Mother Day ਵਾਲੇ ਦਿਨ ਸੁਖਬੀਰ ਬਾਦਲ ਨੇ ਆਪਣੀ ਮਾਂ ਨੂੰ ਯਾਦ ਕਰਦਿਆਂ ਕੀਤੀ ਭਾਵੁਕ ਪੋਸਟ

ਚੰਡੀਗੜ੍ਹ, 14 ਮਈ 2023 – Mother Day ਮੌਕੇ ਸੁਖਬੀਰ ਬਾਦਲ ਨੇ ਆਪਣੀ ਮਾਤਾ ਸੁਰਿੰਦਰ ਕੌਰ ਨੂੰ ਯਾਦ ਕੀਤਾ ਹੈ। ਸੁਖਬੀਰ ਬਾਦਲ ਨੇ ਆਪਣੀ ਮਾਤਾ ਸੁਰਿੰਦਰ ਕੌਰ ਦੀ ਫੋਟੋ ਅੱਗੇ ਹੱਥ ਜੋੜ ਕੇ ਮੱਥਾ ਟੇਕਿਆ। ਜਿਸ ਦੀ ਤਸਵੀਰ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਪੋਸਟ ਕੀਤੀ।

ਸੁਖਬੀਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਲਿਖਿਆ ਕਿ ਉਹ ਮਾਤਾ ਸੁਰਿੰਦਰ ਕੌਰ ਨਾਲ ਪਿਆਰ ਭਰੇ ਰਿਸ਼ਤੇ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ। ਸੁਖਬੀਰ ਨੇ ਲਿਖਿਆ ਕਿ ਹਰ ਔਖੀ ਘੜੀ ‘ਚ ਮਾਂ ਦਾ ਆਸ਼ੀਰਵਾਦ ਲੈ ਕੇ ਚੱਲਦਾ ਹੈ। ਉਹ ਹਮੇਸ਼ਾ ਮਾਂ ਨੂੰ ਆਪਣੇ ਆਲੇ-ਦੁਆਲੇ ਮਹਿਸੂਸ ਕਰਦਾ ਹੈ। ਬਾਦਲ ਨੇ ਲਿਖਿਆ ਕਿ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਮਨ ਬਹੁਤ ਉਦਾਸ ਹੈ ਪਰ ਉਹ ਜਾਣਦੇ ਹਨ ਕਿ ਮਾਤਾ-ਪਿਤਾ ਜਿੱਥੇ ਵੀ ਹਨ ਉਨ੍ਹਾਂ ਨੂੰ ਅਸੀਸ ਦਿੰਦੇ ਰਹਿਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨੌਜਵਾਨ ਨੂੰ ਅਗਵਾ ਕਰਕੇ ਗੋ+ਲੀਆਂ ਚਲਾਉਣ ਦਾ ਮਾਮਲਾ: ਮਾਸਟਰ ਮਾਈਂਡ ਕਾਬੂ

CM ਮਾਨ ਆਪਣੇ ਪਿਤਾ ਦੀ ਬਰਸੀ ਮੌਕੇ ਭਾਵੁਕ ਹੋਏ