ਬਰਨਾਲਾ ਜ਼ਿਲ੍ਹੇ ਦਾ ਤਜਿੰਦਰ ਗਰੇਵਾਲ ਕੈਨੇਡਾ ‘ਚ ਬਣਿਆ ਵਿਧਾਇਕ

ਬਰਨਾਲਾ, 30 ਅਕਤੂਬਰ 2024 – ਬਰਨਾਲਾ ਜ਼ਿਲ੍ਹੇ ਦੇ ਭਦੌੜ ਦੇ ਜੰਮਪਲ ਅਤੇ ਤਰਕਸ਼ੀਲ ਆਗੂ ਮਾਸਟਰ ਰਜਿੰਦਰ ਭਦੌੜ ਦੇ ਛੋਟੇ ਭਰਾ ਵਿਗਿਆਨੀ ਡਾ: ਤੇਜਿੰਦਰ ਸਿੰਘ ਗਰੇਵਾਲ ਕੈਨੇਡਾ ਵਿੱਚ ਵਿਧਾਇਕ ਚੁਣੇ ਗਏ ਹਨ।

ਦੱਸ ਦੇਈਏ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਪੀਐਚਡੀ ਕਰਨ ਤੋਂ ਬਾਅਦ ਤਜਿੰਦਰ ਸਿੰਘ ਗਰੇਵਾਲ ਅਤੇ ਉਨ੍ਹਾਂ ਦੀ ਪਤਨੀ ਡਾ: ਰਵਿੰਦਰ ਕੌਰ ਗਰੇਵਾਲ ਨੇ ਕੁਝ ਸਮਾਂ ਯੂਨੀਵਰਸਿਟੀ ਵਿੱਚ ਪੜ੍ਹਾਇਆ ਅਤੇ 1999 ਦੇ ਆਸਪਾਸ ਕੈਨੇਡਾ ਚਲੇ ਗਏ। ਗਰੇਵਾਲ ਹੁਣ ਕੈਨੇਡਾ ਦੀ ਇੱਕ ਵੱਕਾਰੀ ਯੂਨੀਵਰਸਿਟੀ ਵਿੱਚ ਖੇਤੀ ਵਿਗਿਆਨੀ ਵਜੋਂ ਕੰਮ ਕਰ ਰਿਹਾ ਹੈ। ਉਸਨੇ ਆਪਣੀ ਮੁੱਢਲੀ ਸਿੱਖਿਆ ਭਦੌੜ ਦੇ ਇੱਕ ਸਰਕਾਰੀ ਸਕੂਲ ਤੋਂ ਕੀਤੀ। ਤਜਿੰਦਰ ਗਰੇਵਾਲ ਨੂੰ ਕੈਨੇਡਾ ਵਿੱਚ ਇੱਕ ਨਾਮਵਰ ਵਿਗਿਆਨੀ ਅਤੇ ਸਮਰਪਿਤ ਸਮਾਜਕ ਆਗੂ ਵਜੋਂ ਜਾਣਿਆ ਜਾਂਦਾ ਹੈ।

ਉਸਨੇ ਯੂਨੀਵਰਸਿਟੀ ਆਫ਼ ਸਸਕੈਟੂਨ-ਸਦਰਲੈਂਡ ਸੀਟ ਲਈ ਐਨਡੀਪੀ ਉਮੀਦਵਾਰ ਵਜੋਂ ਚੋਣ ਜਿੱਤੀ। ਉਸਨੇ ਸਸਕੈਚਵਨ ਦੀਆਂ ਵਿਗਿਆਨਕ ਅਤੇ ਸੱਭਿਆਚਾਰਕ ਕਲਾਵਾਂ ‘ਤੇ ਵਿਆਪਕ ਤੌਰ ‘ਤੇ ਕੰਮ ਕੀਤਾ ਹੈ। ਉਸਨੇ ਸਸਕੈਚਵਨ ਯੂਨੀਵਰਸਿਟੀ, ਸਸਕੈਚਵਨ ਰਿਸਰਚ ਕੌਂਸਲ ਅਤੇ ਪੰਜਾਬੀ ਕਲਚਰਲ ਐਸੋਸੀਏਸ਼ਨ ਆਫ਼ ਸਸਕੈਚਵਨ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਹਨ।

ਉਸ ਦਾ ਭਰਾ ਰਜਿੰਦਰ ਭਦੌੜ ਤਰਕਸੀਲ ਆਗੂ ਵਜੋਂ ਸਰਗਰਮ ਹੈ, ਜਦਕਿ ਉਸ ਦਾ ਭਤੀਜਾ ਕੰਵਲਦੀਪ ਸਿੰਘ ਗਰੇਵਾਲ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਹੈ। ਇਸ ਸਬੰਧੀ ਉਨ੍ਹਾਂ ਦੇ ਭਤੀਜੇ ਕੰਵਲਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਖੁਸ਼ੀ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਸਾਡਾ ਪਰਿਵਾਰ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਪਰਿਵਾਰ ਦਾ ਇੱਕ ਮੈਂਬਰ ਕੈਨੇਡਾ ਵਿੱਚ ਵਿਧਾਇਕ ਚੁਣਿਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਨੇਡਾ ‘ਚ ਇੱਕ ਔਰਤ ਸਮੇਤ ਪੰਜ ਪੰਜਾਬੀ ਗ੍ਰਿਫਤਾਰ: ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਕਰਦੇ ਸੀ ਤਸਕਰੀ

ਸਵੇਰੇ ਸਵੇਰੇ ਵਾਪਰਿਆ ਵੱਡਾ ਹਾਦਸਾ, ਤਿੰਨ ਔਰਤਾਂ ਅਤੇ ਇੱਕ ਬੱਚੀ ਨੂੰ ਦਰੜ ਕੇ ਪਲਟੀ ਤੇਜ਼ ਰਫਤਾਰ ਕਰੇਟਾ