ਚੰਡੀਗੜ੍ਹ, 11 ਜਨਵਰੀ 2023 – ਪੀ.ਸੀ.ਐੱਸ.ਅਧਿਕਾਰੀਆਂ ਵਲੋਂ ਹੜਤਾਲ ਖ਼ਤਮ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਹੁਣ ਪੀ.ਸੀ.ਐਸ.ਅਧਿਕਾਰੀਆਂ ਵੱਲੋਂ ਕੰਮ ’ਤੇ ਪਰਤਣ ਦਾ ਫ਼ੈਸਲਾ ਲਿਆ ਗਿਆ ਹੈ। ਇਹ ਜਾਣਕਾਰੀ ਮੀਟਿੰਗ ਮਗਰੋਂ ਵੇਨੂ ਪ੍ਰਸਾਦ ਨੇ ਦਿੱਤੀ ਜਾਣਕਾਰੀ।
ਵੇਨੂ ਪ੍ਰਸਾਦ ਨੇ ਜਾਣਕਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਕਿਸੇ ਨਾਲ ਧੱਕਾ ਨਹੀਂ ਹੋਵੇਗਾ, ਪਰ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ। ਪੀ.ਸੀ.ਐੱਸ.ਅਧਿਕਾਰੀ ਵੀ ਮੁੱਖ ਮੰਤਰੀ ਦੇ ਨਾਲ ਭ੍ਰਿਸ਼ਟਾਚਾਰੀ ਦੇ ਖਿਲਾਫ਼ ਲੜਨਗੇ। ਇਸ ਤੋਂ ਬਿਨਾ 9 ਤਾਰੀਕ ਨੂੰ ਮੁੱਖ ਮੰਤਰੀ ਦੀ ਬੈਠਕ ‘ਚ ਜੋ ਮੰਗਾਂ ਸੀ, ਉਨ੍ਹਾਂ ‘ਤੇ ਯੋਗ ਕਰਵਾਈ ਹੋਵੇਗੀ।
ਇਸ ਤੋਂ ਬਿਨਾਂ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਸ ‘ਚ ਸਿਵਲ ਤੇ ਵਿਜੀਲੈਂਸ ਦੇ ਅਧਿਕਾਰੀ ਸ਼ਾਮਿਲ ਹੋਣਗੇ, ਜੋ ਮਾਮਲਿਆਂ ਦੀ ਜਾਂਚ ਕਰਨਗੇ।