ਨਵੀਂ ਦਿੱਲੀ, 05 ਅਗਸਤ 2022 – ਘਰੇਲੂ ਹਵਾਈ ਉਡਾਣਾਂ ਵਿਚ ਸਫਰ ਕਰਨ ਸਮੇਂ ਸਿੱਖ ਭਾਈਚਾਰੇ ਨੂੰ ਕਿਰਪਾਨ ਪਾ ਕੇ ਸਫਰ ਕਰਨ ਤੋਂ ਰੋਕਣ ਵਾਲੀ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਪਟੀਸ਼ਨਕਰਤਾ ਨੂੰ ਕਿਹਾ ਹੈ ਕੇ ਉਹ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਜਾ ਕੇ ਇਸ ਮਾਮਲੇ ਸੰਬੰਧੀ ਪਟੀਸ਼ਨ ਦਾਇਰ ਕਰ ਸਕਦਾ ਹੈ।
ਘਰੇਲੂ ਟਰਮੀਨਲਾਂ ਅਤੇ ਉਡਾਣਾਂ ਵਿੱਚ ਸਿੱਖ ਸਟਾਫ/ਮੁਸਾਫਰਾਂ ਲਈ ਕਿਰਪਾਨ ਰੱਖਣ ਦੀ ਇਜਾਜ਼ਤ ਦਾ ਵਿਰੋਧ ਕਰਨ ਵਾਲੀ ਪਟੀਸ਼ਨ ਹਿੰਦੂ ਸੈਨਾ ਵਲੋਂ ਪਾਈ ਗਈ ਸੀ। ਪਟੀਸ਼ਨਕਰਤਾ ਹਿੰਦੂ ਸੈਨਾ ਨੇ ਕਿਹਾ ਸੀ ਕਿ ਅਜਿਹੀ ਇਜਾਜ਼ਤ ਨਾਲ ਯਾਤਰੀਆਂ ਨੂੰ ਖ਼ਤਰਾ ਹੋ ਸਕਦਾ ਹੈ।