ਗੁਰਦਾਸਪੁਰ, 24 ਫਰਵਰੀ 2022 – ਸ਼ੋਸਲ ਮੀਡੀਆਂ ’ਤੇ ਇੱਕ ਖਬਰ ਵਾਇਰਲ ਹੋਈ ਹੈ, ਜਿਸ ਵਿਚ ਦੱਸਿਆ ਕਿ ਗਿਆ ਹੈ ਕਿ ਚੋਣ ਡਿਊਟੀ ਦੈਰਾਨ ਗੈਰ-ਹਾਜ਼ਰ ਰਹੇ ਗੁਰਦਾਸਪੁਰ ਜ਼ਿਲ੍ਹੇ ਦੇ 29 ਮੁਲਾਜ਼ਮ ਅਤੇ ਅਫਸਰ ਸਸਪੈਂਡ ਕਰ ਦਿੱਤੇ ਗਏ ਹਨ, ਜੋ ਕਿ ਇਹ ਖਬਰ ਬਿੱਲਕੁਲ ਗਲਤ, ਬੇਬੁਨਿਆਦ ਤੇ ਤੱਥਾਂ ਤੋਂ ਕੋਹਾਂ ਦੂਰ ਹੈ। ਇਸ ਸਬੰਧੀ ਜਾਣਕਾਰੀ ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਸਬੰਧੀ ਕੰਮ ਨੂੰ ਨੇਪਰੇ ਚਾੜ੍ਹਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ /ਕਰਮਚਾਰੀਆਂ ਦੀ ਪੋਲਿੰਗ ਸਟਾਫ ਵਜੋਂ ਡਿਊਟੀ ਲਗਾਈ ਸੀ, ਪ੍ਰੰਤੂ ਚੋਣ ਡਿਊਟੀ ਤੋਂ ਬਹੁਤ ਸਾਰੇ ਅਧਿਕਾਰੀ/ਕਰਮਚਾਰੀ ਗੈਰ ਹਾਜ਼ਰ ਰਹੇ ਸਨ। ਜਿਸ ਕਾਰਨ ਚੋਣਾਂ ਸਬੰਧੀ ਕੰਮ ਵਿਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।
ਜਿਸ ਤਹਿਤ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਲਿਖਿਆ ਗਿਆ ਸੀ ਕਿ ਗੈਰ ਹਾਜਰ ਰਹਿਣ ਵਾਲੇ ਅਧਿਕਾਰੀਆਂ /ਕਰਮਚਾਰੀਆਂ ਦੀ ਜੁਆਬ ਤਲਬੀ ਕਰਕੇ, ਉਨਾਂ ਦਾ ਜਵਾਬ ਲੈਣ ਉਪੰਰਤ ਆਪਣੀ ਟਿੱਪਣੀ ਸਹਿਤ ਮਿਤੀ 25 ਫਰਵਰੀ 2022 ਨੂੰ ਸ਼ਾਮ 5 ਵਜੇ ਤਕ ਦਫਤਰ ਡਿਪਟੀ ਕਮਿਸ਼ਨਰ ਦੇ ਸੁਪਰਡੈਂਟ ਨੂੰ ਭੇਜੇ ਜਾਣ। ਉਨਾਂ ਅੱਗੇ ਕਿਹਾ ਕਿ ਜੇਕਰ ਕਿਸੇ ਅਧਿਕਾਰੀ/ਕਰਮਚਾਰੀ ਦੀ ਡਿਊਟੀ ਦੋਹਰੀ ਲੱਗੀ ਹੋਵੇਗੀ ਤਾਂ ਸਬੰਧਤ ਦਫਤਰ ਦੇ ਮੁਖੀ ਵਲੋਂ ਦੱਸਣ ਉਪਰੰਤ ਉਸਦੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਪਰ ਜੇਕਰ ਕੋਈ ਅਧਿਕਾਰੀ /ਕਰਮਚਾਰੀ ਨੇ ਚੋਣ ਡਿਊਟੀ ਨਹੀਂ ਨਿਭਾਈ ਤਾਂ ਉਸ ਵਿਰੁੱਧ ਚੋਣ ਕਮਿਸ਼ਨ ਦੀਅ ਹਦਾਇਤਾਂ ਤਹਿਤ ਕਾਰਵਾਈ ਹੋਵੇਗੀ।
ਉਨਾਂ ਦੁਬਾਰਾ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਗੁਰਦਾਸਪੁਰ ਅੰਦਰ ਕੋਈ ਅਧਿਕਾਰੀ/ਕਰਮਚਾਰੀ ਸਸਪੈਂਡ ਨਹੀਂ ਕੀਤੀ ਗਿਆ ਹੈ। ਉਪਰੋਕਤ ਖਬਰ ਗਲਤ ਤੇ ਤੱਥਾਂ ਤੋਂ ਕੋਹਾਂ ਦੂਰ ਹੈ। ਉਨਾਂ ਅੱਗੇ ਸਖ਼ਤ ਸਬਦਾਂ ਵਿਚ ਕਿਹਾ ਕਿ ਇਹ ਗਲਤ ਖਬਰ ਛਾਪਣ ਵਾਲੇ ਵਿਰੁੱਧ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।