ਸੁਖਬੀਰ ਬਾਦਲ ਵੱਲੋਂ ਨੌਜਵਾਨ ਆਗੂ ਰਣਬੀਰ ਢਿੱਲੋਂ ਰਾਣਾ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਕੌਮੀ ਪ੍ਰਧਾਨ ਨਿਯੁਕਤ

  • ਆਸ ਕਰਦੇ ਹਾਂ ਕਿ ਰਣਬੀਰ ਸਿੰਘ ਢਿੱਲੋਂ ਰਾਣਾ ਸਖ਼ਤ ਮਿਹਨਤ ਕਰ ਕੇ ਵਿਦਿਆਰਥੀਆਂ ਦੇ ਨਾਲ ਰਲ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨਗੇ: ਡਾ. ਚੀਮਾ

ਚੰਡੀਗੜ੍ਹ, 21 ਜਨਵਰੀ 2024: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਨੌਜਵਾਨ, ਗਤੀਸ਼ੀਲ ਤੇ ਸਖ਼ਤ ਮਿਹਨਤੀ ਆਗੂ ਸਰਦਾਰ ਰਣਬੀਰ ਸਿੰਘ ਢਿੱਲੋਂ ਰਾਣਾ ਨੂੰ ਪਾਰਟੀ ਦੇ ਵਿਦਿਆਰਥੀ ਵਿੰਗ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਦਾ ਕੌਮੀ ਪ੍ਰਧਾਨ ਨਿਯੁਕਤ ਕੀਤਾ ਹੈ।

ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਕਿ ਰਣਜੀਤ ਸਿੰਘ ਢਿੱਲੋਂ ਰਾਣਾ ਇਕ ਮਿਹਨਤੀ ਤੇ ਨੌਜਵਾਨ ਆਗੂ ਹੈ ਜੋ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਨਾਲ ਰਲ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਕੰਮ ਕਰਨਗੇ। ਉਹਨਾਂ ਕਿਹਾ ਕਿ ਐਸ ਓ ਆਈ ਦੀਆਂ ਪੰਜਾਬ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਤੇ ਕੁਝ ਬਾਹਰਲੀਆਂ ਯੂਨੀਵਰਸਿਟੀਆਂ ਵਿਚ ਸ਼ਾਖ਼ਾਵਾਂ ਹਨ। ਉਹਨਾਂ ਕਿਹਾ ਕਿ ਨੌਜਵਾਨ ਸ਼ਕਤੀ ਇਸ ਵੇਲੇ ਸਭ ਤੋਂ ਮਜ਼ਬੂਤ ਹੈ ਤੇ ਨੌਜਵਾਨਾਂ ਨ ਸਮਝ ਲਿਆ ਹੈ ਕਿ ਕਾਂਗਰਸ ਤੇ ਆਪ ਨੇ ਨੌਜਵਾਨ ਵਰਗ ਨਾਲ ਧੋਖਾ ਕੀਤਾ ਹੈ ਅਤੇ ਹੁਣ ਉਹ ਐਸ ਓ ਆਈ ਜ਼ਰੀਏ ਅਕਾਲੀ ਦਲ ਨਾਲ ਵੱਡੀ ਗਿਣਤੀ ਵਿਚ ਜੁੜ ਰਹੇ ਹਨ।

ਉਹਨਾਂ ਨੇ ਐਸ ਓ ਆਈ ਦੇ ਕੌਮੀ ਪ੍ਰਧਾਨ ਨੂੰ ਨਵੀਂ ਨਿਯੁਕਤੀ ਲਈ ਸ਼ੁਭ ਇੱਛਾਵਾਂ ਵੀ ਭੇਂਟ ਕੀਤੀਆਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭੂਆ ਆਪਣੇ ਅਪਾਹਿਜ ਮੁੰਡੇ ਨਾਲ ਕਰ ਰਹੀ ਸੀ ਆਪਣੀ ਨਾਬਾਲਿਗ ਭਤੀਜੀ ਦਾ ਵਿਆਹ, ਮੌਕੇ ‘ਤੇ ਪਹੁੰਚੀ ਪੁਲਿਸ

ਅੱਜ ਤੋਂ ਰਾਮਲੱਲਾ ਮੰਦਰ ‘ਚ ਪੂਜਾ ਅਤੇ ਦਰਸ਼ਨ ਸ਼ੁਰੂ, ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਪਹਿਲੇ ਦਿਨ ਸ਼ਰਧਾਲੂ ਵੱਡੀ ਗਿਣਤੀ ‘ਚ ਆਏ