ਬੱਸ ਨਾਲ ਟੱਕਰਾਈ ਸਵਿਫਟ ਕਾਰ, 22 ਸਾਲਾਂ ਪੁੱਤ ਦੀ ਮੌਤ, ਪਿਤਾ ਗੰਭੀਰ ਜ਼ਖਮੀ

ਗੁਰਦਾਸਪੁਰ, 2 ਨਵੰਬਰ 2023 – ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਫਤਹਿਗੜ ਚੂੜੀਆਂ ਵਿੱਚ ਸੰਗਤਪੁਰ ਸੜਕ ਉਪਰ ਨਿੱਜੀ ਬੱਸ ਅਤੇ ਸਵਿਫਟ ਗੱਡੀ ਦਰਮਿਆਨ ਵਾਪਰੇ ਹਾਦਸੇ ਚ ਗੱਡੀ ਸਵਾਰ 22 ਸਾਲਾਂ ਪੁੱਤਰ ਦੀ ਮੌਤ ਅਤੇ ਪਿਤਾ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ।

ਮ੍ਰਿਤਕ ਦੇ ਪਰਿਵਾਰਿਕ ਨੇ ਦੱਸਿਆ ਕਿ ਪਿੰਡ ਦਰਗਾਬਾਦ ਦੇ 22 ਸਾਲਾਂ ਮਿਰਤਕ ਅੰਮ੍ਰਿਤਪਾਲ ਸਿੰਘ ਆਪਣੇ ਪਿਤਾ ਕਸ਼ਮੀਰ ਸਿੰਘ ਨਾਲ਼ ਸਵਿਫਟ ਕਾਰ ਤੇ ਫਤਹਿਗੜ ਚੂੜੀਆਂ ਵਾਲ਼ੇ ਪਾਸੇ ਤੋਂ ਅਮ੍ਰਿਤਸਰ ਜਾ ਰਿਹਾ ਸੀ ਅਤੇ ਪਿੰਡ ਕੋਟਲਾ ਗੁਜਰਾਂ ਲਾਗੇ ਅਗੋਂ ਆ ਰਹੀ ਪ੍ਰਾਈਵੇਟ ਬੱਸ ਨਾਲ ਇਹਨਾਂ ਦੀ ਗੱਡੀ ਹਾਦਸਾਗ੍ਰਤ ਹੋ ਗਈ ਜਿਸ ਵਿੱਚ ਕਾਰ ਸਵਾਰ 22 ਸਾਲਾ ਨੌਜਵਾਨ ਅਮ੍ਰਿਤਪਾਲ ਦੀ ਮੌਤ ਹੋ ਗਈ ਅਤੇ ਪਿਤਾ ਗੰਭੀਰ ਜ਼ਖਮੀ ਹੋ ਗਏ ਅਤੇ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਵਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਾਅਲੀ ਬਿੱਲਾਂ ਰਾਹੀਂ ਸਰਕਾਰ ਨੂੰ 25 ਕਰੋੜ ਰੁਪਏ ਦੇ GST ਦਾ ਵਿੱਤੀ ਨੁਕਸਾਨ ਪਹੁੰਚਾਉਣ ਵਾਲਾ ਵਿਜੀਲੈਂਸ ਵੱਲੋਂ ਕਾਬੂ

ਨਵਜੋਤ ਸਿੱਧੂ ਦੀ ਪਤਨੀ ਹੋਈ ਕੈਂਸਰ ਤੋਂ ਮੁਕਤ: ਨਵਜੋਤ ਕੌਰ ਸਿੱਧੂ ਨੇ ਭਾਵੁਕ ਪੋਸਟ ਕੀਤੀ ਸ਼ੇਅਰ