ਫ਼ਿਰੋਜ਼ਪੁਰ ‘ਚ ਝੂਲਾ ਟੁੱਟਿਆ, 2 ਬੱਚਿਆਂ ਦੀ ਮੌ+ਤ, ਇੱਕ ਜ਼ਖ਼ਮੀ

  • ਪਿੰਡ ਦੁਲਚਿਕ ਵਿੱਚ ਲੱਗੇ ਮੇਲੇ ਦੌਰਾਨ ਝੂਲਦੇ ਸਮੇਂ ਵਾਪਰਿਆ ਹਾਦਸਾ
  • ਘਟਨਾ ਤੋਂ ਬਾਅਦ ਮਾਲਕ ਫਰਾਰ

ਫ਼ਿਰੋਜ਼ਪੁਰ, 15 ਅਕਤੂਬਰ 2023 – ਫ਼ਿਰੋਜ਼ਪੁਰ ਵਿੱਚ ਭਾਰਤ-ਪਾਕਿਸਤਾਨ ਨਾਲ ਲੱਗਦੇ ਸਰਹੱਦੀ ਪਿੰਡ ਦੁਲਚੀਕੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ ਇਕ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਹਾਦਸਾ ਝੂਲੇ ਦੇ ਟੁੱਟਣ ਕਾਰਨ ਵਾਪਰਿਆ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਲਿਆਂਦਾ ਗਿਆ ਹੈ।

ਘਟਨਾ ਅਨੁਸਾਰ ਪਿੰਡ ਦੁਲਚਿਕ ਵਿੱਚ ਲੱਗੇ ਮੇਲੇ ਦੌਰਾਨ ਝੂਲਦੇ ਸਮੇਂ ਤਿੰਨ ਬੱਚਿਆਂ ਦੇ ਗਲੇ ਵਿੱਚ ਟੁੱਟੀ ਰੱਸੀ ਫਸ ਗਈ। ਜਿਸ ਕਾਰਨ ਬੱਚੇ ਝੂਲੇ ਤੋਂ ਹੇਠਾਂ ਡਿੱਗ ਗਏ। ਜਦੋਂ ਤੱਕ ਝੂਲਾ ਰੁਕਿਆ ਤਾਂ ਤਿੰਨੋਂ ਬੱਚੇ ਝੂਲੇ ਦੀ ਲਪੇਟ ਵਿੱਚ ਆ ਕੇ ਗੰਭੀਰ ਜ਼ਖ਼ਮੀ ਹੋ ਗਏ।

ਇਨ੍ਹਾਂ ‘ਚੋਂ 2 ਬੱਚਿਆਂ ਦੀ ਮੌਤ ਹੋ ਗਈ, ਜਦਕਿ ਇਕ ਬੱਚਾ ਗੰਭੀਰ ਜ਼ਖਮੀ ਹੈ। ਇੱਕ ਬੱਚੇ ਦੀ ਪਛਾਣ ਅਮਨਦੀਪ ਪੁੱਤਰ ਜੋਗਿੰਦਰ ਸਿੰਘ ਵਾਸੀ ਕਾਲੂਵਾਲਾ ਉਮਰ 15 ਸਾਲ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਝੂਲੇ ਦਾ ਮਾਲਕ ਉਥੋਂ ਫਰਾਰ ਹੋ ਗਿਆ, ਸਿਵਲ ਹਸਪਤਾਲ ‘ਚ ਬੱਚੇ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੇ ਕਈ ਇਲਾਕਿਆਂ ‘ਚ ਮੀਂਹ, ਫਰੀਦਕੋਟ ‘ਚ ਹੋਈ ਗੜ੍ਹੇਮਾਰੀ, ਨਰਮੇ ਦੀ ਫਸਲ ਨੂੰ ਹੋਇਆ ਨੁਕਸਾਨ

ਚੰਡੀਗੜ੍ਹ: PU ਦੇ ਵਿਦਿਆਰਥੀ ਨੇ ਹੋਸਟਲ ‘ਚ ਫਾਹਾ ਲੈ ਕੀਤੀ ਖੁ+ਦਕੁ+ਸ਼ੀ