਥਪੁਰ ਕਾਦੀਆਂ ਦਾ ਨਾਜਾਇਜ਼ ਮਾਈਨਿੰਗ ਕਰਨ ਵਾਲੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਇਸ ਬਾਰੇ, ਥਾਣਾ ਰੰਗੜ ਨੰਗਲ ਦੇ ਐਸ.ਐਚ.ਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦਰਸ਼ਨ ਸਿੰਘ ਆਪਣੇ ਸਾਥੀਆਂ ਸਮੇਤ ਰਾਤ ਨੂੰ ਨਹਿਰ ‘ਤੇ ਡਿਊਟੀ ਦੇ ਰਿਹਾ ਸੀ ਜਿਸ ਦੌਰਾਨ ਉਸਨੇ ਰਾਤ ਦੇ ਸਮੇਂ ਰੇਤ ਨਾਲ ਭਰੀ ਇੱਕ ਟਰੈਕਟਰ ਟਰਾਲੀ ‘ਤੇ ਉਸਦੇ ਡਰਾਈਵਰ ਨੂੰ ਕਾਬੂ ਲਿਆ ਅਤੇ ਉਸ ਨੂੰ ਰੈਸਟ ਹਾਊਸ ਜਾਣ ਲਈ ਕਿਹਾ।।ਜਦੋਂ ਦਰਸ਼ਨ ਸਿੰਘ ਨੇ ਡਰਾਈਵਰ ਦੇ ਨਾਲ ਬੈਠ, ਟਰੈਕਟਰ ਟਰਾਲੀ ਨੂੰ ਮੀਰਪੁਰ ਵੱਲ ਨੂੰ ਮੋੜਿਆ ਤਾਂ ਡਰਾਈਵਰ ਵੱਲੋਂ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਦਰਸ਼ਨ ਸਿੰਘ ਦੇ ਸਾਥੀਆਂ ਨੇ ਉਸ ਨੂੰ ਸਿਵਲ ਹਸਪਤਾਲ ਬਟਾਲਾ ਲਿਆਂਦਾ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਗਿਆ। ਬੇਲਦਾਰ ਨੂੰ ਗੰਭੀਰ ਜ਼ਖ਼ਮੀ ਕਰਨ ਵਾਲਾ ਡਰਾਈਵਰ ਟਰੈਕਟਰ ਟਰਾਲੀ ਸਮੇਤ ਫਰਾਰ ਹੈ। ਪੁਲਿਸ ਕਾਰਵਾਈ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

6000 ਤਨਖਾਹ ਵਾਲੇ 157 ਕੱਚੇ ਅਧਿਆਪਕ ਮਾਨ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਲੜਨ ਨੂੰ ਤਿਆਰ

ਵਿਜੀਲੈਂਸ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ BDPO ਰੰਗੇ ਹੱਥੀਂ ਕਾਬੂ