ਬਰਨਾਲਾ ‘ਚ ਚੱਲਦੀ ਬੱਸ ‘ਚ ਅਚਾਨਕ ਲੱਗੀ ਭਿਆਨਕ ਅੱਗ, ਸਵਾਰੀਆਂ ਨੇ ਬੱਸ ‘ਚੋਂ ਛਾਲ ਮਾਰ ਕੇ ਬਚਾਈ ਜਾਨ

  • ਬੱਸ ਬਠਿੰਡਾ ਤੋਂ ਬਰਨਾਲਾ ਆ ਰਹੀ ਸੀ,
  • ਜਾਨੀ ਨੁਕਸਾਨ ਹੋਣ ਤੋਂ ਰਿਹਾ ਬਚਾਅ

ਬਰਨਾਲਾ, 1 ਦਸੰਬਰ 2023 – ਬਰਨਾਲਾ ਬੱਸ ਸਟੈਂਡ ਤੋਂ ਕੁਝ ਦੂਰੀ ‘ਤੇ ਬੱਸ ਸਟੈਂਡ ਵੱਲ ਨੂੰ ਆ ਰਹੀ ਇੱਕ ਨਿੱਜੀ ਬੱਸ ‘ਚ ਅਚਾਨਕ ਭਿਆਨਕ ਅੱਗ ਲੱਗ ਗਈ। ਬੱਸ ‘ਚ ਸਵਾਰ ਸਵਾਰੀਆਂ ਨੇ ਬੱਸ ‘ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਸਾਰੇ ਜਣੇ ਠੀਕ ਹਨ, ਕੁਝ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਬੱਸ ਬਠਿੰਡਾ ਤੋਂ ਆ ਰਹੀ ਸੀ। ਇਸ ਦਾ ਆਖਰੀ ਸਟਾਪ ਬਰਨਾਲਾ ਬੱਸ ਸਟੈਂਡ ‘ਤੇ ਸੀ, ਜਿਸ ਕਾਰਨ ਖੁਸ਼ਕਿਸਮਤੀ ਨਾਲ ਬੱਸ ‘ਚ ਸਵਾਰੀਆਂ ਦੀ ਗਿਣਤੀ ਘੱਟ ਸੀ, ਜਿਸ ਕਾਰਨ ਬੱਸ ‘ਚੋਂ ਉਤਰਦੇ ਸਮੇਂ ਕੰਮ ‘ਤੇ ਜਾ ਰਹੇ ਕੁਝ ਬਜ਼ੁਰਗ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਅੱਗ ਤੋਂ ਬਾਅਦ ਲੋਕ ਘਬਰਾ ਗਏ ਅਤੇ ਬਾਹਰ ਨਿੱਕਲਣ ਦੀ ਕਾਹਲੀ ਕਾਰਨ ਸਵਾਰੀਆਂ ਡਿੱਗ ਗਈਆਂ। ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।

ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਮੌਕੇ ‘ਤੇ ਮੌਜੂਦ ਲੋਕਾਂ ਦੇ ਸਹਿਯੋਗ ਨਾਲ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਅੱਗ ‘ਤੇ ਕਾਬੂ ਪਾਇਆ ਗਿਆ।

ਮੌਕੇ ‘ਤੇ ਮੌਜੂਦ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬਿ੍ਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੱਸ ‘ਚ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਬਾਕੀ ਸਵਾਰੀਆਂ ਸੁਰੱਖਿਅਤ ਹਨ ਅਤੇ ਬੱਸ ਕਾਫੀ ਹੱਦ ਤੱਕ ਨੁਕਸਾਨੀ ਗਈ ਹੈ। ਬੱਸ ‘ਚ ਲੱਗੀ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

MLA ਗੱਜਣਮਾਜਰਾ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜਿਆ

5 ਰਾਜਾਂ ਦੀਆਂ ਚੋਣਾਂ ਦੇ ਐਗਜ਼ਿਟ ਪੋਲ ਆਏ ਸਾਹਮਣੇ, 2 ‘ਚ BJP, 2 ‘ਚ ਕਾਂਗਰਸ ਅਤੇ 1 ਸੂਬੇ ‘ਚ ਹੰਗ ਅਸੈਂਬਲੀ ਦੀ ਸੰਭਾਵਨਾ