ਵਿਆਹਾਂ ਦੇ ਸੀਜ਼ਨ ਦੌਰਾਨ ਪੰਜਾਬ ਵਿਚ ਜਾਰੀ ਹੋਏ ਸਖ਼ਤ ਹੁਕਮ

ਚੰਡੀਗੜ੍ਹ, 12 ਨਵੰਬਰ 2024 – ਫਿਰੋਜ਼ਪੁਰ ਵਿਚ ਲਾੜੀ ਦੀ ਵਿਦਾਈ ਦੌਰਾਨ ਭਰਾ ਵਲੋਂ ਖੁਸ਼ੀ ਵਿਚ ਚਲਾਈ ਗੋਲ਼ੀ ਲਾੜੀ ਦੇ ਮੱਥੇ ਵਿਚ ਵੱਜਣ ਤੋਂ ਬਾਅਦ ਪੰਜਾਬ ਪੁਲਸ ਹਰਕਤ ਵਿਚ ਆ ਗਈ ਹੈ। ਹੁਣ ਜਦੋਂ ਵਿਆਹਾਂ ਦਾ ਸੀਜ਼ਨ ਹੈ ਤਾਂ ਪੰਜਾਬ ਪੁਲਸ ਨੇ ਮੈਰਿਜ ਪੈਲੇਸਾਂ ਲਈ ਸਖ਼ਤ ਹੁਕਮ ਜਾਰੀ ਕੀਤੇ ਹਨ। ਪੁਲਸ ਨੇ ਸੂਬੇ ਦੇ ਸਾਰੇ ਮੈਰਿਜ ਪੈਲੇਸ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਮੈਰਿਜ ਪੈਲੇਸ ’ਚ ਕੋਈ ਵੀ ਹਥਿਆਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੈਰਿਜ ਪੈਲੇਸ ਮਾਲਕ ਇਹ ਨਿਸ਼ਚਿਤ ਕਰਨ ਕਿ ਵਿਆਹ ਜਾਂ ਪਾਰਟੀ ਦੌਰਾਨ ਪੈਲੇਸ ਅੰਦਰ ਕੋਈ ਹਥਿਆਰ ਲੈ ਕੇ ਨਾ ਜਾਵੇ, ਜੇਕਰ ਹੁਕਮਾਂ ਦੀ ਉਲੰਘਣਾ ਹੁੰਦੀ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧੀ ਬਕਾਇਦਾ ਆਰਡਰ ਦੀਆਂ ਕਾਪੀਆਂ ਵੀ ਦਿੱਤੀਆਂ ਗਈਆਂ ਹਨ।

ਜਲੰਧਰ ਦਿਹਾਤੀ ਪੁਲਸ ਨੇ ਜ਼ਿਲ੍ਹੇ ’ਚ ਸ਼ਿਕੰਜਾ ਕੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਦੇ ਸਖ਼ਤ ਨਿਰਦੇਸ਼ਾਂ ਤੋਂ ਬਾਅਦ ਅੱਜ ਸੀਨੀਅਰ ਪੁਲਸ ਅਧਿਕਾਰੀਆਂ ਨੇ ਮੈਰਿਜ ਪੈਲੇਸਾਂ ਦੇ ਸੰਚਾਲਕਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਕਿਸੇ ਵੀ ਉਲੰਘਣਾ ਲਈ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ। ਐੱਸ. ਐੱਸ. ਪੀ. ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਸ ਪਹਿਲਕਦਮੀ ਵਿਚ ਵੱਖ-ਵੱਖ ਸਬ-ਡਵੀਜ਼ਨਾਂ ਵਿਚ 89 ਮੈਰਿਜ ਪੈਲੇਸਾਂ ਨੂੰ ਕਵਰ ਕੀਤਾ ਗਿਆ ਹੈ। ਐੱਸ. ਐੱਸ. ਪੀ. ਨੇ ਬਿਲਕੁਲ ਸਪੱਸ਼ਟ ਕਿਹਾ ਕਿ ਮੈਰਿਜ ਪੈਲੇਸ ’ਚ ਕੋਈ ਵੀ ਹਥਿਆਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮਾਲਕਾਂ ਨੂੰ ਡੀ. ਸੀ. ਦੇ ਹੁਕਮਾਂ ਦੀਆਂ ਕਾਪੀਆਂ ਦਿੱਤੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਅੱਜ ਐੱਸ. ਪੀ. ਜਸਰੂਪ ਕੌਰ ਬਾਠ (ਨਕੋਦਰ ਅਤੇ ਸ਼ਾਹਕੋਟ), ਐੱਸ. ਪੀ. ਮੁਖਤਿਆਰ ਰਾਏ (ਆਦਮਪੁਰ ਅਤੇ ਕਰਤਾਰਪੁਰ), ਐੱਸ. ਪੀ. ਮਨਪ੍ਰੀਤ ਸਿੰਘ ਢਿੱਲੋਂ (ਫਿਲੌਰ) ਸਬ-ਡਵੀਜ਼ਨਾਂ ਵਿਚ ਉਕਤ ਪੁਲਸ ਅਧਿਕਾਰੀਆਂ ਦੀ ਪ੍ਰਧਾਨਗੀ ਹੇਠ ਮੀਟਿੰਗ ਵਿਚ ਕ੍ਰਮਵਾਰ 33, 34 ਅਤੇ 22 ਮੈਰਿਜ ਪੈਲੇਸ ਦੇ ਨੁਮਾਇੰਦਿਆਂ ਨੇ ਭਾਗ ਲਿਆ। ਐੱਸ. ਐੱਸ. ਪੀ. ਨੇ ਕਿਹਾ ਕਿ ਵਿਆਹ ਦੇ ਸੀਜ਼ਨ ਦੌਰਾਨ ਸੀਨੀਅਰ ਅਧਿਕਾਰੀ ਅਚਨਚੇਤ ਚੈਕਿੰਗ ਕਰਨਗੇ। ਜੇਕਰ ਕੋਈ ਉਲੰਘਣਾ ਹੋਈ ਤਾ ਪੈਲੇਸ ਦੇ ਮਾਲਕਾਂ ਵਿਰੁੱਧ ਤੁਰੰਤ ਐੱਫ. ਆਈ. ਆਰ. ਕੀਤੀ ਜਾਵੇਗੀ। ਇਸ ਦੌਰਾਨ ਮੈਰਿਜ ਪੈਲਸ ਮਾਲਕਾਂ ਨੇ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਪੁਲਸ ਵਿਭਾਗ ਨੇ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਧਿਕਾਰਤ ਚੈਨਲਾਂ ਰਾਹੀਂ ਇਨ੍ਹਾਂ ਹੁਕਮਾਂ ਦੀ ਕਿਸੇ ਵੀ ਉਲੰਘਣਾ ਦੀ ਰਿਪੋਰਟ ਕਰਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇਟਲੀ ‘ਚ ਭਿਆਨਕ ਸੜਕ ਹਾਦਸਾ: ਭਾਰਤੀ ਮੂਲ ਦੇ 2 ਫੁੱਟਬਾਲ ਖਿਡਾਰੀਆਂ ਦੀ ਮੌਤ

ਹਰਸਿਮਰਤ ਕੌਰ ਬਾਦਲ ਵੱਲੋਂ ਬੱਚਿਆਂ ਵਿਚ ਨਸ਼ਿਆਂ ਦੀ ਵਰਤੋਂ ਰੋਕਣ ਵਾਸਤੇ ਪ੍ਰਾਈਵੇਟ ਮੈਂਬਰ ਬਿੱਲ ਪੇਸ਼