ਪ੍ਰਧਾਨ ਮੰਤਰੀ ਬਣੇ ਹੰਕਾਰੀ, ਕਿਸਾਨਾਂ ਦੀ ਪੀੜਾ ਨੂੰ ਸਮਝਣ ਨੁੰ ਤਿਆਰ ਨਹੀਂ ਹਨ : ਸੁਖਬੀਰ ਬਾਦਲ

  • ਅਕਾਲੀ ਵਰਕਰਾ ਨੂੰ ਕਿਸਾਨਾਂ ਦੀ ਵੱਧ ਤੋਂ ਵੱਧ ਮਦਦ ਕਰਨ ਵਾਸਤੇ ਆਖਿਆ
  • ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਦਿੱਲੀ ਬਾਰਡਰ ’ਤੇ ਜਾ ਕੇ ਕਿਸਾਨਾਂ ਨਾਲ ਮੁਲਾਕਾਤ ਕਰਨ ਅਤੇ ਉਹਨਾਂ ਦੀ ਗੱਲ ਸੁਣਨ
  • ਕਾਂਗਰਸ ਅਤੇ ਭਾਜਪਾ ਨੁੰ ਦਿੱਤੀ ਚੁਣੌਤੀ, ਆਖਿਆ ਸਾਬਤ ਕਰੋ ਕਿ ਮੈਂ ਖੇਤੀ ਆਰਡੀਨੈਂਸਾਂ ’ਤੇ ਹਸਤਾਖ਼ਰ ਕੀਤੇ ਤੇ ਕਿਹਾ ਕਿ ਉਹਨਾਂ ਨੇ ਤਾਂ ਮੰਤਰੀ ਮੰਡਲ ਦੀ ਮੀਟਿੰਗ ਵਿਚ ਵੀ ਤਜਵੀਜ਼ ਦਾ ਵਿਰੋਧ ਕੀਤਾ ਸੀ

ਤਲਵੰਡੀ ਸਾਬੋ, 2 ਜਨਵਰੀ 2021 – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਆਖਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬਹੁਤ ਹੰਕਾਰੀ ਹੋ ਗਏ ਹਨ ਅਤੇ ਉਹਨਾਂ ਨੂੰ ਬਾਰਡਰਾ ’ਤੇ ਸ਼ਾਂਤੀਪੂਰਨ ਢੰਗ ਨਾਲ ਡਟੇ ਕਿਸਾਨਾਂ, ਜੋ ਕਿ ਬਹੁਤ ਹੀ ਕੜਾਕੇ ਦੀ ਠੰਢ ਵਿਚ ਰੋਸ ਪ੍ਰਗਟ ਕਰ ਰਹੇ ਹਨ, ਦੀ ਪੀੜਾ ਦੀ ਕੋਈ ਪਰਵਾਹ ਨਹੀਂ ਹੈ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਾਨਸਾ ਤੇ ਬਠਿੰਡਾ ਜ਼ਿਲਿ੍ਹਆਂ ਦੇ 12 ਕਿਸਾਨ ਜੋ ਚਲ ਰਹੇ ਸੰਘਰਸ਼ ਦੌਰਾਨ ਸ਼ਹੀਦ ਹੋਏ, ਨਮਿਤ ਰੱਖੇ ਭੋਗ ਸਮਾਗਮ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਜੋ ਲੋਕ ਹਊਮੈ ਨਾਲ ਭਰ ਜਾਂਦੇ ਹਨ, ਉਹਨਾਂ ਦੀ ਸਾਰ ਫਿਰ ਪਰਮਾਤਮਾ ਆਪ ਲੇੀਦਾ ਹੈ। ਉਹ ਲੋਕਾਂ ਦੀਆਂ ਨਜ਼ਰਾਂ ਵਿਚ ਛੇਤੀ ਖਤਮ ਹੋ ਜਾਂਦੇ ਹਨ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਸਾਨ ਸੰਘਰਸ਼ ਦੀ ਸਫਲਤਾ ਲਈ ਸੰਗਤ ਾਲ ਰਲ ਕੇ ਅਰਦਾਸ ਕੀਤੀ ਤੇ ਉਹਨਾਂ ਨੇ ਅਕਾਲੀ ਵਰਕਰਾ ਨੂੰ ਵੀ ਆਖਿਆ ਕਿ ਉਹ ਯਕੀਨੀ ਬਣਾਉਣ ਕਿ ਸਾਂਝੇ ਹਿੱਤਾ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਉਹਨਾਂ ਕਿਹਾ ਕਿ ਹਰ ਅਕਾਲੀ ਵਰਕਰ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਕਿਸਾਨਾਂ ਦੀ ਮਦਦ ਕਰੇ। ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕਿਸਾਨਾਂ ਦੀ ਹਰ ਸੰਭਵ ਮਦਦ ਕਰਨ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ। ਉਹਨਾਂ ਨੇ ਉੱਤਰਾਖੰਡ ਤੇ ਰਾਜਸਥਾਨ ਦੇ ਕਿਸਾਨਾਂ ਦਾ ਵੀ ਧੰਨਵਾਦ ਕੀਤਾ ਜੋ ਅਕਾਲੀ ਦਲ ਵੱਲੋਂ ਕੀਤੀ ਪਹਿਲ ਮਗਰੋਂ ਕਿਸਾਨ ਸੰਘਰਸ਼ ਵਿਚ ਸ਼ਾਮਲ ਹੋਏ ਹਨ।
ਇਸ ਮੌਕੇ ਸਰਦਾ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ ਹੇ ਤੇ ਹਮੇਸ਼ਾ ਉਹਨਾਂ ਲਈ ਅੱਗੇ ਹੋ ਕੇ ਲੜਾਈ ਲੜੀ ਹੇ ਤੇ ਪਾਰਟੀ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਸਭ ਤੋਂ ਪਹਿਲਾਂ ਗ੍ਰਿਫਤਾਰੀ ਦਿੱਤੀ ਸੀ।

ਉਹਨਾਂ ਕਿਹਾ ਕਿ ਅਕਾਲੀ ਦਲ ਇਸ ਤੱਥ ਤੋਂ ਭਲੀ ਭਾਂਤ ਜਾਣੂ ਹੈ ਕਿ ਪੰਜਾਬ ਤਾਂ ਹੀ ਖੁਸ਼ਹਾਲ ਹੋ ਸਕਦਾ ਹੈ ਜੇਕਰ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਬਣੀ ਰਹੇ। ਉਹਨਾਂ ਕਿਹਾ ਕਿ ਬਾਦਲ ਸਾਹਿਬ ਦੀਆਂ ਸਾਰੀਆਂ ਨੀਤੀਆਂ ਦਾ ਮਕਸਦ ਇਸਨੂੰ ਯਕੀਨੀ ਬਣਾਉਣਾ ਰਿਹਾ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਵਿਕਾਸ ਅਕਾਲੀ ਦਲ ਦੀ ਬਦੌਲਤ ਹੀ ਹੋਇਆ ਹੈ। ਉਹਨਾਂ ਕਿਹਾ ਕਿ ਭਾਵੇਂ ਸੂਬੇ ਨੂੰ ਬਿਜਲੀ ਸਰਪਲੱਸ ਬਣਾਉਣ ਦਾ ਮਾਮਲਾ ਹੋਵੇ ਜਾ ਫਿਰ ਖੇਤੀਬਾੜੀ ਖੇਤਰ ਨੂੰ ਹੁਲਾਰਾ ਦੇਣ ਵਾਸਤੇ ਸਿੰਜਾਈ ਸਹੂਲਤਾਂ ਕਾਇਮ ਕਰਨ ਜਾਂ ਫਿਰ ਸਾਰੇ ਧਰਮਾਂ ਦੇ ਪਵਿੱਤਰ ਅਸਥਾਨਾਂ ਦੇ ਵਿਕਾਸ ਦਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਨੀਤੀ ਅਪਣਾਈ ਹੈ।

ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਕਸ ਨੂੰ ਭਾਰਤ ਹੀ ਲਹੀੀ ਬਲਕਿ ਦੁਨੀਆ ਭਰ ਵਿਚ ਧੱਕਾ ਵੱਜਾ ਹੈ ਤੇ ਹੁਣ ਸਮਾਂ ਦੂਰ ਨਹੀਂ ਜਦੋਂ ਉਹਨਾਂ ਦੀ ਕੁਰਸੀ ਵੀ ਖਤਰੇ ਵਿਚ ਹੋਵੇਗੀ। ਉਹਨਾਂ ਨੇ ਸ੍ਰੀ ਮੋਦੀ ਨੂੰ ਅਪੀਲ ਕੀਤੀ ਕਿ ਉਹ ਸੰਘਰਸ਼ ਕਰ ਰਹੇ ਕਿਸਾਨਾਂ ਕੋਲ ਜਾਣ ਅਤੇ ਉਹਨਾਂ ਦੀ ਗੱਲ ਸੁਣਨ ਕਿਉਂਕਿ ਮੋਦੀ ਦੇ ਮੰਤਰੀਆਂ ਵਿਚ ਪ੍ਰਧਾਨ ਮੰਤਰੀ ਨੂੰ ਸੱਚਣ ਦੱਸਣ ਦੀ ਜ਼ੁਰੱਅਤ ਨਹੀਂ ਹੈ। ਉਹਲਾ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨੇ ਸੰਜੀਦਗੀ ਨਾਲ ਕਿਸਾਨਾਂ ਦੀ ਗੱਲ ਸੁਣੀ ਹੁੰਦੀ ਤਾਂ ਫਿਰ ਉਹ ਤਿੰਨੋਂ ਖੇਤੀ ਐਕਟ ਖਾਰਜ ਕਰ ਦਿੰਦੇ। ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਿੱਧਾ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਕਿਉਂਕਿ ਮੰਤਰੀਆਂ ਨਾਲ ਕੀਤੀ ਜਾ ਰਹੀ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲ ਰਿਹਾ।

ਉਹਨਾਂ ਨੇ ਭਾਜਪਾ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਕਿ ਕਿਸਾਨਾਂ ਦੀਆਂ ਚਾਰ ਵਿਚੋੋਂ ਦੋ ਮੰਗਾਂ ਮੰਨ ਲਈਆਂ ਗਈਆਂ ਹਨ, ਨੂੰ ਵੀ ਖਾਰਜ ਕਰਦਿਆਂ ਕਿਹਾ ਕਿ ਤਜਵੀਜ਼ਸ਼ੁਦਾ ਬਿੱਲਾਂ ਨੂੰ ਪੇਸ਼ ਨਾ ਕਰਨਾ ਕੋਈ ਵੱਡੀ ਗੱਲ ਨਹੀੀ ਹੇ ਤੇ ਮੁੱਖ ਮੁੱਦਾ ਤਾਂ ਐਮ ਐਸ ਪੀ ‘ਤੇ ਯਕੀਨੀ ਸਰਕਾਰੀ ਖਰੀਦ ਦਾ ਹੈ ਜੋ ਅਣਸੁਲਝਿਆ ਹੈ।
ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਉਹਨਾਂ ਸਿਆਸੀ ਪਾਰਟੀਆਂ ਦੀ ਵੀ ਨਿਖੇਧੀ ਕੀਤੀ ਜੋ ਇਹ ਝੂਠਾ ਪ੍ਰਚਾਰ ਕਰ ਰਹੀਆਂ ਹਲ ਕਿ ਉਹਨਾਂ ਨੇ ਤਿੰਨ ਖੇਤੀ ਐਕਟਾਂ ’ਹਸਤਾਖਰ ਕੀਤੇ ਹਨ। ਇਹਨਾਂ ਬਿਆਨਾਂ ਨੁੰ ਕੋਰਾ ਝੂਠ ਕਰਾਰ ਦਿੰਦਿਆਂ ਉਹਨਾਂ ਨੇ ਕਾਂਗਰਸ ਅਤੇ ਭਾਜਪਾ ਨੁੰ ਚੁਣੌਤੀ ਦਿੱਤੀ ਕਿ ਉਹ ਸਾਬਤ ਕਰਨ ਕਿ ਉਹਨਾਂ ਨੇ ਖੇਤੀ ਐਕਟਾਂ ਬਾਰੇ ਸਫੇ ‘ਤੇ ਹਸਤਾਖਰ ਕੀਤੇ ਹਨ।
ਉਹਨਾਂ ਕਿਹਾ ਕਿ ਮੇਰੀ ਜ਼ਮੀਰ ਸਪਸ਼ਟ ਹੈ। ਜਦੋਂ ਇਹ ਬਿੱਲ ਸੰਸਦ ਅੱਗੇ ਪੇਸ਼ ਕੀਤੇ ਗਹੇ ਤਾਂ ਮੈਂ ਵਿਰੋਧ ਕੀਤਾ ਸੀ ਬਲਕਿ ਮੈਂ ਹਸਪਤਾਲ ਦੇ ਆਈ ਸੀ ਯੁ ਵਿਚ ਦਾਖਲ ਆਪਣੇ ਮਾਪਿਆਂ ਨੂੰ ਛੱਡ ਕੇ ਦਿੱਲੀ ਆਹੀ ਸੀ ਤਾਂ ਜੋ ਕਿਸਾਨਾਂ ਦਾ ਪੱਖ ਰੱਖਿਆ ਜਾ ਸਕੇ।

ਮੈਂ ਪ੍ਰਧਾਨ ਮੰਤਰੀ ਨੂੰ ਵੀ ਚੇਤਾਵਨੀ ਦਿੱਤੀ ਸੀ ਕਿ ਇਹਨਾਂ ਬਿੱਲਾਂ ਦੇ ਗੰਭੀਰ ਨਤੀਜੇ ਨਿਕਲਣਗੇ ਪਰ ਮੇਰੀ ਗੱਲ ਸੁਣੀ ਨਹੀਂ ਗਈ।
ਕੈਪਟਨ ਅਮਰਿੰਦਰ ਸਿੰਘ ‘ਤੇ ਵਰ੍ਹਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਉਹ ਉਹਨਾਂ ਨੁੰ ਚੁਣੌਤੀ ਦਿੰਦੇ ਹਨ ਕਿ ਉਹ ਸਾਬਤ ਕਰਨ ਕਿ ਉਨਾਂ ਨੇ ਤਿੰਨ ਆਰਡੀਨੈਂਸ ਪ੍ਰਵਾਨ ਕਰਨ ਦਾ ਭਰੋਸਾ ਨਹੀਂ ਦਿੱਤਾ ਸੀ। ਉਹਨਾਂ ਕਿਹਾ ਕਿ ਸੰਸਦ ਵਿਚ ਇਕ ਰਾਜ ਮੰਤਰੀ ਨੇ ਵੀ ਇਹ ਐਲਾਨ ਕੀਤਾ ਸੀ ਜਿਸਦਾ ਮੁੱਖ ਮੰਤਰੀ ਨੇ ਖੰਡਨ ਹੀ ਨਹੀਂ ਕੀਤਾ। ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਨੇ ਹਾਲੇ ਤੱਕ ਉਕਤ ਮੰਤਰੀ ਖਿਲਾਫ ਵਿਸ਼ੇਸ਼ ਅਧਿਕਾਰ ਮਤਾ ਪੇਸ਼ ਨਹੀਂ ਕੀਤਾ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਸੀ ਕਿ ਅਸਤੀਫਾ ਉਹਨਾਂ ਦੀ ਜੇਬ ਵਿਚ ਪਿਆ ਹੈ ਅਤੇ ਜੇਕਰ ਖੇਤੀ ਕਾਨੁੰਨ ਰੱਦ ਨਾ ਕੀਤੇ ਗਏ ਤਾਂ ਉਹ ਅਸਤੀਫਾ ਦੇ ਦੇਣਗੇ। ਉਹਨਾਂ ਕਿਹਾ ਕਿ ਮੈਨੁੰ ਲੱਗਦਾ ਹੈ ਕਿ ਉਸਦਾ ਸਮਾਂ ਆ ਗਿਆ ਹੈ।

ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਕੀਤੀ ਗਈ ਤੇ ਇਕ ਲੱਖ ਰੁਪਹੇ ਦੇ ਚੈਕ ਪਿੰਡ ਅੱਕਾਂਵਾਲੀ ਮਾਨਸਾ ਦੇ ਪ੍ਰੀਤਮ ਸਿੰਘ, ਤੇਜ ਕੌਰ ਬਰੇਹ ਮਾਨਸਾ, ਜਗਰਾਜ ਸਿੰਘ ਗੜ੍ਹਦੀ ਮਾਨਸਾ, ਧੰਨ ਸਿੰਘ ਖਿਆਲੀ ਚੇਹਲਾਂ ਮਾਨਸਾ, ਗੁਰਜੰਟ ਸਿੰਘ ਬੱਛੋਆਣਾ ਮਾਨਸਾ, ਮੇਘ ਰਾਜ ਮਹਿਲਾਂ ਸੰਗਰੁਰ, ਲਖਵੀਰ ਸਿੰਘ ਝੰਡੋ ਸੰਗਰੁਰ, ਲਖਵੀਰ ਸਿੰਘ ਲਲਿਆਣਾ ਬਠਿੰਡਾ ਅਤੇ ਰਾਜਿੰਦਰ ਕੌਰ ਗੰਗੋਹਰ ਬਠਿੰਡਾ, ਗੁਰਿੰਦਰ ਕੌਰ ਕੋਟਫੱਤਾ ਮਾਨਸਾ ਅਤੇ ਪਰਮਜੀਤ ਕੌਰ ਸੁਨਾਮ ਦੇ ਪਰਿਵਾਰਾਂ ਨੁੰ ਸੌਂਪੇ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਬਲਵਿੰਦਰ ਸਿੰਘ ਭੁੰਦੜ, ਸਿਕੰਦਰ ਸਿੰਘ ਮਲੂਕਾ, ਜਗਮੀਤ ਸਿੰਘ ਬਰਾੜ, ਜੀਤ ਮਹਿੰਦਰ ਸਿੰਘ ਸਿੱਧੁ, ਦਰਸ਼ਨ ਸਿੰਘ ਕੋਟਫੱਤਾ, ਦਿਲਰਾਜ ਸਿੰਘ ਭੂੰਦੜ, ਹਰਪ੍ਰੀਤ ਸਿੰਘ, ਪਰਮਬੰਸ ਸਿੰਘ ਰੋਮਾਣਾ ਅਤੇ ਬਲਕਾਰ ਸਿੰਘ ਨੇ ਵੀ ਸੰਬੋਧਨ ਕੀਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਏ ਡੀ ਜੀ ਪੀ ਰੇਲਵੇ ਪੰਜਾਬ ਨੂੰ ਸੂਬਾ ਸਰਕਾਰ ਨੇ ਡੀ ਜੀ ਪੀ ਵਜੋਂ ਦਿੱਤੀ ਤਰੱਕੀ

ਪ੍ਰਧਾਨ ਮੰਤਰੀ ਮੋਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਾਲੀ ਗਲਤੀ ਨੂੰ ਨਾ ਦੁਹਰਾਉਣ: ਪਰਮਿੰਦਰ ਢੀਂਡਸਾ