ਅਜੀਬੋ-ਗਰੀਬ ਮਾਮਲਾ: ਇੱਕ ਵਿਅਕਤੀ ਨੂੰ ਸੱਪ ਨੇ ਡੰਗਿਆ, ਸੱਪ ਦੀ ਹੋਈ ਮੌਤ

ਅਬੋਹਰ, 10 ਜੁਲਾਈ 2024 – ਅਬੋਹਰ ਜ਼ਿਲ੍ਹੇ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੀਤੀ ਦੇਰ ਸ਼ਾਮ ਇੱਕ ਵਿਅਕਤੀ ਨੂੰ ਸੱਪ ਨੇ ਡੰਗ ਲਿਆ। ਵਿਅਕਤੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ, ਜਦਕਿ ਸੱਪ ਦੀ ਮੌਤ ਹੋ ਗਈ। ਇਹ ਘਟਨਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਜਾਣਕਾਰੀ ਦਿੰਦੇ ਹੋਏ ਇਲਾਜ ਅਧੀਨ ਪਿੰਡ ਬੁਰਜ ਮੁਹਾਰ ਵਾਸੀ ਸ਼ੰਕਰ ਲਾਲ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਖੇਤ ‘ਚ ਟੈਂਕੀ ‘ਚ ਸਪਰੇਅ ਭਰ ਰਿਹਾ ਸੀ ਕਿ ਅਚਾਨਕ ਉਸ ਦਾ ਪੈਰ ਸੱਪ ‘ਤੇ ਧਰ ਹੋ ਗਿਆ। ਸੱਪ ਨੇ ਉਸ ਦੇ ਪੈਰ ਨੂੰ ਡੰਗ ਲਿਆ। ਉਸ ਨੇ ਤੁਰੰਤ ਸੱਪ ਤੋਂ ਆਪਣਾ ਪੈਰ ਹਟਾਇਆ ਤਾਂ ਦੇਖਿਆ ਕਿ ਸੱਪ ਥੋੜ੍ਹੀ ਦੂਰ ਜਾ ਕੇ ਮਰ ਗਿਆ।

ਆਸ-ਪਾਸ ਦੇ ਲੋਕਾਂ ਨੇ ਮਰੇ ਹੋਏ ਸੱਪ ਨੂੰ ਬੋਤਲ ਵਿੱਚ ਬੰਦ ਕਰਕੇ ਸ਼ੰਕਰ ਲਾਲ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ। ਲੋਕ ਬੋਤਲਬੰਦ ਸੱਪ ਨੂੰ ਹਸਪਤਾਲ ਲੈ ਕੇ ਆਏ। ਸ਼ੰਕਰ ਲਾਲ ਨੇ ਦੱਸਿਆ ਕਿ ਹੁਣ ਉਸ ਦੀ ਹਾਲਤ ਬਿਲਕੁਲ ਠੀਕ ਹੈ। ਵਿਅਕਤੀ ਨੂੰ ਡੰਗਣ ਨਾਲ ਸੱਪ ਦੇ ਮਰਨ ਦੀ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਪੁਲਿਸ ਵੱਲੋਂ 8 ਅਸਲਾ ਤਸਕਰ ਗ੍ਰਿਫਤਾਰ: ਜਾਅਲੀ ਅਸਲਾ ਲਾਇਸੈਂਸ ਬਣਾਉਣ ਦਾ ਚਲਾ ਰਹੇ ਸਨ ਰੈਕੇਟ

ਛੱਡਿਆ ਵਿਦੇਸ਼ ‘ਚ ਨੌਕਰੀ ਦਾ ਮੌਕਾ, UPSC ਪਾਸ ਕਰਕੇ ਪਹਿਲਾਂ ਬਣੀ IPS ਤੇ ਫਿਰ IAS ਅਫਸਰ