ਤਪਾ ਮੰਡੀ, 6 ਅਪ੍ਰੈਲ 2022 – ਸਬ-ਡਵੀਜ਼ਨ ਤਪਾ ਦੇ ਸਰਕਾਰੀ ਹਸਪਤਾਲ ‘ਚ 45 ਦੇ ਕਰੀਬ ਕਰਮਚਾਰੀਆਂ ਨੂੰ ਤਨਖ਼ਾਹ ਨਾ ਦੇਣ ਦਾ ਨੋਟਿਸ ਸਾਹਮਣੇ ਆਇਆ ਹੈ। ਇਸ ਸੰਬੰਧ ਵਿਚ ਕਰਮਚਾਰੀਆਂ ਨੂੰ ਕੰਪਨੀ ਰਾਹੀ ਇਕ ਨੋਟਿਸ ਭੇਜ ਦਿੱਤਾ ਗਿਆ ਹੈ। ਇਸ ਨੋਟਿਸ ਨੂੰ ਲੈ ਕੇ ਮੁਲਾਜ਼ਮਾਂ ‘ਚ ਕਾਫ਼ੀ ਹਫੜਾ-ਦਫੜੀ ਮਚ ਗਈ ਹੈ।
ਹੁਕਮਾਂ ‘ਚ ਕਿਹਾ ਗਿਆ ਹੈ ਕਿ ਸਬ ਡਵੀਜ਼ਨਲ ਹਸਪਤਾਲ ਤਪਾ ਵਿਖੇ ਕੰਮ ਕਰ ਰਹੇ ਕਰਮਚਾਰੀਆਂ ਦੀ ਤਨਖਾਹ ਦੇਣ ਸਬੰਧੀ ਯੂਜਰ ਚਾਰਜਿਜ ਵਿੱਚ ਫੰਡ ਉਪਲਬਧ ਨਹੀਂ ਹਨ, ਜਿਸ ਕਾਰਨ ਸਬੰਧਿਤ ਕਰਮਚਾਰੀਆਂ ਦੀਆਂ ਸੇਵਾਵਾਂ ਖਤਮ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ।