ਵਿਦਿਆਰਥੀ ਨੇ 7ਵੀਂ ਮੰਜ਼ਿਲ ਤੋਂ ਮਾਰੀ ਛਾਲ: ਨਕਲ ਕਰਦਾ ਫੜਿਆ ਗਿਆ ਸੀ

ਲੁਧਿਆਣਾ, 21 ਮਈ 2024 – ਲੁਧਿਆਣਾ ਦੇ ਪੀਸੀਟੀਈ ਕਾਲਜ ਦੇ ਬੀ.ਕਾਮ ਵਿਦਿਆਰਥੀ ਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਰਨ ਵਾਲੇ ਵਿਦਿਆਰਥੀ ਦਾ ਨਾਂ ਸ਼ਮਸ਼ੇਰ ਹੈ। ਵਿਦਿਆਰਥੀ ਦੀ ਡੀਐਮਸੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਵਿਦਿਆਰਥੀ ਦਾ ਅੱਜ ਵਾਤਾਵਰਨ ਵਿਗਿਆਨ ਦਾ ਪੇਪਰ ਸੀ। ਪ੍ਰੀਖਿਆ ਦੌਰਾਨ ਅਧਿਆਪਕ ਨੂੰ ਸ਼ਮਸ਼ੇਰ ‘ਤੇ ਨਕਲ ਕਰਨ ਦਾ ਸ਼ੱਕ ਹੋਇਆ। ਜਦੋਂ ਉਨ੍ਹਾਂ ਨੇ ਇਸ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਸ਼ਮਸ਼ੇਰ ਦੇ ਕੋਲ ਜਿਓਮੈਟਰੀ ਬਾਕਸ ਵਿੱਚੋਂ ਸਲਿੱਪਾਂ ਮਿਲੀਆਂ।

ਸਵਾਲਾਂ ਦੇ ਜਵਾਬ ਸਲਿੱਪਾਂ ‘ਤੇ ਲਿਖੇ ਹੋਏ ਸਨ। ਅਧਿਆਪਕ ਨੇ ਤੁਰੰਤ ਉਸ ਨੂੰ ਐਗਜ਼ਾਮੀਨਰ ਸੁਪਰਡੈਂਟ ਕੋਲ ਭੇਜ ਦਿੱਤਾ। ਉਥੇ ਸ਼ਮਸ਼ੇਰ ਨੇ ਆਪਣੀ ਗਲਤੀ ਕਬੂਲੀ। ਇਸ ਦੌਰਾਨ ਉਹ ਪ੍ਰੀਖਿਆ ਕੇਂਦਰ ਛੱਡ ਕੇ ਕਾਲਜ ਦੀ ਕਿਸੇ ਹੋਰ ਇਮਾਰਤ ਵਿੱਚ ਚਲਾ ਗਿਆ। ਸ਼ਮਸ਼ੇਰ ਨੇ ਉਸ ਇਮਾਰਤ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਅਧਿਆਪਕ ਖੂਨ ਨਾਲ ਲੱਥਪੱਥ ਹਾਲਤ ‘ਚ ਸ਼ਮਸ਼ੇਰ ਨੂੰ ਤੁਰੰਤ ਡੀਐੱਮਸੀ ਹਸਪਤਾਲ ਲੈ ਗਏ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਾਈ ਟੈਕ ਨਾਕੇ ‘ਤੇ ਨੌਜਵਾਨ ਨੇ ਪੁਲਿਸ ਵਾਲੇ ‘ਤੇ‌ ਚਲਾ ਦਿੱਤੀਆਂ ਸਿੱਧੀਆਂ ਗੋਲੀਆਂ, ਮਸਾ ਬਚਿਆ ਏਐਸਆਈ

ਫਾਜ਼ਿਲਕਾ ‘ਚ ਭਾਰਤ-ਪਾਕਿ ਸਰਹੱਦ ਸੀਲ: ਡੀਸੀ ਅਤੇ ਐੱਸਐੱਸਪੀ ਸੁਰੱਖਿਆ ਦੀ ਦੂਜੀ ਲਾਈਨ ‘ਤੇ ਪਹੁੰਚੇ, ਸੀਸੀਟੀਵੀ ਲਗਾਉਣ ਦੇ ਦਿੱਤੇ ਹੁਕਮ